ਪੰਨਾ:Mere jharoche ton.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਾਂ ਪੁਰਸ਼

ਛੋਟਿਆਂ ਹੁੰਦਿਆਂ ਡਾਕਟਰ ਤੋਂ ਭਾਵ ਬੀਮਾਰਾਂ ਦੇ ਵੈਦ ਦਾ ਹੀ ਸਮਝਿਆ ਕਰਦੇ ਸਾਂ, ਪਰ ਅਜ ਪਤਾ ਲੱਗਾ ਹੈ ਕਿ ਸੰਗੀਤ ਦੇ, ਤਾਰਿਆਂ ਦੇ, ਪਹਾੜਾਂ ਦੇ, ਖੰਡਰਾਂ ਦੇ, ਜੁਗਰਾਫੀਏ ਆਦਿ ਹਰ ਕਾਸੇ ਦੇ ਡਾਕਟਰ ਹੁੰਦੇ ਹਨ। ਓਸੇ ਤਰ੍ਹਾਂ ਮਹਾਂ ਪੁਰਸ਼ਾਂ ਤੋਂ ਆਮ ਭਾਵ ਬੰਦਗੀ ਕਰਨ ਜਾਂ ਮਤ ਮਤਾਂਤ੍ਰਰ ਚਲਾਣ ਵਾਲੇ ਦਾ ਹੀ ਮੰਨਿਆਂ ਜਾਂਦਾ ਹੈ। ਪਰ ਅਸਲ ਵਿਚ ਮਹਾਂ ਪੁਰਸ਼ਾਂ ਦੀਆਂ ਮੱਦਾਂ ਵੀ ਜ਼ਿੰਦਗੀ ਦੀਆਂ ਮੱਦਾਂ ਵਾਂਗ ਅਨਗਿਣਤ ਹਨ, ਇਕ ਕਵੀ ਮਹਾਂ ਪੁਰਸ਼ਾਂ ਸੰਬੰਧੀ ਕਹਿੰਦਾ ਹੈ:

“ਮਹਾਂ ਪੁਰਸ਼ ਉਹ ਹਨ ਜਿਨ੍ਹਾਂ ਅਮਿਣਵੇਂ ਸਮੁੰਦਰਾਂ, ਅਨਜਾਣੀਆਂ ਧਰਤੀਆਂ ਨੂੰ ਭਾਲਣ ਦੀ ਦਲੇਰੀ ਕੀਤੀ ਹੈ; ਸਾਇੰਸ ਦੇ ਪਰਾਂ ਉਤੇ ਬੈਠ ਕੇ ਦੂਰ ਦਰਾਜ਼ ਉਡਾਰੀਆਂ ਮਾਰੀਆਂ ਹਨ, ਦੁਰਾਡੇ ਤਾਰੇ ਨੂੰ ਤੋਲਿਆ ਹੈ, ਧਰਤੀ ਤੇ ਸਮੁੰਦਰ ਦੀਆਂ ਹਨੇਰੀਆਂ ਡੂੰਘਾਈਆਂ ਨੂੰ ਫੋਲਿਆ ਹੈ, ਅਨਗਿਣਤ ਅਜੂਬੇ ਪੈਦਾ ਕੀਤੇ ਹਨ। ਜ਼ਹਿਮਤਾਂ ਹਟਾਈਆਂ ਹਨ, ਹਨੇਰੀਆਂ ਥੰਮ੍ਹੀਆਂ ਹਨ ਤੇ ਮਨੁਖੀ ਜਾਮੇ ਨੂੰ ਨਵੀਆਂ ਖ਼ੂਬਸੂਰਤੀਆਂ ਦਿਤੀਆਂ ਹਨ। ਦਲੀਲ ਦੀ ਆਵਾਜ਼ ਨੂੰ ਉਚਾ ਕੀਤਾ ਹੈ, ਤੇ ਦੁਨੀਆਂ ਦੀਆਂ ਅੱਖਾਂ ਅਗੇ ਸਚੇ

੧੭