ਪੰਨਾ:Mere jharoche ton.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਵਿਚਾਰਵਾਨਾਂ ਨੇ ਉਹਨੂੰ ਅਪਣਾ ਲਿਆ ਹੈ , ਉਹ ਪੈਗਾਮ ਇਹ ਸੀ:

੧. ਉਪਜਾਉ ਕੰਮ ਸਭ ਤੋਂ ਵਡਾ ਗੁਣ ਹੈ : ਵਿਣ ਗੁਣ ਕੀਤੇ ਭਗਤ ਨਾ ਹੋਇ ।

੨. ਰਾਜੇ ਤੇ ਮਲਿਕ ਮਨੁੱਖਤਾਂ ਨਹੀਂ, ਇਹ ਕਈ ਵਾਰੀ ਕਸਾਈ ਬਣ ਜਾਂਦੇ ਹਨ, ਮਨੁਖ ਜਨ ਸਾਧਾਰਨ ਹੈ।

੩. ਸਾਂਝੀ ਅਮੀਚੀ ਵਿੱਚ ਮੁਕਤੀ ਹੈ : ਸਭੋ ਸਾਂਝੀਵਾਲ ਸਦਾਇਣ ਕੋਇ ਨਾ ਦਸੋ ਬਾਹਿਰਾ ਜੀਉ।

੪. ਗਰੀਬੀ ਤੇ ਦਲਿਦਰ ਹਰ ਗੁਨਾਹ ਤੇ ਬਦ-ਅਖ਼ਲਾਕੀ ਦੇ ਸੋਮੇ ਹਨ - ਭੁਖਿਆਂ ਭਗਤ ਨਾ ਕੀਜੈ।

੫. ਚੰਗੀ ਕਰਨੀ ਨਾਲੋਂ ਉਚੇਰੀ ਕੋਈ ਪੂਜਾ ਨਹੀਂ।

੬. ਪਰਾਇਆ ਹੱਕ ਮੇੜੇ ਬਿਨਾ ਕੋਈ ਆਪਣਾ ਹਕ ਮਾਣ ਨਹੀਂ ਜਾ ਸਕਦਾ - ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।

ਗੁਰੂ ਨਾਨਕ ਦੀ ਵਾਕਿਆਤ ਭਰੀ ਲੰਮੀ ਜ਼ਿੰਦਗੀ ਤੇ ਉਹਨਾਂ ਦੀ ਬਾਣੀ ਦੇ ਵਿਚਾਰ ਨਾਲ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ, ਕਿ ਹਨੇਰੇ ਯੁੱਗ ਵਿੱਚ ਪੈਦਾ ਹੋਣ ਦੇ ਬਾਵਜੂਦ ਉਹਨਾਂ ਦਾ ਦਿਮਾਗ ਕੇਡਾ ਰੌਸ਼ਨ ਸੀ ! ਐਮਰਸਨ ਕਹਿੰਦਾ ਹੈ ਕਿ ਕੁਦਰਤ ਦੀ ਤਕਦੀਰ ਬਿਹਤਰ ਹੁੰਦੇ ਜਾਣਾ ਹੈ : Nature's destiny is amélioration, ਤੇ ਵਡਾ ਆਦਮੀ ਹਰ ਪਹਿਲੂ ਤੋਂ ਕੁਦਰਤੀ ਬੇਤਰਤੀਬੀ ਨੂੰ ਸੋਧਦਾ, ਚੌਤਰਫੀ ਸਾਇੰਸ ਤੇ ਸੰਗੀਤ ਦੇ ਬੀਜ ਖਿਲਾਰਦਾ ਹੈ, ਤੇ ਜਤਨ ਕਰਦਾ ਹੈ ਕਿ ਦੇਸ ਦੀ ਆਬੋ ਹਵਾ, ਦੇਸ ਦਾ ਅਨਾਜ, ਦੇਸ ਦੇ ਪਸ਼ੂ, ਤੇ ਦੇਸ ਦੇ ਆਦਮੀ ਕੋਮਲ-ਸਭਾ ਹੁੰਦੇ ਜਾਣ ਤੇ ਪਿਆਰ ਤੇ ਸਾਂਝੇ ਲਾਭ ਦੇ ਵਸੀਲੇ ਵਧਦੇ ਜਾਣ।

ਗੁਰੂ ਨਾਨਕ ਨੇ ਉਹਨਾਂ ਬੁਨਿਆਦੀ ਕੀਮਤਾਂ ਉਤੇ ਉਸ ਸਮੇਂ ਜ਼ੋਰ ਦਿੱਤਾ, ਜਿਸ ਸਮੇਂ ਮਰਿਆਦਾ ਦੇ ਖ਼ਿਲਾਫ਼ ਇਕ ਲਫਜ਼ ਵੀ

੩੩