________________
ਜੋ ਪਹਿਲੋਂ ਸੀ । ਕਦਰਾਂ ਕੀਮਤਾਂ ਉਲਟ ਗਈਆਂ । ਕੁਝ ਸਦੀਆਂ ਜ਼ਿੰਦਗੀ ਬਿਨਾਂ ਮੋੜ ਤੁਰਦੀ ਗਈ । ਪਰ ਹਰ ਮਾਰਗ ' ਉਤੇ ਕਿਤੇ ਕਿਤੇ ਸਿਥਲਤਾ ਦੀਆਂ ਬਰਫ਼ਾਂ ਪੈਂਦੀਆਂ ਹਨ, ਜੇ ਓਦੋਂ ਕਿਸੇ ਪਾਸੇ ਮੜਿਆ ਨਾ ਜਾਏ ਤਾਂ ਜੀਵਨ-ਸ਼ਕਤੀ ਹੇਠਾਂ ਦਬ ਘਤਦੀ ਹੈ । ਜਦੋਂ ਗੁਰੂ ਨਾਨਕ ਆਏ, ਓਦੋਂ ਸਿਥਲਤਾ ਦੇ ਉਚੇ ਢੇਰਾਂ ਹੇਠਾਂ ਜ਼ਿੰਦਗੀ ਘੋਲ ਕਰ ਰਹੀ ਸੀ । ਬਰਫ਼ਾਂ : ਹਲੀਆਂ, ਮਨੁਖ-ਹਿਕ, ਫੇਰ ਧੜਕੀ ਤੇ ਨਿਗੂਣੇ ਨਾਚੀਜ਼ਾਂ ਨੂੰ “ਜੋਤ ਸਰੂਪ ਹੋਣ ਦਾ ਖ਼ਿਆਲ ਅਇਆ । ਗੁਰੂ ਨਾਨਕ ਦੇ ਬਾਅਦ ਪੰਜਾਬ ਪਹਿਲਾ ਪੰਜਾਬ ਨਹੀਂ ਸੀ ਰਿਹਾ। ਦੋਹਾਂ ਪੰਜਾਬਾਂ ਵਿਚ ਹਨੇਰ ਚਾਨਣ ਦਾ ਫ਼ਰਕ ਹੈ । ਇਕ ਵਿਚ ਦੁਰਾਡੇ ਸ਼ੋਖ਼ ਸਿਤਾਰਿਆਂ ਦੀ ਨਿਮੀ ਮੱਠੀ ਲੋਅ ਹੈ, ਦੂਜੇ ਵਿਚ ਭਾਵੇਂ ਨਵਾਂ ਸੂਰਜ ਚੜਿਆ ਨਹੀਂ, ਪਰ ਪਹੁ-ਫੁਟਾਲੇ ' ਨਾਲ ਸਭ ਰਾਹ ਰਸਤੇ ਸਾਫ਼ ਦਿਸ ਰਹੇ ਹਨ। ਸਿਰਫ਼ ਰਸਤਿਆਂ ਉਤੇ ਤੁਰਨ ਦਾ ਝਾਕਾ ਅਜੇ ਬਾਕੀ ਹੈ । ਦੋ ਸੌ ਵਰੇ ਬਾਅਦ ਪੂਰੀ ਪਹੁ ਫੁਟੀ, ਸੂਰਜ-ਮੁਖ ਦਾ ਕਿੰਗਰਾ ਝਿਲਮਿਲਾਇਆ , ਉਦਾਸੀ, ਹਰਿਆਨੀ ਜ਼ਿੰਦਗੀ ਨੇ ਉਹਦੇ ਵਲ ਤਕਿਆ - ਡਰ ਉਡੇ , ਆਸਾਂ ਚਮਕਆਂ, ਅਣਖ ਪੰਗੇ , ਤੇ ਚਿੜੀਆਂ ਦੇ ਪਉੱਚਿਆਂ ਵਿਚ ਬਾਜ਼ਾਂ ਦਾ ਜੋਸ਼ ਤੜਪਿਆ। ਮਨਖੀ ਅਣਖ ਦੇ ਕਵੀ ਗੋਬਿੰਦ ਸਿੰਘ ਆਏ। 13 ! ਇਹਨਾਂ ਦੇ ਬਾਅਦ ਵੀ ਪੰਜਾਬ ਹੋਰ ਹੋ ਗਿਆ । ਪਹਿਲੇ । ਪੰਜਾਬ ਦੀ ਕੋਈ ਚੀਜ਼ ਵੀ ਮੇਲਿਆਂ ਦੁਜੇ ਪੰਜਾਬ ਨਾਲ ਨਹੀਂ fਮਲਦੀ । ਹੁਣ ਉਹਨਾਂ ਤੋਂ ਢਾਈ ਸੌ ਸਾਲ ਬਾਅਦ ਵੀ ਪੰਜਾਬ ਦੇ ਬੰਦੇ ਸਾਰੇ ਹਿੰਦੁਸਤਾਨ ਨਾਲੋਂ ਨਿਰਾਲੇ ਹਨ, ਇਹਨਾਂ ਵਿਚ ਜਿੰਦ ਹੋਰ ਕਿਸਮ ਦੀ ਹੈ , ਮੈਦਾਨਾਂ ਵਿਚ ਇਹਨਾਂ ਦਾ ਬੋਲ ਬਾਲਾ ਅਨੋਖਾ ਹੀ ਹੈ - ਇਹਨਾਂ ਦਾ ਦਿਲ ਅਨੋਖਾ, ਇਹਨਾਂ ਦਾ ਜਿਗਰਾਂ ४२