ਪੰਨਾ:Mere jharoche ton.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਰੇ ਬੇਦ ਮੁਖਾਗਰ ਪਾਠ......... ਵਰਤ ਨੇਮ ਕਰੇ ਦਿਨ ਰਾਤ ॥ ਕਾਜੀ ਮੁਲਾਂ ਹੋਏ ਸੇਖ ॥ ਜੋਗੀ ਜੰਗਮ ਭਗਵੇ ਭੇਖ ...... ਜੇਤੇ ਜੀਅ, ਲਿਖੀ ਸਿਰ ਕਾਰ, ਕਚਨੀ ਉਪਰ ਹੋਵੈ ਸਾਰ ॥) ਚਾਰ ਵੇਦਾਂ ਦਾ ਪਾਠ, ਤੀਰਥਾਂ ਦੀ ਯਾਤਰਾ, ਵਰਤ ਨੇਮ, ਕਾਜ਼ੀ ਮੁਲਾਂ, ਜੰਗਮ ਜੋਗੀ - ਸਭ ਦਾ ਨਿਰਨਾ ਕਰਨੀ ਉਤੇ। ਈਸ਼ਵਰ ਦਾ ਸਿਮਰਨ ਉਹਨਾਂ ਲਈ ਸਾਂਝੀਵਾਲਤਾ ਦਾ ਬੁਨਿਆਦੀ ਤਸੱਵਰ ਹੈ, ਈਸ਼ਵਰ ਨੂੰ ਉਹ ਇਹੋ ਜਿਹੀ ਅਟੱਲ ਸਚਾਈ ਮੰਨਦੇ ਹਨ ਜਿਹੜੀ ਆਖਿਆਂ ਵਡੀ ਨਹੀਂ ਹੁੰਦੀ, ਨਾ ਆਖਿਆਂ ਛੋਟੀ ਨਹੀਂ ਹੁੰਦੀ, ਖ਼ੁਸ਼ਾਮਦ ਨਾਲ ਖ਼ੁਸ਼ ਨਹੀਂ ਹੁੰਦੀ, fuਇਨਕਾਰ ਨਾਲ ਗੁਸੇ ਨਹੀਂ ਹੁੰਦੀ । ਸਭ ਨੂੰ ਇਕੋ ਕੁਦਰਤ ਦੇ ਬੰਦੇ' ਸਮਝ ਕੇ, ਉਹਨਾਂ ਹਮੰਦਿਆਂ, ਪਹਿਨੰਦਿਆਂ, ਖੇਲੰਦਿਆਂ ' ਜੀਵਨ ਸਫਲਾ ਕਰਨ ਦੀ ਜਾਚ ਦੱਸੀ, ਤੇ ਕਰਨੀ ਨੂੰ ਮੂਲ " ਪੀਖਿਆ ਆਖਿਆ । ਈਸ਼ਵਰ ਦੇ ਨਾਂ ਉਤੇ ਗੰਦੀਆਂ ਫਾਹੀਆਂ ਨੂੰ ਖੋਲ ਕੇ ਜੀਵਨ ਦਾ ਤਰਾਸ਼ ਦੂਰ ਕੀਤਾ, ਤੇ ਚੰਗੇ ਜੀਵਨ ਲਈ ਚੰਗੇ ਆਲੇ ਦੁਆਲੇ, ਹੱਸਣ, ਪਹਿਨਣ, ਖੇਡਣ ਦੇ ਚੰਗੇ ਸਾਮਾਨ ਪ੍ਰਾਪਤ ਕਰਨ ਦੀ ਸਿਫਾਰਸ਼ ਕੀਤੀ। ਨ ਜਿਹੜੇ ਲੋਕ , ਗੁਰੂ ਨਾਨਕ ਦੀ ਸਿਖਿਆ ਵਿਚੋਂ ਜ਼ਿੰਦਗੀ ਤੋਂ ਅਡਰੇ ਕਿ ਸੇ ਜਪ ਤਪ ਦਾ ਇਸ਼ਾਰਾ ਲਭਦੇ ਹਨ ਉਹ ਜ਼ਿੰਦਗੀ ਨੂੰ ਫੇਰ · ਉਸੇ ਖੁਭਣ ਵਿਚ ਫਸਾਂਦੇ ਹਨ, ਜਿਸ ਵਿਚੋਂ ਸਾਡੇ ਗੁਰੂ ਜੀ ਨੇ ਕਢਣਾ ਚਾਹਿਆ ਸੀ। ਗੁਰੂ ਜੀ ਦਾ ਸਾਰਾ ਜੀਵਨ ਮਨੁਖ ਨੂੰ ਸਹਿਸਿਆਂ ਤੋਂ ਸੁਤੰਤਰ ' ਕਰਨ ਲਈ ਜੀਵਿਆ ਗਿਆ । ਗੋਰਖ ਨਾਥਾਂ, ਪੀਰਾਂ ਫਕੀਰਾਂ, ਸਿੱਧਾਂ ਬ੍ਰਹਮਚਾਰੀਆਂ ਨਾਲ ਬਹਿਸਾਂ ਕੀਤੀਆਂ ਤੇ ਬਾਰ ਬਾਰ ਨਿਰਨਾ ਮਨਾਇਆ ਕਿ ਜਪਾਂ ਤਪਾਂ ਤੇ ਨਿਜੀ ਮਿਹਰਾਂ ਦਾ ਹੰਕਾਰ ਟੁਟੇ ਬਿਨਾਂ ਸਚ ਨਹੀਂ ਲਭ ਸਕਦਾ । ੩੫