ਪੰਨਾ:Mere jharoche ton.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਤੀ ਵਰ੍ਹੇ ਦੀ ਉਮਰ ਵਿਚ ਟਾਮਸ ਜ਼ੇਫਰਸਨ ਨੇ ਅਮੑੀਕਾ ਦੀ ਆਜ਼ਾਦੀ ਦੇ ਐਲਾਨ ਦਾ ਖਰੜਾ ਲਿਖਦਿਆਂ ਹੋਇਆਂ ਆਖਿਆ ਸੀ:
"1 have sworn upon the altar of God, eternal hostility against every form of tyranny over the mind of man.".

   ਉਹ ਸਮਾਂ ਆਵੇਗਾ ਜਦੋਂ ਹਰ ਕਿਸੇ ਨੂੰ ਆਪਣੀ ਪੁਕ੍ਰਿਰਤੀ ਅਨੁਸਾਰ ਆਪਣੀ ਖ਼ਸ਼ੀ ਢੂੰਡਣ ਦੀ ਖੁਲ੍ਹੋ ਹਵੇਗੀ ਤੇ ਜਿਹੜਾ ਕੋਈ ਕਿਸੇ ਦੀ ਜ਼ਮੀਰ ਦੀ ਆਜ਼ਾਦੀ ਦਾ ਰਾਹ ਰੋਕੇਗਾ, ਉਸ ਨੂੰ ਲੋਕ ਆਪਣਾ ਸਾਂਝਾ ਦੁਸ਼ਮਣ ਖ਼ਿਆਲ ਕਰਨਗੇ; ਕਿਸੇ ਨੂੰ ਵੀ ਆਪਣੀ ਬੁਨਿਆਦੀ ਆਜ਼ਾਦੀ ਲਈ ਇਕੱਲਿਆਂ ਨਹੀਂ ਲੜਨਾ ਪਵੇਗਾ । ਫ਼ਿਰਕੇ ਜਮਾਤਾਂ ਮੰਡੀਆਂ ਕਿਸੇ ਉਤੇ ਆਪਣੇ ਸਿਧਾਤਾਂ ਦਾ ਭਾਰ ਨਹੀਂ ਪਾ ਸਕਣਗੇ। ਇਕ ਇਕਲੇ ਆਦਮੀ ਦਾ ਜ਼ਾਤੀ ਇਤਕਾਦ ਵੀ ਜਮਾਤੀ ਇਤਕਾਦ ਨਾਲੋਂ ਘਟ ਸਤਕਾਰ-ਯੋਗ ਨਹੀਂ ਸਮਝਿਆ ਜਾਏਗਾ - ਨਾ ਕੋਈ ਕਿਸੇ ਦਾ ਬਾਈਕਾਟ ਕਰੇਗਾ ਨਾ ਕੋਈ ਕਿਸੇ ਨੂੰ ਠਿੱਠ ਕਰੇਗਾ, ਨਾ ਕੋਈ ਕਿਸੇ ਦੇ ਖ਼ਿਲਾਫ਼ ਨਫ਼ਰਤ ਦਾ ਪਰਚਾਰ ਕਰ ਸਕੇਗਾ ਕਿਉਂਕਿ ਐਸਾ ਕਰਨ ਵਾਲੇ ਮਨੁਖ ਦੇ ਦੁਸ਼ਮਨ ਕਰਾਰ ਦਿਤੇ ਜਾਣਗੇ ਤੇ ਇਹਨਾਂ ਦੇ ਖ਼ਿਲਾਫ਼ ਸਾਰੀ ਲੋਕਾਈ ਦਾ ਭਾਰ ਪਾਇਆ ਜਾਏਗ।
  ਉਸ ਸਮੇਂ ਦੀ ਵਡੀ ਖ਼ਾਸੀਅਤ ਸੁਤੰਤ੍ਤਾ ਹੋਵੇਗੀ - ਕਿਉਂਕਿ ਸਿਰਫ਼ ਸੁਤੰਤ੍ਤਾ ਦੇ ਵਾਯੂ ਮੰਡਲ ਵਿਚ ਹੀ ਸਚਾਈ ਤੇ ਖੂਬਸੂਰਤੀ ਦੀ ਸੱਚੀ ਅਨਭਵਤਾ ਹੋ ਸਕਦੀ ਹੈ ,ਸਿਰਫ਼ ਏਸੇ ਅਨਭਵਤਾ ਵਿਚ ਮਨੁਖ ਵਰ੍ਹੇ ਹੋ ਸਕਦੇ ਤੇ ਧਰਤੀ ਉਤੇ ਖੁਲ੍ਹੇ ਦਿਲ ਫਿਰ ਸਕਦੇ ਹਨ ।
ਸੁਤੰਤ੍ ਮਨੁਖ ਵਿਚ ਸਾੜਾ ਨਹੀਂ ਹੁੰਦਾ, ਨਾ ਦੁਜੇ ਦੀ ਆਜ਼ਾਦੀ ਖੋਹਣ ਦੀ ਚਾਹ ਹੁੰਦੀ ਹੈ । ਸੁਤੰਤ੍- ਮਨੁਖ ਸਭ ਨੂੰ ਸੁਤੰਤ੍ ਹੀ ਵੇਖਣਾ ਚਾਂਹਦਾ

੧੯੬