ਪੰਨਾ:Mere jharoche ton.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਲ ਸੁਣੋ । ਢਿੱਲੇ, ਉਖੜੇ ਹੋਏ, ਫਿਕੇ ਲਫ਼ਜ਼ ਨਾਖ਼ੁਸ਼ੀ ਦੇ ਚਿੰਨ ਹਨ । ਚਮਕੀਲੇ, ਖ਼ੁਸ਼ਬੂਦਾਰ, fਖੜੇ ਨਿਖਰੇ ਹੋਏ, ਛਣ ਛਣ ਕਰਦੇ ਲਫ਼ਜ਼ ਚੰਨਾਂ ਤਾਰਿਆਂ ਵਰਗੀ ਆਂਤਮਾਂ ਦੇ ਸੂਚਕ ਹਨ। ੧੩. ਇਸਤ੍ਰੀਆਂ ਮਰਦ ਇਕ ਦੂਜੇ ਦੇ ਪਹਿਰੇਦਾਰ ਨਾ ਬਣਨ । | ਤਾੜ ਪਿਆਰ ਤੇੜਦੀ, ਖੁਲ ਜੋੜਦੀ ਤੇ ਰਮਨੀਕ ਰਖਦੀ ਹੈ, ਸਾਥੀ | ਦੀ ਕਦਰ ਸਿਖਾਂਦੀ ਹੈ । ਈਰਖਾ fਪਆਰ ਦੀ ਕਾਤਲ ਹੈ। ਜਿਹੜਾ | ਪਆਰ ਸਿਰਫ਼ ਤਾੜ ਸਾਂਭ ਕੇ ਕਬਜ਼ੇ ਵਿਚ ਰਖਿਆ ਜਾ ਸਕਦਾ ਹੈ, ਉਹ ਮਿਲਿਆ ਵੀ ਖੁਸਿਆਂ ਬਰਾਬਰ ਹੈ, fਪਿਆਰ ਉਹ ਸੁਤੰਤਰ ( ਪੰਛੀ ਹੈ ਜਿਹੜਾ ਪਿੰਜਰੇ ਵਿਚ ਜਿਉਂਦਾ ਨਹੀਂ ਰਹਿੰਦਾ। ਇਸ ਪਿਆਰ ਦੇ ਯੋਗ ਬਣੋ ਤੇ ਸਾਥੀ ਨੂੰ ਬਣਾਓ । ੧੪. ਪੜਾਂ ਧੀਆਂ ਨੂੰ ਝਿੜਕੋ ਨਾ, ਹੁਕਮੀਆਂ ਲਹਿਜੇ ਵਿਚ | ਕੁਝ ਨਾ ਆਖੋ, ਦੂਜਿਆਂ ਨਾਲ ਮੁਕਾਬਲਾ ਕਰਕੇ ਉਨਾਂ ਨੂੰ ਸ਼ਰਮਾਓ ਨਾ, ਨਿੰਦੋ ਨਾ, ਸਗੋਂ ਸਮੇਂ ਸਿਰ ਪ੍ਰਸੰਸਾ ਕਰੋ, ਉਹਨਾਂ ਨੂੰ ਪ੍ਰੇਰੋ, ਉਹਨਾਂ ਨੂੰ ਖ਼ੁਸ਼ੀ ਦਿਓ, ਉਹਨਾਂ ਦੇ ਕੰਮਾਂ ਵਿਚ ਸ਼ਾਮਲ ਹੋਵੋ, ਉਹਨਾਂ ਦੇ ਸਾਥੀਆਂ ਦਾ ਲਿਹਾਜ਼ ਕਰੋ - ਕਦੇ ਇਹਸਾਨ ਨਾ ਜਤਾਓ । ੧੫. ਇਨਸਾਫ਼, ਸਚਾਈ ਤੇ ਸ਼ੁਭ ਇੱਛਾ ਨੂੰ ਮੁਖ ਰਖ ਕੇ ਜੋ ਜੀਅ ਆਵੇ ਦਲੇਰੀ ਨਾਲ ਕਰੋ । ਦੁਨੀਆਂ ਨੂੰ ਕੋਈ ਰਾਜ਼ੀ ਨਹੀਂ ਕਰ ਸਕਿਆ - ਆਪਣੇ ਆਪ ਤੇ ਦੂਜੀ ਧਿਰ ਨਾਲ ਪੂਰਾ ਇਨਸਾਫ਼ ਕਰ ਦਿਓ, ਤੇ ਨਿਸਚਿੰਤ ਰਹੋ । - ੧੬. ਜੇ ਤੁਸੀਂ ਮਜ਼ਬੀ ਹੋ, ਤਾਂ ਮਜ਼ਬ ਨੂੰ ਆਪਣਾ ਸਾਧਨ ਸਮਝ, ਇਹਨੂੰ ਕੋਈ ਤਕਮਾ ਸਮਝ ਕੇ ਹਿਕ ਤੇ ਲਟਕਾਈ ਨਾ ਰਖੋ । ਦਿਸਦਾ ਮਜ਼ਬ ਨੰਗੇ ਹੋਏ “ਅੰਡਰ ਵੇਅਰ ( ਅੰਦਰਲੇ ਵਸਤੂ ) ਦਾ ਦ੍ਰਿਸ਼ ਪਾਂਦਾ ਹੈ । ਆਪਣੀ ਸ਼ਖ਼ਸੀਅਤ ਦੀ ਸਫ਼ਲਤਾ ਦਾ ਸਾਰੀ ਮਨੁਖਤਾ ਦੀ ਸਫ਼ਲਤਾ ਨਾਲ ਡੂੰਘਾ ਰਿਸ਼ਤਾ ਵੇਖ ਲੈਣ ਨਾਲੋਂ ਵਖਰੇ ਅਰਥ ਵੀ ਜੇ ਮਜ਼ਬ ਦੇ ਕੋਈ ਹਨ, ਤਾਂ ਉਸ ਮਜ਼ਬ ਦਾ ਯੁਗ ੫੩