ਪੰਨਾ:Mere jharoche ton.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹਦੇ ਲਈ ਲਾਭਵੰਦ ਬਣਾ ਕੇ । 1 ੪. ਜੇ ਸਾਥ ਟੁਟ ਜਾਏ ਤੇ ਰੁਝੇਵਾਂ ਇਕਲਾਪੇ ਨੂੰ ਵਢ ਵਢ ਖਾਣੋਂ ਰੋਕਣ ਜੋਗਾ ਹੋਵੇ ਨਾ , ਤਾਂ ਭਾਵੇਂ ਦੁਨੀਆਂ ਕੀ ਆਖੇ , ਤੁਸੀ ਜੇ ਕੋਈ ਰਜ਼ਾਮੰਦ ਸਾਥੀ ਲਭ ਸਕਦੇ ਹੋ, ਤਾਂ ਇਕ ਬਾਜ਼ੀ ਹੋਰ ਖੇਡਣ ਤੋਂ ਘਬਰਾਓ ਨਾ । ਸਿਰਫ਼ ਏਨਾ ਜ਼ਰੂਰ ਵੇਖੋ ਕਿ ਤੁਸੀ ਨਾ ਆਪਣੇ ਸਾਥੀ ਤੇ ਨਾ ਆਪਣੀ ਸੰਤਾਨ ਨੂੰ ਇਕ ਦੂਜੇ ਲਈ ਜ਼ਹਿਮਤ ਬਣਨ ਦਿਓ । ਲ ਪ, ਅਗਲੀ ਦੁਨੀਆਂ ਤੇ ਰਬ ਦੀ ਨਾਰਾਜ਼ਗੀ ਦਾ ਭਾਰ ਲਾਹ ਸੁਟੋ | ਮਨੁਖ ਦੀ ਨਰਾਜ਼ਗੀ ਤੋਂ ਬੇ-ਪਰਵਾਹ ਹੋਣਾ ਔਖਾ ਹੈ, ਪਰ ਰਬ ਵਿਚ ਨਾਰਾਜ਼ਗੀ ਦੀ ਖ਼ਾਸੀਅਤ ਹੈ ਈ ਨਹੀਂ। ਜੇ ਤੁਸੀਂ ਇਸ ਦੁਨੀਆਂ ਨੂੰ ਦਿਆਨਤਦਾਰੀ ਨਾਲ ਸਫ਼ਲ ਕਰ ਸਕਦੇ ਹੋ, ਤਾਂ ਅਗਲੀ ਦੁਨੀਆਂ ਭੁਲ ਜਾਓ । ਉਸ ੬. ਰਬ ਕਿਸੇ ਸਿਮਰਨ ਜਾਂ ਭਜਨ ਦਾ ਮੁਹਤਾਜ ਨਹੀਂ, ਉਸਦੇ ਲਈ ਤਸੀਹੇ ਬੇ-ਸ਼ਕ ਨਾ ਝਲੋ | ਪਰਕਰਮਾਂ, ਫਲਾਂ ਦੇ ਪ੍ਰਸ਼ਾਦ, ਚਰਨਾਮਤਾਂ, ਸਿਜਦੇ ਤੇ ਨਿਮਾਜ਼ਾਂ ਸਿਰਫ਼ ਨਾਖ਼ਸ਼ੀ ਤੋਂ ਖਹਿੜਾ ਛਡਾਣ ਦੇ ਟੂਣੇ ਹਨ । ਖ਼ੁਸ਼ ਜੀਵਨ ਆਪਣੇ ਆਪ ਵਿਚ ਮੁਕੰਮਲ ਹੈ, ਤੇ ਸਿਰਫ਼ ਚੰਗੇ ਸਾਥੀਆਂ ਵਿਚ ਭਖ਼ਦੇ ਉਤਸ਼ਾਹ ਨਾਲ ਜੀਵਿਆਂ ਮਿਲ ਸਕਦਾ ਹੈ । ੭. ਖ਼ੁਸ਼ੀ ਲਈ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਸਮਝ, ਇਕ ਇਕ ਦੇ ਦਿਲ ਦੀ ਬੁਝੋ, ਦੁਖੇ ਥਾਂ ਬਚਾਵੋ , ਨਰੋਏ ਘੁਟੋ, ਪ੍ਰਸੰਸਾ ਤੇ ਸਹਾਇਤਾ ਦੇਣ ਵਿਚ ਸਖ਼ਾਵਤ ਦਸੋ, ਮਿਲ ਕੇ ਬਹੋ, ਹਸੋ, ਗਾਵੇ, ਤੌਖਲੇ ਹਟਾਓ, ਉੱਚੀਆਂ ਝਾਂਕੀਆਂ ਸਹਾਰੋ, ਕਿਸੇ ਨੂੰ ਹੌਲਿਆਂ ਨਾ ਹੋਣ ਦਿਓ । ੮. ਅਵਲ ਤਾਂ ਸੁਭਾਵਕ ਦੂਜੀ ਧਿਰ ਦਾ ਧਿਆਨ ਰੱਖਣ ਵਾਲੇ ਪਤੀ ਪਤਨੀ ਜਦੋਂ ਚਾਹੁਣ ਇਕ-ਸੁਰ ਹੋ ਸਕਦੇ ਹਨ । ਜੋ ਨਾ u੧.