ਪੰਨਾ:Mere jharoche ton.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਖ਼ਿਲਾਂ ਵਿਚ ਮਨੁਖ ਨੂੰ ਟੱਕਰਾਂ ਮਾਰਨ 'ਦੇ ਰੱਬੀ ਹੁਕਮ ਦਾ ਵਿਸ਼ਵਾਸ਼ੀ ਬਣਾਇਆ ਗਿਆ।

ਪੰਦਰਵੀਂ ਸਦੀ ਦੇ ਅਧ ਵਿਚ ਫੇਰ ਦੂਜੀ ਵਾਰੀ ਨੀਚਾਂ ਦਾ, ਭਰਮਾਂ ਵਿਚ ਕੀਲੇ ਕਿਸਾਨਾਂ ਦਾ ਪੈਗੰਬਰ ਹਿੰਦੁਸਤਾਨ ਦੇ ਹਨੇਰੇ ਹੁੰਦੇ ਜਾਂਦੇ ਮੰਡਲ ਵਿਚ ਪ੍ਰਗਟ ਹੋਇਆ : ਗੁਰੂ ਨਾਨਕ, ਜਿਸ ਨੇ ਜ਼ਿੰਦਗੀ ਦੁਆਲੇ ਕੱਸੀ ਹੋਈ ਸੰਗਲੀ ਦੀ ਹਰ ਕੜੀ ਨੂੰ ਟੁਣਕਾਰਿਆ,ਤੋੜਿਆ ਤੇ ਆਜ਼ਾਦੀ ਦਾ ਅਹਿਸਾਸ ਜਗਾਇਆ।

ਰਾਜਿਆਂ ਨੂੰ ਕਸਾਈ ਆਖਿਆ, ਮਲਿਕਾਂ ਨੂੰ ਰਤ-ਪੀਣੇ ਦਸਿਆ, ਤੇ ਨੀਚਾਂ ਦੀ ਸਫ਼ ਵਿਚ ਆਪ ਖਲੋ ਕੇ ਕਾਮਿਆਂ ਨੂੰ ਹੁਲਾਰਾ ਦਿਤਾ। ਗੁਰੂ ਨਾਨਕ ਤੋਂ ਚੌਦਾਂ ਸੌ ਵਰੇ ਪਹਿਲਾਂ ਯਸੂ ਮਸੀਹ ਨੇ ਜਨ ਸਾਧਾਰਨ ਦੀ ਸਫ਼ਲ ਵਕਾਲਤ ਕੀਤੀ ਸੀ, ਪਰ ਉਹਨਾਂ ਮਨੁਖ ਨੂੰ ਗੁਨਾਹਾਂ ਦੇ ਅਹਿਸਾਸ ਤੋਂ ਸੁਤੰਤਰ ਨਹੀਂ ਸੀ ਕੀਤਾ, ਸਿਰਫ਼ ਉਹਦੇ ਗੁਨਾਹਾਂ ਦਾ ਭਾਰ ਆਪਣੇ ਸਿਰ ਲੈ ਲਿਆ ਸੀ। ਉਹ ਵੀ ਉਸ ਮਨੁਖ ਦਾ ਜਿਹੜਾ ਉਹਨਾਂ ਨੂੰ ਈਸ਼ਵਰ ਦਾ ਇਕਲੌਤਾ ਪੁ ਤਰ ਮੰਨ ਸਕੇ। ਮਨੁਖ ਦੀ ਮੁਕਤੀ ਦਾ ਨਿਰਭਰ ਇਸ ਰਿਸ਼ਤੇ ਦੇ ਵਿਸ਼ਵਾਸ਼ ਉਤੇ ਰਖਿਆ ਗਿਆ। . ਪਰ ਗੁਰੂ ਨਾਨਕ ਨਵੇਂ ਯੁਗ ਦੇ ਪਹਿਲੇ ਨੁਮਾਇੰਦਿਆਂ ਵਿਚੋਂ ਹਨ, ਜਿਨ੍ਹਾਂ ਨੇ ਮੁਕਤੀ ਨੂੰ ਕੰਮ ਨਾਲ ਸੰਬੰਧਤ ਦਸਿਆ ਤੇ ਕੰਮ ਦੀ ਮਹੱਤਤਾ ਦਾ ਗੀਤ ਗੰਵਿਆ । ਉਹਨਾਂ ਆਖਿਆ :

ਬਲਦ ਮਸਾਇਕ ਹਾਲੀ ਸੇਖ ॥ ਧਰਤ ਕਤੇਬ ਛੂੜੀ ,
ਲੇਖ। ਚੋਟੀ ਕਾ ਪਰਸਉ ਅੜੀ ਜਾਇ ॥ ਤਾ ਕਾ
ਖਟਿਆ ਸਭ ਕੋ ਖਾਇ ॥ ਘਾਲ ਖਾਇ ਕਿਛ ਹਥੋਂ
ਦੇਇ ॥ ਨਾਨਕ ਰਾਹੁ ਪਛਾਣੈ ਸੇਇ ॥

ਬਲਦ ਸ਼ਗਿਰਦ ਹਨ ਤੇ ਵਾਹੁਣ ਵਾਲਾ ਸ਼ੇਖ ਹੈ, ਪੈਲੀ

੨੯