ਪੰਨਾ:Mere jharoche ton.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਬਹ ਸੋਗੰਧ ਤੋੌ ਇਤਬਾਰੇ ਨਮਾਂਦ

ਮਰਾ ਜੁਜ਼ ਬਸ਼ਮਸ਼ੇਰ ਕਾਰੇ ਨਮਾਂਦ"

ਹੁਣ ਤੇਰੀ ਸੌਗੰਧ ਤੇ ਕੋਈ ਇਤਬਾਰ ਨਹੀਂ ਰਿਹਾ, ਤੇ ਮੇਰੇ ਕੋਲ ਤਲਵਾਰ ਚੁਕਣ ਬਿਨਾ ਕੋਈ ਚਾਰਾ ਨਹੀਂ ਰਿਹਾ। ਇਹ ਤਿੰਨ ਸ਼ਿਅਰ ਫ਼ਤਹਿ-ਨਾਮੇਂ ਵਿਚੋਂ ਹਨ| ਫ਼ਤਹਿ-ਨਾਮਾ ਉਹ ਲੰਮੀ ਚਿਠੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖੀ ਸੀ।

ਇਸ ਵੇਲੇ ਸਾਡੀ ਹਾਲਤ ਗੁਰੂ ਸਾਹਿਬ ਦੇ ਜ਼ਮਾਨੇ ਵਾਲੀ ਹਾਲਤ ਹੋ ਗਈ ਹੈ। ਬੇਬਸੀ, ਬੇਚਾਰਗੀ ਦੀ ੲਿਨਤਹਾ ਹੋ ਗਈ ਹੈ। ਮੁਲਕ ਦੀ ਆਤਮਾ ਜਿਹਲ ਵਿਚ ਹੈ, ਮੁਲਕ ਕੱਖੀਂ ਕਾਨੀਂ ਹਬ ਪਾ ਰਿਹਾ ਹੈ, ਕਿਸੇ ਥਾਂ ਹਥ ਪੈਂਦਾ ਨਹੀਂ। ਡਾਢੇ ਸਾਡੀ ਅਣਖ ਨਾਲ ਐਉਂ ਖੇਡ ਰਹੇ ਹਨ ਜਿਉਂ ਖੇਡ-ਮਸਤੀ ਬਿੱਲੀ ਆਪਣੇ ਸ਼ਿਕਾਰ ਨਾਲ ਖੇਡਦੀ ਹੈ।

ਪਰ ਕੀ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਚੋਂ ਸਾਨੂੰ ਕੋਈ ਸਬਕ ਨਹੀਂ ਮਿਲ ਸਕਦਾ ? ਕੀ ਉਹਨਾਂ ਦਾ ਵੇਲਾ ਸਾਡੇ ਵੇਲੇ ਨਾਲੋਂ ਘਟ ਬੇ-ਬਸ ਸੀ ? ਕੀ ਗੁਰੂ ਗੋਬਿੰਦ ਸਿੰਘ ਨੂੰ ਸਾਡੇ ਨਾਲੋਂ ਵਡੇਰੀ ਕਿਸੇ ਕੁਮਕ ਦੀ ਆਸ ਸੀ, ਕਿ ਉਹ ਲਲਕਾਰ ਕੇ ਆਖ ਸਕੇ : ਤੈਨੂੰ ਪੰਜਾਬ ਦਾ ਪਾਣੀ ਪੀਣ ਨਹੀਂ ਦੇਣਾ ? ਉਹਨਾਂ ਆਪਣਾ ਦਾਅਵਾ ਸੱਚ ਕਰ ਵਿਖਾਇਆ, ਔਰੰਗਜ਼ੇਬ ਦੇ ਨਾਲ ਹੀ ਮੁਗ਼ਲੀਆ ਸਲਤਨਤ ਖ਼ਤਮ ਹੋਣ ਲਗ ਪਈ ਤੇ ਪੰਜਾਬ ਪੰਜਾਬੀਆਂ ਦਾ ਬਣ ਗਿਆ।

ਨਹੀਂ ਉਸ ਦੇ ਉਲਟ, ਅਜ ਅਸੀ ਉਡੇ ਬੇ-ਬਸ ਨਹੀਂ ਹਾਂ। ਸਗੋਂ ਜ਼ਮਾਨੇ ਨੇ ਸਾਨੂੰ ਇਕੱਠਿਆਂ ਕਰ ਕਈ ਕਰੋੜਾਂ ਦੀ ਖ਼ਾਮੋਸ਼ ਮਜਮੂਈ ਤਾਕਤ ਦੇ ਦਿਤੀ ਹੈ। ਲੋਕ-ਰਾਇ ਦਾ ਵਾਯੂ-ਮੰਡਲ ਪੈਦਾ ਕਰ ਦਿਤਾ ਹੈ, ਖ਼ਾਮੋਸ਼ ਤਾਕਤ ਮਹਿਸੂਸ ਕਰਾਣ ਦੇ ਵਸੀਲੇ ਬਣਾ</poem></poem>

46