ਪੰਨਾ:Mere jharoche ton.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਦਾ ਪੰਨਾ ਖੋਲ ਕੇ ਰਖਿਆ ਹੈ।

"ਮਹਾਂ ਪੁਰਸ਼ ਉਹ ਹਨ ਜਿਨ੍ਹਾਂ ਮਨੁੱਖ ਜਾਤੀ ਲਈ ਘਾਲਾਂ ਘਾਲੀਆਂ ਹਨ ਤੇ ਮੁਤਾਲਿਆ ਕੀਤਾ ਹੈ, ਮਨ ਦੀਆਂ ਸੁਤੀਆਂ ਖੂਬੀਆਂ ਨੂੰ ਜਗਾਇਆ ਹੈ, ਹਜ਼ਾਰਾਂ ਬਰਕਤਾਂ ਪੈਦਾ ਕੀਤੀਆਂ ਹਨ।"

ਮਹਾਂ ਪੁਰਸ਼ ਤੇ ਚੰਗੇ ਪੁਰਸ਼ ਵਿਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਚੰਗਾ ਪੁਰਸ਼ ਉਹ ਹੈ ਜਿਹੜਾ ਚੰਗੀ ਕਮਾਈ ਨਾਲ ਚੰਗੀ ਤਰਾਂ ਰਹਿ ਕੇ, ਬਿਨਾਂ ਕਿਸੇ ਨੂੰ ਨੁਕਸਾਨ ਪੁਚਾਏ ਆਪਣੇ ਆਪ ਨੂੰ ਪ੍ਰਸੰਨ ਰਖਣ ਵਿਚ ਸਫ਼ਲ ਹੋ ਜਾਂਦਾ ਹੈ, ਪਰ ਮਹਾਂ ਪੁਰਸ਼ ਇਕ ਜਿਉਂਦਾ ਚਾਨਣ-ਸੋਮਾਂ ਹੁੰਦਾ ਹੈ । ਉਹਨੂੰ ਸਧਾਰਨ ਨਜ਼ਰ ਨਾਲ ਵੇਖਿਆਂ ਵੀ ਲਾਭ ਹੁੰਦਾ ਹੈ, ਉਹਦੇ ਨੇੜੇ ਹੋਣਾ ਚੰਗਾ ਤੇ ਸੁਹਣਾ ਭਾਸਦਾ ਹੈ, ਕਿਉਂਕਿ ਉਹਦੀ ਹਮਦਰਦੀ ਦਾ ਦਾਇਰਾ ਬੜਾ ਚੌੜਾ ਹੁੰਦਾ ਹੈ, ਉਹ ਆਪਣੀ ਖ਼ੁਸ਼ੀ ਦੂਜਿਆਂ ਦੀ ਖ਼ੁਸ਼ੀ ਵਿਚ ਵੇਖਦਾ ਹੈ। ਉਹਦੇ ਆਲੇ ਦੁਆਲੇ ਇਕ ਅਜਿਹਾ ਪ੍ਰੀਤ-ਮੰਡਲ ਹੁੰਦਾ ਹੈ ਕਿ ਉਸ ਮੰਡਲ ਦੇ ਲਿਸ਼ਕਾਰੇ ਵਿਚ ਹਰ ਇਕ ਨੂੰ ਆਪਣਾ ਆਪ ਸੁਹਣਾ ਸੁਹਣਾ ਦਿਸਦਾ ਹੈ। ਮਹਾਂ ਪੁਰਸ਼ਾਂ ਦਾ ਜੀਵਨ ਦੂਜਿਆਂ ਨੂੰ ਸੁਖ ਦੇਣ, ਦੂਜਿਆਂ ਦੀਆਂ ਔਕੜਾਂ ਦੂਰ ਕਰਨ, ਫਟ ਮੇਲਣ ਜਾਂ ਸਾਂਝੀ ਸੱਚਾਈ ਦੀ ਖੋਜ ਵਿਚ ਬਤੀਤ ਹੁੰਦਾ ਹੈ। ਏਸ ਲਈ ਮਹਾਂ ਪੁਰਸ਼ ਦਾ ਵਿਸ਼ੇਸ਼ ਚਿੰਨ ਇਹ ਹੈ ਕਿ ਉਹਦੇ ਵਿਚ ਵਡਿੱਤਣ, ਧਨ ਤੇ ਸੁਖਾਲੀ ਜ਼ਿੰਦਗੀ ਦੀ ਚਾਹ ਬਿਲਕੁਲ ਨਹੀਂ ਹੁੰਦੀ, ਇਹਨਾਂ ਤਿੰਨਾਂ ਦੀ ਚਾਹ ਰਖਦਿਆਂ ਹੋਇਆਂ ਇਕ ਆਦਮੀ ਚੰਗਾ, ਮਨੁਖ ਹੋ ਸਕਦਾ ਹੈ, ਪਰ ਮਹਾਂ ਪੁਰਸ਼ ਨਹੀਂ।

ਮਹਾਂ ਪੁਰਸ਼ ਦੇ ਉਚੇ ਮੰਡਲ ਵਿਚ ਵਸਦੇ ਹਨ, ਛੋਟੇ ਨਾਪਾਂ ਨਾਲ ਜੀਵਨ ਨੂੰ ਨਹੀਂ ਡੋਲਦੇ! ਉਹਨਾਂ ਦਾ ਸੁਭਾਓ ਕੁਦਰਤੀ ਹੁੰਦਾ ਹੈ, ਅਸੀਂ ਵੇਖਦਿਆਂ ਹੀ ਪਛਾਣ ਲੈਂਦੇ ਹਾਂ, ਕਿਉਂਕਿ

੧੮