ਪੰਨਾ:Mere jharoche ton.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚੋਂ ਘਟ ਹੀ ਕਿਤੇ ਦਿਸ ਸਕਿਆ ਹੈ ਕਿ ਕਿਸੇ ਨੇ ਆਪਣੇ ਦੇਸ ਉਤੇ ਛਾਈ ਮੁਰਦਨੀ ਦਾ ਇਲਾਜ ਲੱਭਨ ਦਾ ਜਤਨ ਕੀਤਾ ਹੋਵੇ।
ਗੁਰੂ ਗੋਬਿੰਦ ਸਿੰਘ ਦੇ ਵੇਲੇ ਵੀ ਖ਼ਲਕਤ ਵਿਚ ਬੇਬਸੀ ਦਾ ਇਹਸਾਸ ਸੀ। ਨੌਕਰਸ਼ਾਹੀ ਦੀ ਬੜੀ ਤਾਕਤ ਸੀ,ਰਿਆਇਆ ਦੇ ਕੋਈ ਅਨਟਟ ਹਕ ਪਰਵਾਨ ਨਹੀਂ ਸਨ,ਮਜ਼੍ਹਬ ਆਜ਼ਾਦ ਨਹੀਂ ਸੀ,ਨੌਕਰਸ਼ਾਹੀ ਦੇ ਜਬਰ ਦੇ ਖ਼ਿਲਾਫ਼ ਕੋਈ ਹਿਫ਼ਾਜ਼ਤ ਨਹੀਂ ਸੀ| ਜਿਵੇਂ ਚਾਹੁੰਦੇ ਨਾਜ਼ਮ ਕਰ ਛਡਦੇ, ਰਿਆਇਆ ਦੀ ਕੋਈ ਆਵਾਜ਼ ਨਹੀਂ ਸੀ। ਨਾਜ਼ਮ ਜਾਂ ਬਾਦਸ਼ਾਹ ਜੋ ਇਤਫ਼ਾਕ ਨਾਲ ਚੰਗੇ ਹੋਏ ਤਾਂ ਜ਼ਲਾਲਤ ਘਟ ਹੋਈ,ਜੋ ਮਾੜੇ ਹੋਏ,ਤਾਂ ਜ਼ਿੰਦਗੀ ਨਰਕੋਂ ਭੈੜੀ ਹੋ ਗਈ।
ਗੁਰੂ ਗੋਬਿੰਦ ਸਿੰਘ ਦੀ ਰੂਹ ਇਸ ਬੇ-ਬਸੀ ਦੇ ਖ਼ਿਲਾਫ਼ ਫੜਕੀ ਤੇ ਤਸ਼ਦਦ ਹੇਠਾਂ ਦੱਬੀ ਅਣਖ ਮਨੁਖਤਾ ਦੀ ਤੜਫੀ। ਉਹ ਏ-ਯਾਰ ਬੇਮਦਦਗਾਰ ਸਨ। ਉਹਨਾਂ ਦੇ ਨਾਲ ਹਿੰਦੂ ਰਾਜੇ ਵੀ ਸ਼ਾਮਲ ਨਾ ਹੋਏ,ਪਰ ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਸ਼ਹਿਨਸ਼ਾਹ ਨੂੰ ਵੰਗਾਰ ਕੇ ਆਖਿਆ :
{{center|<poem>

}}ਮਨ ਅਕਨੂੰ ਬਾ ਫ਼ਜ਼ਾਲਿ ਪੁਰਸ਼ ਅਕਾਲ

ਕੁਨਮ ਆਬਿ ਆਹਿਨ ਚੁਨਾਂ ਬਰ ਸ਼ਗਾਲ

ਮੈਂ ਹੁਣ ਅਕਾਲ ਪੁਰਖ ਦੀ ਮਿਹਰ ਨਾਲ,ਲੋਹੇ ਦਾ ਮੀਂਹ ਬਰਸਾਤ ਦੀ ਤਰ੍ਹਾ ਵਰ੍ਹਾਵਾਂਗਾ |

ਚੁਨਾਂ ਆਤਿਸ਼ ਜ਼ੇਰ ਨਾਅਲਤ ਨਿਹਮ

ਜ਼ਿ ਪੰਜਾਬ ਆਬਤ ਨਖ਼ੁਰਨ ਦਹਮ

ਮੈਂ ਤੇਰੇ ਪੈਰਾਂ ਥੱਲੇ ਉਹ ਅੱਗ ਰਖ ਦਿਆਂਗਾ,ਕਿ ਪੰਜਾਬ ਦਾ ਪਾਣੀ ਤੈਨੂੰ ਪੀਣਾ ਨਸੀਬ ਨਾ ਹੋਵੇ|

45