ਪੰਨਾ:Mere jharoche ton.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੜੀਆਂ ਚੰਗੀਆਂ ਗੱਲਾਂ ਆਖਦੇ ਸੌ - ਤੁਹਾਨੂੰ ਸ਼ਾਇਦ ਪਤਾ ਨਹੀਂ, ਲੋਕਾਂ ਨੂੰ ਉਹਨਾਂ ਦੀ ਕਿੰਨੀ ਲੋੜ ਹੈ - ਕੰਨਿਆਂ ਦੇ ਜੀਵਨ ਬਦਲ ਗਏ ਹੋਣਗੇ - ਅਖ਼ਲਾਕ, ਪਿਆਰ , ਸੁਹਜ ਤੇ ਸੁਚੱਜਤਾ ਤੇ ਦਿਲ ਦੀ ਅਕਹਿ ਗਲਾਂ ਨੂੰ ਜਿਹੋ ਜਿਹੀ ਸ਼ਕਲ ਤੁਸੀ ਦੇਂਦੇ ਹੋ ... ... ... ਉਹ ਬੜਾ ਕੁਝ ਸੀ - ਤੁਸੀ ਪਾਲਿਟਿਕਸ ਵਿਚ ਕਿਉਂ ਪੈ ਗਏ ? ਇਹ ਜ਼ਿੰਦਗੀ ਦਾ ਨੇਮ ਹੈ : ਕੁਝ ਭੀ ਕਿਧਰੇ ਨਹੀਂ ਖੜੋ ਸਕਦਾ ॥ ਨਾ ਅਖ਼ਲਾਕ ਤੇ ਨਾ ਪਿਆਰ । ਪਹਿਲੋਂ ਸਾਥੀ, ਫੇਰ ਜਾਣੁ, ਫੇਰ ਸਾਰੇ ਹਮਵਤਨ, ਫੇਰ ਸਾਰੀ ਦੁਨੀਆ - ਅਖ਼ਲਾਕ ਦੀ ਪਿਆਰ-ਲੜੀ, ਵਿਚ ਪ੍ਰੋਣ ਲਈ ਜੀਅ ਉਤਾਵਲਾ ਰਹਿੰਦਾ ਹੈ । ਪਰ ਇਕ ਹਦ ਤੇ ਪਹੁੰਚ ਕੇ ਪੋਲਿਟੀਕਲ ਬੇ-ਵਸੀ ਹੈਰਾਨ ਕਰ ਦੇਂਦੀ ਹੈ, ਸਾਰੇ ਰਾਹ ਰੁਕੇ ਜਪਦੇ ਹਨ । ਭਰਾ ਗ਼ਰੀਬ, ਗੁਲਾਮ, ਅਨਪੜ ਤੇ ਰੋਗੀ ਉਹਨਾਂ ਉਤੇ ਸਭ : ਪਿਆਰ-ਤਰਾਨੇ ਨਿਸਫਲ, ਸਭ ਖ਼ਿਆਲਉਡਾਰੀਆਂ ਹਿਮਾਕਤ ਬਣ ਜਾਂਦੀਆਂ ਹਨ। ਉਸ ਵੇਲੇ ਲਿਖਾਰੀ ਤੇ ਆਸ਼ਕ ਦਾ ਮਨੁਖ-ਸੁਨੇਹ, ਉਹਦੀਆਂ ਜੱਫੀ ਲਈ ਅੱਡੀਆਂ ਬਾਹਾਂ, ਉਹਦੇ ਰੂਹ-ਟੋਲਦੇ ਸ਼ਬਦ, ਪਾਲਿਟਿਕਸ ਦਾ ਰੂਪ ਧਾਰ ਲੈਂਦੇ ਹਨ ! ... ... ... ਕੀ ਹੈ ਪਾਲਿਟਿਕਸ ? - ਆਪਣੇ ਪਿਆਰਿਆਂ ਨੂੰ ਖਾਣ, ਪਹਿਨਣ, ਰਹਿਣ ਦੇ ਸ਼ਹਿਰਾਂ ਤੋਂ ਸੁਤੰਤਰ ਕਰਕੇ ਦਿਲ ਦੇਣ, ਦਿਲ ਲੈਣ, ਪਿਆਰਨ, ਸਦਕੇ ਹੋਣ ਦੀ ਖੇਡ ਖੇਡ ਸਕਣ ਦੇ ਯੋਗ ਬਣਾਨਾ | .. ... ... ਜੇਕਰ ਬਚੇ ਦਾ ਪਿਆਰ ਕਦੇ ਕੋਮਲ ਮਾਂ ਦੇ ਹਥੀਂ ਤਲਵਾਰ ਫੜਾ ਦੇਂਦਾ ਹੈ, ਓ ਕਰ ਹੀ ਮਨੁਖ-ਇਸ਼ਕ ਨੇ ਅਜ ਪੁੱਤ-ਲੜੀ ਨੂੰ ਪਾਲਿਟਿਕਸ ਨਾਲ ਉਲਝਾ ਦਿਤਾ ਹੈ, , “ਮੈਨੂੰ ਕਈ ਆਖਦੇ ਹਨ, ਕਿ ਹੁਣ ਧਨ ਤੇ ਤਾਕਤ ਦੀ ਲੋੜ ਤੁਹਾਡੀ ਵਧ ਗਈ ਹੈ, ਇਸ ਲਈ ਤੁਸੀਂ ਲੀਡਰ-ਸ਼ਿਪ ਤੇ ਗੁਰਦੁਆਰਿਆਂ ਦੇ ਪ੍ਰਬੰਧ ਵਲ ਖਿਚੇ ਗਏ ਹੋ। ਤੁਸੀਂ ਕੀ ਲੈਣਾ ਹੈ, ਏਸ ਬੇ-ਮੁਰਾਦ ਜਿਹੇ ਅਖਾੜੇ ਚੋਂ ਜਿਥੇ ਜਿੱਤੇ ਵੀ ਹਾਰਿਆਂ ਬਰਾਬਰ ੫੮