ਪੰਨਾ:Mere jharoche ton.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਅਰਾ ਪਹਿਲੀ ਵਾਰੀ ਜਨਤਾ ਦੀ ਕੰਨੀਂ ਪਾਇਆ । ਅਜੇ ਤਕ ਜ਼ਿੰਦਗੀ ਦੇ ਕੰਮਾਂ ਨੂੰ ਇਬਾਦਤ ਦੇ ਰਾਹ ਵਿਚ ਇਕ ਜ਼ਰੂਰੀ ਜਿਹੀ ਅੜਚਿਨ ਹੀ ਖ਼ਿਆਲ ਕੀਤਾ ਜਾਂਦਾ ਸੀ, ਤੇ ਤਿਆਗੀ ਹੋਕੇ ਸਮਾਧੀ ਵਿਚ ਮਗਨ ਰਹਿ ਸਕਣਾ ਅਤਿ ਉਚਾ ਆਦਰਸ਼ ਖ਼ਿਆਲ ਕੀਤਾ ਜਾਂਦਾ ਸੀ, ਪਰ ਗੁਰੂ ਨਾਨਕ ਨੇ ਦਿਆਨਤਦਾਰ ਆਰਥਕ ਖ਼ੁਸ਼ਹਾਲੀ ਨੂੰ ਇਬਾਦਤ ਨਾਲੋਂ ਉਚੇਰਾ ਰੁਤਬਾ ਦਿਤਾ, ਤੇ ਉਹਨਾਂ ਦੀ ਇਸ ਸਿਖਿਆ ਨੂੰ ਓੜਕ ਧੰਨੇ ਭਗਤ ਦੇ ਸ਼ਬਦਾਂ ਵਿਚ ਗੁਰਿਆਈ ਦੀ ਪਦਵੀ ਦਿਤੀ ਗਈ ਹੈ।

ਗੁਰੂ ਸਾਹਿਬ ਦੀ ਇਹ ਸਿਖਿਆ ਕਿ ਜ਼ਿੰਦਗੀ ਦਾ ਪ੍ਰਥਮ ਧਰਮ ਕੁਦਰਤ ਦੇ ਵਸੀਲਿਆਂ ਨੂੰ ਦਿਆਨਤਦਾਰੀ ਤੇ ਇਨਸਾਫ਼ ਨਾਲ, ਮਨੁਖ ਦੇ ਸੁਖ ਲਈ ਵਰਤਣਾ ਹੈ, ਮਨੋ-ਵਿਗਿਆਨ ਤੇ ਭਾਈਚਾਰਕ ਸਾਇੰਸ ਦੀ ਪਹਿਲੀ ਸੂਚਨਾ ਸੀ । ਜੋ ਗੁਰੂ ਜੀ ਨੇ ਪੰਜ ਸੌ ਵਰ੍ਹੇ ਪਹਿਲੋਂ ਬੜੇ ਸਾਫ਼ ਸ਼ਬਦਾਂ ਵਿਚ ਆਖਿਆ ਸੀ, ਉਹ ਨਵੇਂ ਯੁਗ ਦੇ' ਫ਼ਿਲਾਸਫ਼ਰ ਅਜ ਤਜਰਬੇ ਤੇ ਦਲੀਲ ਨਾਲ ਸਾਬਤ ਕਰ ਰਹੇ ਹਨ। ਉਹ ਇਸ ਸਿੱਟੇ ਤੇ ਪਹੁੰਚੇ ਹਨ ਕਿ ਭੁਖੇ ਢਿਡ, ਕੋਈ ਅਖ਼ਲਾਕ ਨਹੀਂ ਬਣਾ ਸਕਦੇ , ਨੰਗੇ ਠਿਠਰਦੇ ਸਰੀਰ ਸਭਿਆਚਾਰ ਪੈਦਾ ਨਹੀਂ ਕਰ ਸਕਦੇ, ਮੁਹਤਾਜੀ ਵਿਚੋਂ ਸਚਾਈ ਨਹੀਂ ਉਗਮਦੀ - ਸਚਾਈ ਸੁਤੰਤਰਤਾ ਤੇ ਬਹੁਤਾਤ ਵਿਚੋਂ ਉਠਿਆ ਸੰਗੀਤ ਹੈ, ਕੈਦ ਤੇ ਮੁਹਤਾਜੀ ਵਿਚੋਂ ਗੀਤ ਨਹੀਂ, ਕੀਰਨੇ ਹੀ ਉਠ ਸਕਦੇ ਹਨ।

ਧੰਨਾ ਭਗਤ ਰੱਬ ਨੂੰ ਆਖਦਾ ਹੈ :

ਦਾਲ ਸੀਧਾ ਮਾਗਓ ਪੀਓ ॥ ਹਮਰਾ ਖੁਸੀ ਕਰੇ ਨਿਤ
ਜੀਓ ॥ ਪਨੀਆ ਛਾਦਨ ਨੀਕਾ ॥ ਅਨਾਜ ਮੰਗੋ ਸਤ
ਸਕਾ ॥ ਗਊ ਭੈਸ ਮੰਗੋ ਲਵੇਰੀ ॥ ਇਕ ਤਾਜਨ' ਤੁਰੀ
ਚੰਗੇਰੀ ॥ ਘਰ ਕੀ ਹਨ ਚੰਰ ॥ ਜਨ ਧੰਨਾ ਲੇਵੈ ਮੰਗੀ ॥

੩੧