ਪੰਨਾ:Mere jharoche ton.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ੍ਰੰਥ ਹੈ, ਸਿਆੜ ਲੇਖਣੀ ਹੈ, ਕਿਰਸਾਨ ਦਾ ਪਸੀਨਾ ਡਿਗਦਾ ਹੈ ਤੇ ਉਹਦੀ ਕੰਮਾਈ ਸਾਰੇ ਲੋਕ ਖਾਂਦੇ ਹਨ, ਜਿਹੜਾ ਏਸ ਤਰਾਂ ਘਾਲ' ਕਰਕੇ ਕੁਝ ਹਥੋਂ ਸਾਂਝੀ ਸੇਵਾ ਲਈ ਦੇਂਦਾ ਹੈ, ਉਸ ਨੇ ਸਚਾ ਰਾਹ ਪਛਾਣ ਲਿਆ ਹੈ!

ਕੇਡੀ ਮੁਕੰਮਲ ਸਿਖਿਆ ਹੈ! ਕੰਮ 'ਤੇ ਸਾਂਝੀਵਾਲਤਾ ਦੇ ਵਿਸ਼ਵਾਸ਼ ਨੂੰ ਮੁਕਤੀ ਦਾ ਪੂਰਨ ਸਾਧਨ ਦਸਿਆ ਹੈ। ਇਸ ਵਿਚ ਕਿਸੇ ਜਪ ਤਪ, ਨਮਾਜ਼ ਰੋਜ਼ੇ, ਬਰਤ ਅਸ਼ਨਾਨ ਦੀ ਮੁਹਤਾਜੀ ਵਲ ਇਸ਼ਾਰਾ ਨਹੀਂ ਕੀਤਾ। ਮਨੁਖ ਦੀਆਂ ਉਪਜਾਊ ਤੇ ਪੰਚਾਇਤੀ ਰੁਚੀਆਂ ਨੂੰ ਜ਼ਿੰਦਗੀ ਦੀ ਬਾਦਸ਼ਾਹਤ ਸੌਂਪ ਦਿੱਤੀ ਹੈ, ਕਾਮੇ ਜਦੋਂ ਘਾਲ ਕਰਕੇ ਕੁਝ ਹਥੋਂ ਦੇਂਦੇ ਹਨ, ਉਹ ਪੰਚਾਇਤੀ ਜ਼ਿੰਦਗੀ ਦਾ ਮੁਢ ਬੰਨਦੇ ਹਨ।

ਉਹਨਾਂ ਨੇ ਫੇਰ ਦੁਹਰਾ ਕੇ ਆਪਣੀ ਸਿਖਿਆ ਨੂੰ ਇਸ ਤਰ੍ਹਾਂ ਸਾਫ਼ ਕੀਤਾ :

ਅਮਲ ਕਰ ਧਰਤੀ ਬੀਜ ਸ਼ਬਦੋ ਕਰਿ ਸਚ ਕੀ ਆਬ
ਨਿਤ ਦੇਇ ਪਾਣੀ ॥ ਹੋਇ ਕਿਰਸਾਨ ਈਮਾਨ ਸਮਾਇ
ਲੇ ਭਿਸਤ ਦੋਜ਼ਖ ਮੂੜੇ ਏਵੇਂ ਜਾਣੀ ॥ ਮਤ ਜਾਣ
ਸਹਿ ਗਲੀ ਪਾਇਆ ॥

ਅਮਲ ਤੇ ਸਚ ਨੂੰ ਹੀ ਉਹਨਾਂ ਮੂਲ ਦਸਿਆ, ਬਾਕੀ ਸਾਰੇ ਖਲਾਰੇ ਨੂੰ ਉਹਨਾਂ ਫੋਕੀਆਂ "ਗੱਲਾਂ" ਆਖਿਆ, ਜਿਨ੍ਹਾਂ ਨਾਲ "ਸਹਿ" ਨਹੀਂ ਪਾਇਆ ਜਾ ਸਕਦਾ।

ਕਾਮੇ ਕਿਰਸਾਨ ਨੂੰ ਸ਼ਾਇਦ ਹੀ ਅਗੇ ਕਿਸੇ ਰਹਿਬਰ ਨੇ ਏਡੀ ਤਸੱਲੀ ਦਿਤੀ ਹੋਵੇ। ਕਾਮਿਆਂ ਦੀ ਮੁਸ਼ੱਕਤ ਭਰੀ ਜ਼ਿੰਦਗੀ ਨੂੰ ਹਰ ਕੋਈ ਅਗੇ ਪਿਛੇ ਦੀਆਂ ਆਸਾਂ ' ਨਾਲ ਹੋਰ ਗੁੰਝਲਦਾਰ ਬਣਾਈ ਰੱਖਦਾ ਸੀ। ਗੁਰੂ ਨਾਨਕ ਨੇ ਕੰਮ ਦੀ ਮੁਤਬਰਕਤਾ ਦਾ

੩੦