ਪੰਨਾ:Mere jharoche ton.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ, ਭਰਾਵਾਂ ਵਰਗੇ ਸੁਆਲ ਜ਼ਰੂਰ ਪੁਛੇ ਹਨ - ਬਹੁਤ ਸਾਰਿਆਂ ਨੇ ਪੁਛੇ ਹਨ । ਨਵੀਂ ਆਸ ਨਾਲ ਵਿਗਸੀ ਭੈਣ, ਕਿਸੇ ਭੈੜੀ ਕੰਨਸੋਅ ਨਾਲ ਵਿਆਕੁਲ ਹੋਈ ਕਹਿੰਦੀ ਹੈ : ਵੀਰ ਮੇਰੇ , ਤੁਸੀ ਰਬ ਨੂੰ ਕੁਝ ਨਾ ਆਖਿਆ ਕਰੋ - ਤੁਸੀ ਉਹਨੂੰ ਮੰਨਦੇ ਹੋ ਕਿ ਨਹੀਂ, ਪਰ ਮੈਂ ਜਾਣਦੀ ਹਾਂ, ਉਹ ਤੁਹਾਡੇ ਉਤੇ ਰਾਜ਼ੀ ਹੈ - ਪਰ ਉਹਦੇ ਦੋਸਤਾਂ ਨੂੰ ਨਾਰਾਜ਼ ਨਾ ਕਰੋ - ਇਹ ਬੜੇ ਡਾਢੇ ਹੁੰਦੇ ਨੇ - ਖੂੰਖਾਰ ਹੁੰਦੇ ਨੇ - ਇਹ ਕਿਸੇ ਹੋਰ ਦੇ ਦੋਸਤ ਨਹੀਂ ਹੁੰਦੇ .......... ਛੁਸੀ ਮੇਰੀ ਖ਼ਾਤਰ ਇਹਨਾਂ ਤੋਂ ਬਚ ਕੇ ਰਹੋ ... ... ... ਮੈਂ ਕੀ ਕਰਾਂਗੀ - ਫੇਰ ਓਸ ਸੁੰਨੀ ਦੁਨੀਆ ਵਿਚ ਮੈਂ ਜਾਣਾ ਨਹੀਂਮੈਂ ਮਰ ਜਾਵਾਂਗੀ ! · ਏਸ ਭੈਣ ਨੂੰ ਕਈਆਂ ਨੇ ਬੜੇ ਗੁਸੇ ਨਾਲ ਦਸਿਆ ਹੈ, ਕਿ ਮੈਂ ਨਾਸਤਕ ਹਾਂ - ਰਬ ਨੂੰ ਮੰਨਦਾ ਨਹੀਂ ਹਾਂ - ਪਰ ਮੈਂ ਆਪਣੀ ਭੈਣ ਅਗੇ ਆਪਣਾ ਨਿਤ ਭਰ ਭਰ ਕੇ ਡੁਦਾ ਦਿਲ ਰਖ ਕੇ ਤਸਲੀ ਦੁਆਂਦਾ ਹਾਂ ਕਿ ਮੈਂ ਰਬ ਨੂੰ ਮਨੁਖਤਾ ਤੋਂ ਅਗੇ ਕੁਝ ਨਹੀਂ ਸਮਝਦਾ, ਉਹਦੇ ਵਿਚ ਜਿਉਂਦਾ ਹਾਂ-ਤੇ ਓਹਦਾ ਸਿਮਰਨ ਹੀ ਮੇਰੀ ਤਾਕਤ ਹੈ .. ਲੋਕ ਰਬ ਨੂੰ ਕੋਈ ਦੇਵ ਸਮਝਦੇ ਹੋਣਗੇ, ਜਿਹੜਾ ਬੇ-ਹਕੀਆਂ ਰਿਆਇਤਾਂ ਦੇ ਸਕਦਾ ਜਾਂ ਹਕੀਆਂ ਸਜ਼ਾਆਂ ਵਰਜ ਸਕਦਾ ਹੈ । ਇਹੋ ਜਿਹਾ ਰਬ ਮੇਰੇ ਕਿਸੇ ਕੰਮ ਨਹੀਂ ਸੀ - ਮੈਂ ਹਰ ਕਸੁਰ ਦੀ ਸਜ਼ਾ ਭੁਗਤ ਕੇ ਹੀ ਆਰਾਮ ਲੈ ਸਕਦਾ ਹਾਂ, ਤੇ ਬੇਹੱਕੀ ਰਿਆਇਤ ਲੈਣ ਨੂੰ ਮਰ ਜਾਣਾ ਖ਼ਿਆਲ ਕਰਦਾ ਹਾਂ । ਲੋਕਾਂ ਨੂੰ ਉਹਦੇ ਦਰਸ਼ਨਾਂ ਦੀ ਤਘ ਹੈ,ਮੈਂ ਖੁਸ਼ ਹਾਂ ਕਿ ਮੈਂ ਮਨੁਖਤਾ ਵਿਚ ਉਹਨੂੰ ਜੀਉ ਲਿਆ ਹੈ, ਪਿਆਰ ਲਿਆ ਹੈ, ਮਾਣ ਲਿਆ ਹੈ । ... ... ... ਹੁਣ ਮੈਨੂੰ ਮਾਰਿਆਂ | ਮੇਰਾ ਕੋਈ ਕੀ ਵਿਗਾੜੇਗਾ । ਮੈਂ ਤੁਹਾਡੀਆਂ ਪਿਛਲੀਆਂ ਲਿਖਤਾਂ ਮੰਗਾ ਕੇ ਪੜ੍ਹੀਆਂ ਹਨ - ੫੭