ਪੰਨਾ:Mere jharoche ton.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੀ ਹੋ ਸਕਣ, ਤਾਂ ਦੋਪਾਸੀਂ ਮਜਬੂਰੀ ਸਮਝ ਕੇ ਇਕ ਦੂਜੇ ਨੂੰ ਹੋਰ ਥਾਂ ਖ਼ੁਸ਼ੀ ਲਭਣ ਲਈ ਅਲਹਿਦਾ ਹੋਣ ਵਿਚ ਮਦਦ ਦੇਣ । ਸਾਥੀ ਨਹੀਂ ਬਣ ਸਕੇ, ਦੁਸ਼ਮਨ ਵੀ ਨਾ ਬਣਨ । ਜਿਨੂੰ ਇਕ ਵਾਰੀ ਗਲ ਲਾਇਆ ਹੈ , ਗਲ-ਲਗਣੀ ਦੀ ਯਾਦ ਵਿਚ ਕਦੇ ਉਹਨੂੰ ਨੁਕਸਾਨ ਨਾ ਪਹੁੰਚਾਇਆ ਜਾਏ । ਸਗੋਂ ਮਾਲੀ ਜਾਂ ਅਖ਼ਲਾਕੀ ਜਿਹੜੀ ਮਦਦ ਲੋੜੀਂਦੀ ਹੋਵੇ, ਹਾਜ਼ਰ ਕੀਤੀ ਜਾਏ, ਖ਼ੁਸ਼ੀ ਦੇ ਬੀਜ ਬੀਜੇ ਹੀ ਖ਼ੁਸ਼ੀ ਦੀ ਫ਼ਸਲ ਬਣਦੇ ਹਨ । ੯. ਗੁਆਂਢੀਆਂ ਨਾਲ ਰੰਗੀਲਾ ਮੇਲ ਮਿਲਾਪ ਰਖਿਆ ਜਾਏਨਿੱਘਾ, ਦੋਸਤੀ ਤੇ ਸੁਆਦ ਭਰਿਆ, ਜਿਸ ਵਿਚ ਉਡੀਕ ਹੋਵੇ, ਚਅ ਹੋਵੇ । ਗੁਆਂਢੀ ਦੀ ਨਿੰਦਾ ਬੜੀ ਖ਼ੁਸ਼ੀ-ਘਾਤਕ ਹੁੰਦੀ ਹੈ । · ੧੦. ਦੋਸਤਾਂ ਨੂੰ ਬੁਲਾਓ, ਵਿਤ ਅਨੁਸਾਰ ਉਹਨਾਂ ਉਤੇ ਖ਼ਰਚ ਕਰ, ਮਹਿਮਾਂ-ਨਿਵਾਜ਼ੀ ਖ਼ੁਸ਼ੀ ਦਾ ਚਸ਼ਮਾ ਹੈ - ਦੋਸi : ਘਰੀਂ ਜਾਓ,, ਪਿਕਨਿਕਾਂ ਤੇ ਪੈਦਲ ਸਫ਼ਰਾਂ ਦੇ ਪ੍ਰੋਗਰਾਮ ਕਦੇ · ਕਦੇ ਬਣਾ ਓ - ਨੁਕਤਾਚੀਨੀ ਤੇ ਤਿਖੀ ਬੋਲਚਾਲ ਤੋਂ ਪ੍ਰਹੇਜ਼ ਕਰੋ । ਘਰ ਆਇਆਂ ਨੂੰ ਖੁਲੇ ਮਸਤਕ ਮਿਲਣ ਦੀ ਆਦਤ ਪਾਓ, ਭਾਵੇਂ ਕੋਈ ਆਵੇ । ੧੧. ਰੋਜ਼ਾਨਾ , ਨਿਕੇ ਨਿਕੇ ਕੰਮਾਂ ਵਿਚੋਂ ਖ਼ੁਸ਼ੀਆਂ ਲਭੋ ਕਿਸੇ ਨੂੰ ਰਾਹ ਦਸਿਆ, ਕਿਸੇ ਦੀ ਸੁਖ ਹਸ ਕੇ ਪੁਛੀ, ਕਿਸੇ ਛੋਟੇ ਜਾਂ ਵਡੇ ਦਾ ਆਦਰ ਕੀਤਾ, ਛੋਟਾ ਮੋਟਾ ਕੰਮ ਕਰ ਦਿਤਾ, ਕਿਸੇ ਬਾਲ ਨੂੰ ਮੂਰਤ ਦਿਤੀ, ਕਿਸੇ ਨੂੰ ਗੱਡੀ ਬਣਾ ਦਿਤੀ, ਕਿਸੇ ਜਾਨਵਰ ਦੀ ਪਿਠ ਉਤੇ ਪਿਆਰ ਨਾਲ ਹਥ ਫੇਰਿਆ - ਘਰ ਵਿਚ ਆਉਣ : ਵਾਲੇ ਬਿੱਲੀ ਕੁਤੇ ਨੂੰ ਸ਼ੁਭ ਇੱਛਾ ਦਾ ਕੋਈ ਇਸ਼ਾਰਾ ਦਿਤਾ - ੧੨. ਵੋਲ ਨੂੰ ਮਿਠਾ, ਹੌਲਾ ਸੁਖਾਵਾਂ, ਸੰਗੀਤ ਵਰਗਾ ਬਣਾਨ ਦਾ ਅਭਿਆਸ ਕਰੋ । ਸ਼ਬਦ-ਚੋਣ ਹਰ ਮੌਕੇ ਲਈ ਸੁਹਣੀ ਹੋ ਜਾਵੇਗੀਆਂ ਕਿਤਾਬਾਂ ਪੜ ਚੰਗੇ ਬੋਲਣ ਵਾਲਿਆਂ ਨੂੰ ਧਿਆਨ ਪੜੋ