ਪੰਨਾ:Mere jharoche ton.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਵੇਂ ਡੰਡੌਤਾਂ ਕਰਨ ਵਾਲਾ ਸਰੀਰ ਭੋਂ ਤੋਂ ਗਿੱਠ ਉਚਾ ਹੋਇਆ ਅਨੁਭਵ ਕਰਦਾ ਹੈ। ਇਰਾਦੇ ਉਛਲਦੇ ਹਨ, ਉਤਸਾਹ ਮਚਲਦਾ ਹੈ, ਜੀਵਨ ਚੰਗਾ ਚੰਗਾ ਜਾਪਦਾ ਹੈ ।

ਮਹਾਂ ਪੁਰਸ਼ ਪ੍ਰੀਤ, 'ਹਮਦਰਦੀ, ਗਿਆਨ, ਸਾਇੰਸ, ਸੰਗੀਤ, ਦਲੇਰੀ, ਬਹਾਦਰੀ, ਸਚਾਈ ਦੀਆਂ ਰੌਆਂ ਆਪਣੇ ਵਿਚੋਂ ਕੱਢ ਕੇ | ਆਲੇ ਦੁਆਲੇ ਵਿਚ ਭੇਜਦੇ ਰਹਿੰਦੇ ਹਨ, ਪਸ਼ੂ ਪੰਛੀ ਵੀ ਉਹਨਾਂ ਦੀ ਹਮਦਰਦੀ ਨੂੰ ਸਮਝ ਸਕਦੇ ਹਨ, ਉਹਨਾਂ ਕੋਲੋਂ ਡਰਦੇ ਨਹੀਂ ! ਮਹਾਂ ਪੁਰਸ਼ ਰਸਮ, ਰਵਾਜ, ਫੈਸ਼ਨ, ਜ਼ਾਤ ਫਿਰਕੇ ਦੇ ਬੰਨੇ ਬੰਨੀਆਂ ਤੋਂ ਟਪ ਕੇ ਮਨੁਖਤਾ ਦੇ ਸਾਂਝੇ ਪਰਬਤ ਉਤੋਂ ਦੁਨੀਆਂ ਨੂੰ ਵੇਖਦੇ ਹਨ

ਮਹਾਂ ਪੁਰਸ਼ ਮੰਗਦੇ ਨਹੀਂ, ਦੇਂਦੇ ਹਨ । ਸਲਾਹਤਾ, ਖੁਸ਼ਾਮਦ, ਪ੍ਰਸਤਸ਼, ਜਾਂ ਦਾਤਾਂ ਦੇ ਬਿਲਕੁਲ ਲੋੜਵੰਦ ਨਹੀਂ ਹੁੰਦੇ। ਉਹ ਜ਼ਿੰਦਗੀ ਦੇ ਏਨੇ ਚਾਹਵਾਨ ਨਹੀਂ ਹੁੰਦੇ ਜਿੰਨਾਂ ਜ਼ਿੰਦਗੀ ਨੂੰ ਸਾਥੀਆਂ ਦੇ ਲੇਖੇ ਲਾ ਦੇਣ ਦੇ; ਏਸੇ ਲਈ ਉਹ ਮਰਨੋਂ ਘਬਰਾਂਦੇ ਨਹੀਂ, ਸਗੋਂ ਬਹੁਤੇ ਮਹਾਂ ਪੁਰਸ਼ਾਂ ਦੀ ਅੰਤਮ ਭੇਟ ਉਹਨਾਂ ਦੇ ਪ੍ਰਾਣ ਹੀ ਹੋਇਆ ਕਰਦੇ ਹਨ, ਕਿਉਂਕਿ ਉਹ ਆਪਣਾ ਸਭ ਕੁਝ ਦਿਤੇ ਬਿਨਾਂ ਸੰਤੁਸ਼ਟ ਨਹੀਂ ਹੋ ਸਕਦੇ। ਸਚਾਈ, ਬੇਗ਼ਰਜ਼ੀ, ਪਰ-ਸੁਆਰਥ, ਉਹਨਾਂ ਦੇ ਚਿਹਰੇ ਦੇ ਹਰ ਨਕਸ਼ ਵਿਚੋਂ ਲਭਦੇ ਹਨ । ਇਕ ਮਹਾਨਤਾ ਦੇ ਪਾਰਖੂ ਦਾ ਕਥਨ ਹੈ, ਕਿ ਜਦੋਂ ਉਹਦੇ ਅਗੇ ਕੋਈ ਛੋਟਾ ਮਨੁਖ ਆਉਂਦਾ ਸੀ, ਤਾਂ ਉਹ ਉਸ ਦੀ ਬੜੀ ਖ਼ਾਤਰ ਕਰਦਾ ਸੀ, ਬੜਾ ਧਿਆਨ ਦਿੰਦਾ ਤੇ ਉਸਦੇ ਅਗੇ ਪਿਛੇ ਫਿਰਦਾ ਸੀ, ਪਰ ਜਦੋਂ ਉਹਦੇ ਘਰ ਕੋਈ ਮਹਾਂ ਪੁਰਸ਼ ਜਾਂ ਉਹਦੇ ਆਪਣੇ ਨਾਲੋਂ ਵਡਾ ਮਨੁਖ ਆਉਂਦਾ ਸੀ, ਤਾਂ ਉਹ ਬੇ-ਫ਼ਿਕਰ ਹੋ ਜਾਂਦਾ ਸੀ, ਕੋਈ ਉਚੇਚੀ ਖੇਚਲ ਨਹੀਂ ਸੀ ਕਰਦਾ, ਕਿਉਂਕਿ ਉਹ ਜਾਣਦਾ ਸੀ ਕਿ ਪਾਣੀ ਸਦਾ ਉਚੇ ਥਾਉਂ ਹੇਠਾਂ ਵਲ ਆਉਂਦਾ

੨੧