ਪੰਨਾ:Mere jharoche ton.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਿਆਂ ਸਿਆਣੇ ਤੋਂ ਸਿਆਣਾ ਮਨੁੱਖ “ਭੂਤਨਾ ਜਾਂ ਬੇਤਾਲਾਂ" ਸਮਝਿਆ ਜਾਂਦਾ ਸੀ, ਤੇ ‘ਕੁਰਾਹੀਆ' ਆਖ ਕੇ ਢੇਮਾਂ ਨਾਲ ਮਾਰਿਆ ਜਾਂਦਾ ਸੀ। ਗੁਰੂ ਜੀ ਨੇ ਲਾਸਾਨੀ ਦਲੇਰੀ ਨਾਲ ਸਦੀਆਂ ਤੋਂ ਪੱਕੇ ਹੁੰਦੇ ਭਰਮ-ਡੂੰਮਣੇ ਨੂੰ ਛੇੜਿਆ, ਝੰਜੋੜਿਆ ਤੇ ਨਿਕੰਮੀਆਂ ਮੱਖੀਆਂ ਨੂੰ ਉਡਾ ਖੱਗੇ ਦਾ ਖਾਲੀ-ਪੁਣਾ ਸਪੱਸ਼ਟ ਕਰ ਦਿਤਾ, ਤੇ ਉਸ ਦੀ ਥਾਂ ਉਹ ਸਚਾਈਆਂ ਦ੍ਰਿੜ੍ਹ . ਸ਼ਬਦਾਂ ਵਿਚ ਪੇਸ਼ ਕੀਤੀਆਂ ਜਿਹੜੀਆਂ ਅਜ ਸੋਸ਼ਿਆਲੋਜੀ (ਭਾਈਚਾਰਕ ਸਾਇੰਸ) ਤੇ ਪਾਲਿਟਿਕਸ ਦਾ ਸਿਖਰ ਸਮਝੀਆਂ ਜਾ ਰਹੀਆਂ ਹਨ।

ਗੁਰੂ ਨਾਨਕ ਦੇ ਜੋਤੀ ਜੋਤ ਸਮਾਣ ਦੇ ਸਮੇਂ ਜੇ ਅਸੀਂ ਉਹਨਾਂ ਦੇ ਸਿਖ ਦਾ ਅਨੁਮਾਨ ਲਾਣਾ ਚਾਹੀਏ ਤਾਂ ਸਾਨੂੰ ਕੀ ਦਿਸਦਾ ਹੈ? ਉਹਨਾਂ ਦਾ ਸਿਖ ਜਨੇਉ ਨਹੀਂ ਪਾਂਦਾ, ਬੁੱਤ ਨਹੀਂ ਪੂਜਦਾ, ਇਸ ਲਈ ਠਾਕਰ ਦੁਆਰਿਆਂ ਸ਼ਿਵਦੁਆਲਿਆਂ ਤੇ ਧਰਮਸਾਲਾਂ ਨਾਲ ਉਹਦਾ ਕੋਈ ਸੰਬੰਧ ਨਹੀਂ। ਉਹ ਗੰਗਾ ਨਹੀਂ ਜਾਂਦਾ, ਉਹ ਦੇਵੀ ਨਹੀਂ ਮੰਨਦਾ, ਉਹਦੀ ਕੋਈ ਬੇਦ ਕਤੇਬ ਨਹੀਂ, ਉਹਦਾ ਕੋਈ ਤੀਰਥ ਨਹੀਂ, ਉਹਦੇ ਵਿਚ ਹਿੰਦੂ ਮੁਸਲਿਮ ਵਖੇਵਾਂ ਨਹੀਂ, ਉਹਦਾ ਜ਼ਾਤ ਵਰਨ ਵਿਚ ਵਿਸ਼ਵਾਸ ਨਹੀਂ, ਉਹ ਆਪਣੇ ਮਹਾਨ ਗੁਰੂ ਵਾਂਗ ਨਿਰਾ ਆਦਮੀ, "ਆਦਮੀ , ਵੇਚਾਰਾ" ਹੈ। ਉਹਨੂੰ ਕੋਈ “ਲੇਬਲ", (ਠੱਪਾ) ਨਹੀਂ ਲਾਇਆ ਜਾ ਸਕਦਾ, ਕਿਉਂਕਿ ਨਾ ਉਹਦੀ ਸੁੱਨਤ ਹੈ, ਨਾ ਉਹਦਾ ਕੋਈ ਵਿਸ਼ੇਸ਼ ਰੂਪ ਹੈ।

ਉਸ ਦਾ ਚਰਿੱਤ੍ ਫੇਰ ਹੈ ਕੀ? ਇਕੇ ਅਸਲੇ ਦਾ ਇਤਕਾਦ, “ਏਕ ਪਿਤਾ ਏਕਸ ਕੇ ਹਮ ਬਾਰਕ। ਏਕ ਨੂਰ ਤੇ ਸਭੁ ਜਰਾਂ ਉਪਜਿਆ ਕਉਣ ਭਲੇ ਕੌਣ ਮੰਦੇ। ਤੇ ਨੀਯਤ ਰਾਸ ਨਾਲ ਕੰਮਾਂ ਕਿਤਿਆਂ ਕਬੂਲ ਹੋਣ ਦਾ ਯਕੀਨ : "ਕਾਹੇ ਪਟੋਲਾ, ਪਾੜਤੀ ਕੰਬਲੀ ਪਹਿਰ ਕਾਇ, ਘਰ ਹੀ ਬੈਠੇ ਸਹੁ ਮਿਲੇ ਜੇ ਨੀਅਤ ਰਾਸਿ ਕਰੇ।"

੩੪