ਪੰਨਾ:Mere jharoche ton.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹਨਾਂ ਦੇ ਸਮੇਂ ਹਰ ਹੋਣੀ ਨੂੰ ਲੋਕ ਭਗਵਾਨ ਦਾ ਭਾਣਾ ਸਮਝ ਕੇ ਵਡਿਆਂਦੇ ਤੇ ਜਰਦੇ ਸਨ ਤੇ ਹੋਣੀ ਦੇ ਵਿਰੁਧ ਗਿਲਾ ਜਾਂ ਜਤਨ ਕਰਨ ਨੂੰ ਅਉਗਣ ਗਿਣਦੇ ਸਨ, ਪਰ ਗੁਰੂ ਜੀ ਨੇ ਇਸ ਉੱਤੇ ਸ਼ੰਕਾ ਕੀਤਾ ਤੇ ਆਖਿਆ : ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸ ਨਾ ਹੋਈ ॥ ਸਕਤਾ ਸਹਿ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ ॥ ਜੇ ਕੋਈ ਤਕੜਾ ਕਿਸੇ ਤਕੜੇ ਨੂੰ ਮਾਰੇ ਤਾਂ ਮੇਰੇ ਮਨ ਕੋਈ ਰੋਸ ਨਹੀਂ, ਪਰ ਜੇ ਤਕੜਾ ਮਾੜੇ ਨੂੰ ਮਾਰੇ, ਤਾਂ ਖਸਮ ਕੋਲੋਂ ਮੇਂ ਪੂਛਾਂਗਾ । ਨਾਨ ਇਸ ਦਾ ਅਰਥ ਇਹੀ ਨਿਕਲਦਾ ਹੈ, ਕਿ ਦੁਨੀਆਂ ਵਿਚ ਹੁੰਦੀ ਮਾਰ ਧਾੜ ਨੂੰ ਉਹਨਾਂ ਭਗਵਾਨ ਦਾ ਭਾਣਾ ਨਹੀਂ ਮੰਨਿਆ, ਮਨੁਖਾਂ ਦੀ ਮੁੜਤਾ ਖ਼ਿਆਲ ਕੀਤਾ ਹੈ, ਤੇ ਇਸ ਅਵਸਥਾ ਨੂੰ ਭਾਣਾ ਮੰਨ ਕੇ · ਜਰਨ ਦੀ ਥਾਂ ਦੂਰ ਕਰਨਾ ਹੀ ਮਨੁਖ ਦੀ ਅਕਲ ਦਾ ਪ੍ਰਮ ਮਨੋਰਥ ਸਮਝਿਆ ਹੈ । ਨੂੰ ਗੁਰੂ ਸਾਹਿਬ ਦੀ ਸਾਰੀ ਬਾਣੀ ਅਹਿੰਸਾ ਤੇ ਅਮਨ ਨੂੰ ਜ਼ਿੰਦਗੀ ਲਈ ਉੱਤਮ ਅਵਸਥਾ ਦਸਦੀ ਹੈ, ਪਰ ਨਾਲ ਹੀ, ਜਿਸ ਤਰਾਂ ਉਪਰਲਆਂ ਦੋਂਹ ਤੁਕਾਂ ਵਿਚ ਸਪਸ਼ਟ ਹੈ, ਅਮਨ ਦੀ ਖ਼ਾਤਰ ਹਿੰਸਾ ਅਗੇ ਸਿਰ ਝੁਕਾਨ ਨੂੰ ਨਿੰਦਦੀ ਹੈ । | ਗੁਰੂ ਨਾਨਕ ਹਿੰਦੁਸਤਾਨ ਨੂੰ ਕਸਾਈ ਰਜਿਆਂ ਵਜ਼ੀਰਾਂ ਹੇਠਾਂ, ਗੁਫਾਆਂ ਭਰਿਆਂ ਵਿਚ ਵੜੇ ਤਿਆਗੀਆਂ ਦਾ ਸੋਗੀ ਜਿਹਾ ਦੇਸ ਬਣਿਆਂ ਨਹੀਂ ਵੇਖਣਾ ਚਾਹੁੰਦੇ ਸਨ, ਜਿਥੇ ਜਨਤਾ ਦੇ ਘਰ ਸੁਨਸਾਨ ਤੇ ਹਨੇਰੇ ਪਰ ਮੰਦਰਾਂ ਵਿਚ ਘੰਟੇ ਖੜਕਦੇ ਤੇ ਦੀਵੇ ਜਗ ਮਰੀ ਕਰਦੇ ਹੋਣ। ਉਹ ਸਾਂਝੀਵਾਲ ਡਰਾਵਾਂ ਨੂੰ ਇਕ ਦੂਜੇ ਦੇ ਹਕਾਂ ਦੀ ਰਖਵਾਲੀ ੩੬