ਪੰਨਾ:Mere jharoche ton.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਨੋਖਾ ਹੈ। ਸਿਖ ਹੀ ਨਹੀਂ, ਪੰਜਾਬ ਦੇ ਹਿੰਦੂ ਮੁਸਲਮਾਨ ਵੀ ਹੋਰਨਾਂ ਸੂਬਿਆਂ ਦੇ ਹਿੰਦੂ ਮੁਸਲਮਾਨਾਂ ਨਾਲੋਂ ਵਖਰੇ ਹਨ ; ਇਹਨਾਂ ਦੇ ਚਿਹਰਿਆਂ ਉਤੇ ਕੋਈ ਲਿਸ਼ਕ ਹੈ ਜਿਸ ਦੀ ਤਾਰੀਖ਼ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੁੰਦੀ ਹੈ । ਵਡੇ ਆਦਮੀ ਸਿਰਫ਼ ਆਪ ਹੀ ਵਡੇ ਨਹੀਂ ਹੁੰਦੇ । ਉਹਨਾਂ ਦਾ ਪਿੰਡ ਵਡਾ ਹੋ ਜਾਂਦਾ ਹੈ, ਉਹਨਾਂ ਦਾ ਸ਼ਹਿਰ ਵਡਾ ਹੋ ਜਾਂਦਾ ਹੈ, ਉਹਨਾਂ ਦਾ ਮੁਲਕ ਵਡਾ ਹੋ ਜਾਂਦਾ ਹੈ - ਏਥੋਂ ਤਕ ਕਿ ਉਹਨਾਂ ਦੇ ਦੁਸ਼ਮਨ ਵੀ ਛੋਟੇ ਨਹੀਂ ਰਹਿ ਸਕਦੇ । ਵਡੇ ਆਦਮੀ ਕਿਸੇ ਖ਼ਾਨਦਾਨ ਦੇ ਨਹੀਂ ਹੁੰਦੇ, ਕਿਸੇ ਫ਼ਿਰਕੇ ਦੇ ਨਹੀਂ ਹੁੰਦੇ । ਉਹ ਵਡਿਤਣ ਦੇ ਨੁਮਾਇੰਦੇ ਹੁੰਦੇ ਹਨ, ਉਹ ਸਭ ਦੇ ਅੰਦਰ ਵਡਿਤਣ ਤੁਣਕਾ ਜਾਂਦੇ ਹਨ। ਉਹਨਾਂ ਦਾ ਜ਼ਿਕਰ ਦਿਲ ਵਿਚ ਵਡਿੱਤਣ ਛੇੜਦਾ ਹੈ, ਉਨਾਂ ਦੀ ਛੁਹ ਛੁਟਿੱਤਣ ਦੀ ਅਲਖ ਮੁਕਾਂਦੀ ਹੈ, ਉਹਨਾਂ ਦੀ ਯਾਦ ਬਹਾਦਰੀ ਲਲਕਾਰਦੀ ਹੈ । ਟੈਗੋਰ, ਗਾਂਧੀ, ਇਕਬਾਲ ਸਿਰਫ਼ ਆਪਣੇ ਖ਼ਾਨਦਾਨਾਂ ਨੂੰ ਹੀ ਨਹੀਂ ਵਾਡਿਆਂਦੇ - (ਸ਼ਾਇਦ ਆਪਣੇ ਖ਼ਾਨਦਾਨਾਂ ਨਾਲ ਇਨਸਾਫ਼ ਵੀ ਨਾ ਕਰ ਸਕੇ ਹੋਣ) ਇਹਨਾਂ ਦੇ ਨਾਲ ਇਹਨਾਂ ਦੇ ਮੁਲਕ ਵਿਚ ਰਹਿਣ ਵਾਲੇ ਇਹਨਾਂ ਦੇ ਦੁਸ਼ਮਣ ਤੇ ਮੁਖ਼ਾਲਿਫ਼ ਵੀ ਵਡੇ ਹੋ ਜਾਂਦੇ ਹਨ । ਵਡੇ ਆਦਮੀ ਪੂਜਯ ਬਣਨ ਲਈ ਨਹੀਂ ਆਉਂਦੇ । ਉਹਨਾਂ ਦੇ ਫਰਜ਼ੀ ਮੁਅਜਜ਼ਿਆਂ ਤੋਂ ਨਿਫ਼ਾਕ ਪਾਣਾ, ਲੜਾਈਆਂ ਲੈਣੀਆਂ, ਤੇ ਦੂਜੇ ਬਜ਼ੁਰਗਾਂ ਨੂੰ ਉਹਨਾਂ ਦੇ ਮੁਕਾਬਲੇ ਵਿਚ ਛੁਟਿਆਨਾ, ਵਡੇ ਆਦਮੀ ਦੀਆਂ ਬਰਕਤਾਂ ਤੋਂ ਵਿਰਵਿਆਂ ਰਹਿਣਾ ਹੈ । ਵਡੇ ਆਦਮੀ ਕਿਸੇ ਦੇ ਰਿਸ਼ਤੇਦਾਰ ਨਹੀਂ ਹੁੰਦੇ । ਵਡੇ ਆਦਮੀ ਆਪਣੀ ਸੰਤਾਨ ਦੇ ਪਿਤਾ ਵੀ ਨਹੀਂ ਰਹਿ ਸਕਦੇ । ਅਪਨਤ ਦੀ ਤੰਗ ਕੋਠੜੀ ਤੋਂ ਨਿਕਲ ਕੇ ਚੌੜੇ ਆਕਾਸ਼ ਵਿਚ ਰਲ ਮਿਲ ਕੇ ਇਕ ਹੋਣਾ ਵਡਿਤਣ ਦੀ ਮੁਢਲੀ ੪੩