ਪੰਨਾ:Mere jharoche ton.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਾਂ ਦਾ ਸੱਦਾ ਕਬੂਲ ਕਰ ਲੈਂਦਾ। ਕਿਉਂਕਿ ਮੈਂ ਵੇਖ ਲਿਆ ਸੀ, ਕਿ ਉਹ ਮੇਰੇ ਮਿੱਤਰ ਨਹੀਂ ਸਨ ਜਿਨ੍ਹਾਂ ਨੂੰ ਮੈਂ ਢੂੰਡ ਰਿਹਾ ਸਾਂ।

"ਪਰ ਮੈਂ ਉਹ ਸੱਦਾ ਨਾ ਮੋੜ ਸਕਿਆ, ਅੰਦਰ ਚਲਾ ਗਿਆ। ਅਸੀਂ ਅਜਨਬੀ ਸਾਂ। ਮੈਨੂੰ ਪਤਾ ਲਗਾ ਕਿ ਉਹ ਵੀ ਸ਼ਹਿਰ ਵਿਚ ਇਕ ਦੋ ਹਫ਼ਤਿਆਂ ਤੋਂ ਹੀ ਆਏ ਸਨ। ਪਰ ਦੋ ਚੌਂਹ ਗਲਾਂ ਵਿਚ ਹੀ ਮੈਨੂੰ ਅਨਭਵ ਹੋ ਗਿਆ ਕਿ ਮੈਂ ਕਦੇ ਇਹੋ ਜਿਹੇ ਕਿਸੇ ਆਦਮੀ ਨੂੰ ਨਹੀਂ ਸਾਂ ਮਿਲਿਆ । ਜਿਹੜੀ ਫਲ ਮੈਨੂੰ ਬਹੁਤਾ ਹੈਰਾਨ ਕਰਦੀ ਸੀ, ਉਹ ਇਹ ਸੀ ਕਿ ਉਨ੍ਹਾਂ ਨੂੰ ਮੇਰੀ ਬਾਬਤ ਬਹੁਤ ਕੁਝ ਪਤਾ ਸੀ। ਉਹ ਮੇਰੀ ਜ਼ਿੰਦਗੀ ਦੇ ਕਈ ਬੀਤੇ ਵਾਕਿਆਤ ਤੋਂ ਜਾਣੂ ਜਾਪਦੇ ਸਨ, ਉਹ ਮੇਰੀ ਆਤਮਾਂ ਦੀਆਂ ਅੰਦਰਲੀਆਂ ਰੀਝਾੰ ਵੀ ਪਛਾਣਦੇ ਸਨ, ਜਿਨਾਂ ਦਾ ਮੈਨੂੰ ਮਾੜਾ ਜਿਹਾ ਹੀ ਗਿਆਨ ਸੀ । ਉਨ੍ਹਾਂ ਕਈ ਅਗੋਂ ਆਉਣ ਵਾਲੀਆਂ ਗੱਲਾਂ ਵੀ ਮੈਨੂੰ ਦੱਸੀਆਂ ਜਿਹੜੀਆਂ ਲਗ ਪਗ ਸੱਚੀਆਂ ਨਿਕਲੀਆਂ।

“ਮੈਂ ਉਦੋਂ ਸਮਝਦਾ ਸਾਂ ਕਿ ਉਹ ਕੋਈ ਜਾਣੀ ਜਾਣ ਆਤਮਾ ਸਨ। ਪਰ ਉਹ ਬੜੇ ਸਾਧਾਰਨ ਜਿਹੇ ਆਦਮੀ ਸਨ। ਉਹ ਨਾ ਬੀਤੇ ਵਿਚ ਝਾਕ ਸਕਦੇ ਸਨ ਨਾ ਅੱਗਾ ਫੋਲ ਸਕਦੇ ਸਨ । ਪਰ ਉਨ੍ਹਾਂ ਵਿਚ ਇਸ ਨੂੰ ਤਾਕਤ ਨਾਲੋਂ ਵੀ ਵਡੇਰੀ ਤਾਕਤ ਹੈ ਸੀ, ਉਹ ਇਹ ਕਿ ਦੂਜੇ ਮਨੁਖ ਦੇ ਦੁਖਾਂ ਸੁਖਾਂ, ਰੀਝਾਂ ਡਰਾਂ ਨੂੰ ਪੂਰਨ ਹਮਦਰਦੀ ਨਾਲ ਆਪਣਾ ਬਣਾ ਲੈਣਾ।

"ਉਨ੍ਹਾਂ ਦੀ ਸੂਰਤ ਵਿਚ ਕੋਈ ਉਚੇਚੀ ਸਿਫਤ ਨਹੀਂ ਸੀ। ਉਹ ਲੋਕ ਭੁਲਦੇ ਹਨ, ਜਿਹੜੇ ਵਡੇ ਆਦਮੀਆਂ ਨੂੰ ਵਡੀਆਂ ਨਿਸ਼ਾਨੀਆਂ ਤੋਂ ਪਛਾਣਨਾ ਲੋੜਦੇ ਹਨ। ਮੇਰਾ ਵਡਾ ਆਦਮੀ ਚਾਲੀ ਵਰ੍ਹੇ ਤੋਂ ਵਡਾ ਨਹੀਂ ਸੀ । ਪਰ ਚਿਹਰਾ ਏਨੀ ਗਵਾਹੀ ਜ਼ਰੂਰ ਦੇਦਾ ਸੀ ਕਿ ਉਨ੍ਹਾਂ ਦੇ ਆਚਰਨ ਵਿਚ ਮਿਠਾਸ ਤੇ ਬਲ, ਕੋਮਲਤਾ ਤੇ ਪਕਿਆਈ ਦਾ ਸੁਹਣਾ ਮੇਲ ਸੀ। ਉਨ੍ਹਾਂ ਦਾ ਵਤੀਰਾ ਬੜਾ ਸਾਦਾ, ਲਿਹਾਜ਼ ਭਰਿਆ

੨੫