ਪੰਨਾ:Mere jharoche ton.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਖਿਆਂ ਸਿਆਣੇ ਤੋਂ ਸਿਆਣਾ ਮਨੁੱਖ “ਭੂਤਨਾ ਜਾਂ ਬੇਤਾਲਾ ਸਮਝਿਆ ਜਾਂਦਾ ਸੀ, ਤੇ ‘ਕੁਰਾਹੀਆ` ਆਖ ਕੇ ਛਮਾਂ ਨਾਲ ( ਮਾਰਿਆ ਜਾਂਦਾ ਸੀ । ਗੁਰੂ ਜੀ ਨੇ ਲਾਸਾਨੀ ਦਲੇਰੀ ਨਾਲ ਸਦੀਆਂ 5 ਪੱਕੇ ਹੁੰਦੇ ਭਰਮ-ਖਣੇ ਨੂੰ ਛੇੜਿਆ, ਝੰਜੋੜਿਆ ਤੇ ਨਿਕੰਮੀਆਂ ਮੱਖੀਆਂ ਨੂੰ ਉਡਾ ਖੱਗੇ ਦਾ ਖਾਲੀ-ਪੁਣਾ ਸਪੱਸ਼ਟ ਕਰ ਦਿਤਾ, ਤੇ ਉਸ ਦੀ ਥਾਂ ਉਹ ਸਚਾਈਆਂ ਦ੍ਰਿੜ , ਸ਼ਬਦਾਂ ਵਿਚ ਪੇਸ਼ ਕੀਤੀਆਂ। ਜਿਹੜੀਆਂ ' : ਅਜ ਸੋਸ਼ਿਆਲੋਜੀ (ਭਾਈਚਾਰਕ ਸਾਇੰਸ) ਤੇ ਪਾਲਿਟਿਕਸ ਦਾ ਸਿਖਰ ਸਮਝੀਆਂ ਜਾ ਰਹੀਆਂ ਹਨ । ਨਾ 1 ਗੁਰੂ ਨਾਨਕ ਦੇ ਜੋਤੀ ਜੋਤ ਸਮਾਣ ਦੇ ਸਮੇਂ ਜੇ ਅਸੀਂ ਉਹਨਾਂ ਦੇ ਸਿਖ ਦਾ ਅਨੁਮਾਨ ਲਾਣਾ ਚਾਹੀਏ ਤਾਂ ਸਾਨੂੰ ਕੀ ਦਿਸਦਾ ਹੈ ? ਉਹਨਾਂ ਦਾ ਸਿਖ ਜਨੇਉ ਨਹੀਂ ਪਾਂਦਾ, ਝਤ ਨਹੀਂ ਪੂਜਦਾ, ਇਸ ਲਈ ਠਾਕਰ ਦੁਆਰਿਆਂ ਸ਼ਿਵਦੁਆਲਿਆਂ ਤੇ ਧਰਮਸਾਲਾਂ ਨਾਲ ਉਹਦਾ ਕੋਈ ਸੰਬੰਧ ਨਹੀਂ। ਉਹ ਗੰਗਾ ਨਹੀਂ ਜਾਂਦਾ, ਉਹ ਦੇਵੀ ਨਹੀਂ ਮੰਨਦਾ, ਉਹਦੀ ਕੋਈ ਬੇਦ ਕਤੇਬ ਨਹੀਂ, ਉਹਦਾ ਕੋਈ ਤੀਰਥ ਨਹੀਂ, ਉਹਦੇ ਵਿਚ ਹਿੰਦੂ ਮੁਸਲਿਮ ਵਖੇਵਾਂ ਨਹੀਂ, ਉਹਦਾ ਜ਼ਾਤ ਵਰਨ ਵਿਚ ਵਿਸ਼ਵਾਸ ਨਹੀਂ, ਉਹ ਆਪਣੇ ਮਹਾਨ ਗੁਰੂ ਵਾਂਗ ਨਿਰਾ ਆਦਮੀ, , “ਆਦਮੀ , ਵੇਚਾਰਾ ਹੈ । ਉਹਨੂੰ ਕੋਈ “ਲੇਬਲ,(ਠੱਪ)ਨਹੀਂ ਲਾਇਆ ਜਾ ਸਕਦਾ, ਕਿਉਂਕਿ ਨਾ ਉਹਦੀ ਸੁੱਨੜ ਹੈ, ਨਾ ਉਹਦਾ ਕੋਈ ਵਿਸ਼ੇਸ਼ ਰੂਪ ਹੈ । ਉਸ ਦਾ ਚਰਿੱਤ੍ਰ ਫੇਰ ਹੈ ਕੀ ? ਇਕੇ ਅਸਲੇ ਦਾ ਇਤਕਾਦ, “ਏਕ ਪਿਤਾ ਏਕਸ ਕੇ ਹਮ ਬਾਰਕ । ਏਕ ਨੂਰ ਤੇ ਸਭ ਜਰਾ ਉਪਜਿਆ ਕਉਣ ਭਲੇ ਕੌਣ ਮੰਦੇ ! ਤੇ ਨੀਯਤ ਰਾਸ ਨਾਲ ਕੰਮਾਂ ਕfਡਆਂ ਕਬਲ ਹੋਣ ਦਾ ਯਕੀਨ : “ਕਾਹੇ ਪਟੋਲਾ ਪਾੜਤੀ ਕੰਬਲੀ ਪਹਰ ਕਾਇ, ਘਰ ਹੀ ਬੈਠੇ ਸਹੁ ਮਿਲੇ ਜੇ ਨੀਅਤ ਚ ਸਿ ਕਰੇ ?