ਪੰਨਾ:Mere jharoche ton.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਨਾਨਕ

ਆਤਮਕ ਤੇ ਆਰਥਕ ਸਰਮਾਏਦਾਰੀ ਦੇ ਖ਼ਿਲਾਫ਼ ਹਿੰਦੁਸਤਾਨ ਵਿਚ ਪਹਿਲੀ ਆਵਾਜ਼ ਮਹਾਤਮਾ ਬੁਧ ਨੇ ਉਠਾਈ ਸੀ । ਉਹਨਾਂ ਨੇ ਨਰਕ ਸੁਰਗ, ਸ਼ਾਹੀ ਗਦਾਈ, ਤੇ ਧਰਮਰਾਜ ਦੀ ਕਚਹਿਰੀ ਦੇ ਸਹਿਮਾਂ ਹੇਠਾਂ ਦਬੀ ਮਨੁਖ-ਆਤਮਾਂ ਨੂੰ ਆਪਣੀ ਤਕਦੀਰ ਦਾ ਖੁਦ ਕਰਤਾ ਦਸ ਕੇ ਬੰਦਗੀ ਦੀ ਮਜਬੂਰੀ ਤੇ ਜ਼ਾਤਵਰਨ ਦੀਆਂ ਕੈਦਾਂ ਤੋਂ ਸੁਰਖਰੂ ਕੀਤਾ ਸੀ।

ਪਰ ਵਹਿਮਾਂ ਭਰਮਾਂ ਦੀ ਨਾ ਆਤਮਕ ਤੇ ਨਾ - ਆਰਥਕ ਕਿਲ੍ਹੇਬੰਦੀ ਬਿਲਕੁਲ ਮਿਸਮਾਰ ਕੀਤੀ ਜਾ ਸਕੀ, ਜਿਸ ਕਰ ਕੇ ਮਹਾਤਮਾ ਬੁਧ ਦੀ ਸੋਧੀ ਸਵਾਰੀ ਫੁਲਵਾੜੀ ਉਤੇ ਵਹਿਮਾਂ ਦੀ ਮਾਰੂ ਵੇਲ ਮੁੜ ਛੇਤੀ ਹੀ ਚੁਪਾਸੀ ਛਾ ਗਈ । “ਕੂੜ ਦੀ ਅਮਾਵਸ ਨੇ ਮੁੜ ਸਚ ਦਾ ਚੰਦਰਮਾ ਲੁਕਾ ਲਿਆ, ਰਾਜੇ ਤੇ ਅਮੀਰ ਕਸਾਈ ਬਣ ਗਏ, ਤੇ ਧਰਮ ਮਾਨੇ ਖੰਬ ਲਾ ਕੇ ਉਡ ਗਿਆ। ਹਜ਼ਾਰਾਂ ਵਰ੍ਹੇ, ਹਿੰਦੁਸਤਾਨ ਵਿਚ ਨਿਸਫਲ ਕੀਮਤਾਂ ਦਾ ਰਾਜ ਰਿਹਾ; ਵਰਤ ਨੇਮ, ਜਪ ਤਪ, ਦੇਵ। ਦੇਵਤੇ, ਬੇਦ ਕਤੇਬ, ਮੰਦਰ ਮਸਜਿਦ, ਬਹਿਮਣ ਸ਼ੂਦਰ ਦੇ ਗੋਰਖਧੰਦਿਆਂ ਵਿਚ ਮਨੁਖ ਲਚਾਰ ਰਿਹਾ। ਵਰਤਮਾਨ | ਨੂੰ ਤਕਦੀਰ ਦੀਆਂ ਜ਼ੰਜੀਰਾਂ ਵਿਚ ਜਕੜ ਕੇ ਸਿਰਫ਼ ਭੂਤ ਤੇ ਭਵਿਖ

੨੮