ਪੰਨਾ:Mere jharoche ton.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਭੈਣ ਦੀ ਚਿੰਤਾ ‘‘ਤੁਸੀਂ ਏਨਾ ਚਿਰ ਕਿਥੇ ਲੁਕੇ ਰਹੇ, ਮੇਰੇ ਵੀਰ ? ...... ... ਮੈਂ ਬੇ-ਸੰਭਾਲੀ ਵਿਧਵਾ, ਬਾਈ ਵਰੇ ਮਰਨ ਮਰਨ ਕਰਦੀ ਰਹੀ - ਮੌਤ ਨਾ ਆਈ - ਪਰ ਕਿਧਰੋਂ ਪਿਛਲੇ ਵਰੇ ‘ਤ-ਲੜੀ ਆ ਗਈ - ਮੇਰੀ ਸੰਨੀ ਦੁਨੀਆਂ ਅਚਾਨਕ ਵਸ ਪਈ । ... ... ... ਹੁਣ ਮੈਂ ਜਿਉਣਾ ਚਾਹੁੰਦੀ ਹਾਂ - ਨਿਰਬਲ ਬਾਂਹ ਮੈਂ ਤੁਹਾਡੇ ਵਲ ਵਧਾਈ - ਤੁਸੀਂ ਫੜ ਲਈ - ਮੈਂ ਆਪੇ ਵਿਚ ਸਮਾਂਦੀ ਨਹੀਂ ... ... .. ਪਰ ਲੋਕ ਤੁਹਾਡੀਆਂ ਖੜੀਆਂ ਗਲਾਂ ਕਰਦੇ ਨੇ - ਸੁਣੀਆਂ ਨਹੀਂ ਜਾਂਦੀਆਂ !... ਕਦੇ ਡਰ ਜਾਂਦੀ ਹਾਂ - ਤੁਹਾਡੇ ਲਈ ਪ੍ਰਾਰਥਨਾ ਕਰਦੀ ਹਾਂ - ਮੇਰੇ ਵੀਰ - ਮੇਰਾ ਤਰਲਾ ਸੁਣੋਗੇ ? - ਉਹ ਜਾਣੇ, ਮੈਂ ਝਲੀ ਹੀ ਸਹੀ ! ਇਹ ਇਕ ਕੀਮਤੀ, ਸੁਚੱਜੀ ਤੇ ਚੰਗੀ ਜਹੀ ਭੈਣ ਹੈ । ਵਰਿਆਂ ਦੀ ਨਿਰਾਸ਼ਾ ਨੇ ਇਹਨਾਂ ਦੇ ਦਿਲ ਦੀ ਹਾਲਤ ਇਹੋ ਜਿਹੀ ਕਮਜ਼ੋਰ ਕਰ ਦਿਤੀ ਹੈ, ਕਿ ਪੌਣ ਦਾ ਮਾੜਾ ਜਿਹਾ ਤਿਖਾ ਦੁਮਕਾ ਝਖੜ ਵਾਂਗ ਛੰਡਦਾ ਮਲਮ ਹੁੰਦਾ ਹੈ । ਇਸ ਭੈਣ ਦੀ ਕੋਮਲ ਜਹੀ ਚਿੰਤਾ ਮੇਰਾ ਨਿਜੀ ਸੁਆਦ ਸੀ, ਪਰ ਮੈਂ ਆਪਣੇ ਪਾਠ ਨਾਲ ਏਸ ਲਈ ਸਾਂਝਿਆਂ ਕਰਦਾ ਹਾਂ, ਕਿ ਕਈਆਂ ਹੋਰਨਾਂ ਨੇ ਭਾ, ਭੈਣ ਵਰਗੇ ਤਰਲੇ ué