ਪੰਨਾ:Mere jharoche ton.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁਣ ਲੰਘ ਗਿਆ ਹੈ । ਉਸ ਮਜ਼ਬ ਨੂੰ ਹੁਣ ਲਖਾਂ ਗਿਰਜੇ, ਲਖ ਮੰਦਰ, ਲਖਾਂ ਮਸਜਿਦਾਂ ਵੀ ਸੁਰਜੀਤ ਨਹੀਂ ਕਰ ਸਕਣਗੀਆਂ । ੧੭. ਚੰਗੀ ਕ੍ਰਿਤ, ਕੰਮ ਆਉਣ ਤੇ ਖ਼ੁਸ਼ੀ ਦੇਣ ਦੀ ਇੱਛਾ, ਤੇ ਸਾਰੀ ਸਮੁਚੀ ਦੁਨੀਆਂ ਨੂੰ ਖੁਸ਼ਨੁਮਾਂ ਬਣਾਨ ਦੀ ਲਗਨ ਨਾਲੋਂ ਉਚੇਰਾ ਮਜ਼ਬ ਕਿਸੇ ਪੀਰ, ਪੈਗੰਬਰ, ਗੁਰੂ, ਅਵਤਾਰ ਦੀ ਕਲਪਨਾ ਵਿਚ ਨਹੀਂ ਆਇਆ। ੧੮. ਜੇ ਤੁਸੀ ਆਪਣੇ ਪਰਵਾਰ, ਸਾਥੀਆਂ, ਗੁਆਂਢੀਆਂ, ਕੰਮ ਤੇ ਮੁਲਕ ਨਾਲ ਸੁਚੱਜੇ ਤਰਾਂ ਫ਼ਰਜ਼ ਨਿਭਾਈ ਜਾ ਰਹੇ ਹੋ, ਤਾਂ ਤੁਸੀ ਵੀ ਨਿਡਰ ਹੋ ਕੇ ਉਸ ਖ਼ੁਸ਼ਹਾਲ ਆਦਮੀ ਵਾਂਗ ਕਹਿ ਸਕੋਗੇ, ਜਿਸ ਨੂੰ ਪੁਛਿਆ ਗਿਆ ਸੀ, ਕਿ ਉਹ ਕਿਉਂ ਸ਼ਰਾਹ ਮੁਤਾਬਕ ਦਾੜੀ ਨਹੀਂ ਸੀ ਰਖਦਾ, ਤੇ ਕਿਉਂ ਗਿਟਿਆਂ ਤੋਂ ਉਚਾ ਪਜਾਮਾ ਨਹੀਂ ਸੀ। ਪਾਂਦਾ, ਉਸ ਉਤਰ ਦਿਤਾ ਸੀ : ਮਨ ਪੰਜਾ ਦਰ ਪੰਜਾਇ ਖ਼ੁਦਾ ਦਾਰਮ ਮਨ ਚਿਹ ਪਰਵਾਹ ਕਿ ਮੁਸਤਫ਼ਾ ਦਾਰਮ ਖ਼ੁਦਾ ਦਾ ਹਥ ਮੇਰੇ ਹਥ ਵਿਚ ਹੈ, ਮੈਨੂੰ ਕੀ ਪਰਵਾਹ ਜਦ ਮੁਸਤਫ਼ਾ (ਰਸੂਲਿਅਲਾਹ) ਮੇਰਾ ਆਪਣਾ ਹੈ । ੧੯, ਖ਼ੁਸ਼ੀ ਦਾ ਸੁਨਹਿਰੀ ਰਾਜ਼ ਜ਼ਿੰਦਗੀ ਨੂੰ ਸੁਹਣੀ ਤਰਾਂ ਭਖ਼ਦਿਆਂ ਰੱਖਣ ਵਿਚ ਹੈ । ਜਦੋਂ ਭਖ਼ਾਅ ਘਟ ਜਾਂਦਾ ਹੈ, ਦਿਲ ਡਿਗੂੰ ਡਿਗੂੰ ਕਰਦਾ ਹੈ - ਜਦੋਂ ਅੰਦਰੋਂ ਕੁਝ ਬੂਝਦਾ ਜਾਪੇ, , ਜੀਵਨਬੱਤੀ ਨੂੰ ਝਾੜੋ, ਸੀਖੋ, ਦੀਵੇ ਦਾ ਆਲਾ ਦੁਆਲਾ ਝੋ, ਉਤੋਂ ਗਲ ਝਾੜੋ , ਤੇ ਇਹਨੂੰ ਝਟ ਲਟ ਲਟ ਕਰਾ ਲਵੋ, ਨੀਵੀ ਨਿੰਮੀ ਘਟੀ ਲਾਟ ਨਾ ਦਿਸਦੀ, ਨਾਂ ਦਰਸਾਂਦੀ ਹੈ । ੨੦. ਜਦੋਂ ਕੁਝ ਉਦਾਸੀ ਹੋਵੇ, ਨਹਾ ਕੇ ਕਪੜੇ ਨਵੇਂ ਪਾਓ, · ਆਪਣੀਆਂ ਅੱਖਾਂ ਚਮਕਾਓ, ਸਾਥੀ, ਪੜ, ਧੀ, ਗੁਆਂਢੀ, ਦੋਸਤ ਕਿਸੇ ੫੪