ਪੰਨਾ:Mere jharoche ton.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

}}
ਹੈ, ਉਹ ਨਾ ਗੁਲਾਮ ਬਣ ਸਕਦਾ ਹੈ, ਨਾ ਗੁਲਾਮਾਂ ਦਾ ਮਾਲਕ, ਉਹਦੀਆਂ ਨਜ਼ਰਾਂ ਚਿਚ ਕੁਝ ਵੀ ਚੰਗਾ ਨਹੀਂ, ਜਿਹੜਾ ਸੁਤੰਤ੍ਨ ਨਹੀਂ।
ਉਹ ਸਮਾਂ ਆਵੇਗਾ ਜਦੋਂ ਹਰੇਕ ਰਸਮ,ਅਖ਼ਲਾਕ,ਅਕੀਦੇ,
ਸਿਧਾਂਤ,ਸਚਾਈ, ਝੂਠ ਸਭ ਦੀ ਸੁਤੰਤ੍ ਪੜਤਾਲ ਕੀਤੀ ਜਾਏਗੀ। ਕਿਸੇ ਉਚੇ ਤੋਂ ਉਚੇ ਨੂੰ ਵੀ ਸਚਾਈ ਦਾ ਅਵਤਾਰ ਨਹੀਂ ਮੰਨਿਆ ਜਾਵੇਗਾ ਮੰਦਰਾਂ, ਦਰਿਆਵਾਂ, ਮਕਬਰਿਆਂ, ਨੂੰ ਮਥੇ ਨਹੀਂ ਟੇਕੇ ਜਾਣਗੇ, ਸਚਾਈ ਕੋਲੋਂ ਰਹਿਮ ਦੀ ਦਰਖ਼ਾਸਤ ਨਹੀਂ ਕੀਤੀ ਜਾਏਗੀ, ਨਾ ਬਖ਼ਸ਼ਿਸ਼ ਲਈ ਭਜਨ ਸਿਮਰਨ ਕੀਤੇ ਜਾਣਗੇ। ਸਚਾਈ ਰੋਸ਼ਨ ਕਰ ਸਕਦੀ ਹੈ, ਰਹਿਮ ਨਹੀਂ ਕਰ ਸਕਦੀ। ਇਹ ਪਾਪਾਂ ਦੇ ਮਾਰਗ ਦੀ ਅਸਲੀਅਤ ਪ੍ਰਗਟ ਕਰ ਕੇ ਪੁੰਨਾਂ ਦੀ ਸ਼ਾਹ-ਰਾਹ ਵਲ ਪੈਰ ਭੁਆ ਸਕਦੀ ਹੈ, ਪਰ ਇਹ ਬਖ਼ਸ਼ਿਸ਼ ਨਹੀਂ ਕਰ ਸਕਦੀ । ਸਚਾਈ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ, ਸਚਾਈ ਦੀ ਅਨੁਭਵਤਾ ਹੀ ਈਸ਼ੵਰ-ਪੑਾਪਤੀ ਹੈ - ਈਸ਼ੵਰ-ਪ੍ਰਾਪਤੀ ਨਿਵਾਜੇ ਜਾਣਾ ਨਹੀਂ, ਮਨੁਖ ਦੀ ਬੁਧ ਦਾ ਬਿਬੇਕ ਹੋ ਜਾਣਾ ਹੈ - ਉਹ ਬੁਧ ਜਿਹੜੀ
ਬ੍ਰਹਿਮੰਡ ਨਾਲੋਂ ਕਿਸੇ ਵਖਰੇ ਲਾਭ ਦੀ ਇੱਛਾ ਨਹੀਂ ਰਖਦੀ, ਨਾ ਜਿਉਂਦੇ ਰਹਿਣ ਲਈ ਬੇਕਰਾਰ ਹੁੰਦੀ ਤੇ ਨਾ ਮਰਨ ਤੋਂ ਘਬਰਾਂਦੀ ਹੈ, ਜਿਦੇ ਲਈ ਹਰ ਮਨੁਖ ਚਮਕਦਾ ਤਾਰਾ ਹੈ, ਤੇ ਮਨਖੀ ਬੋਲ ਸੰਗੀਤ ਹੈ, ਤੇ ਜਿਹੜੀ ਸਭ ਦੀ ਰੌਸ਼ਨੀ ਸਭ ਦੀ ਆਜ਼ਾਦੀ, ਸਭ ਦੀ ਖ਼ਸ਼ਹਾਲੀ ਨੂੰ ਜੀਵਨ ਮਨੋਰਥ ਸਮਝ ਸਕਦੀ ਹੈ ।
 ਧਰਤੀ ਉਤੇ ਅਸਲੀ ਅਰਥਾਂ ਵਿਚ ਮਨੁੱਖ ਦਾ ਰਾਜ ਆਉਣ ਵਾਲਾ ਹੈ । ਸਲਤਨਤਾਂ, ਐਮਪਾਇਰਾਂ, ਹਕੂਮਤਾਂ ਇਕ ਇਕ ਕਰ ਕੇ ਏਸ ਵਿਸ਼ਾਲ ਰਾਜ ਵਿਚ, ਸਮੁੰਦਰ ਵਿਚ ਨਦੀਆਂ ਦੀ ਤਰ੍ਹਾਂ, ਅਲੋਪ ਹੁੰਦੀਆਂ ਜਾਣਗੀਆਂ ।
  "ਮਨੁਖਾਂ ਦੇ ਬੰਦ ਦਿਲ ਖਲ੍ਹ ਪੈਣਗੇ, ਤੇ ਮਨੁੱਖ ਆਪਣੇ ਆਲੇ

੧੯੭