ਪੰਨਾ:Mere jharoche ton.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਭੁਖ ਧਰਤੀ ਆਕਾਸ਼ ਜੇਡੀ ਹੁੰਦੀ ਹੈ - ਉਹ ਦੇਸ਼ ਦੇਸਾਂਤਰਾਂ ਵਿਚ ਜਾ ਕੇ ਸੁਤਿਆਂ ਦੇ ਸੁਪਨੇ ਦਾ ਮਲਦਾ ਹੈ । ਸਮੁੰਦਰਾਂ ਪਹਾੜਾਂ ਦੇ ਪਾਰ ਪੈਂਦੀਆਂ ਗਲਵਕੜੀਆਂ ਵਿਚ ਉਹਦਾ ਭਾਗ ਹੁੰਦਾ ਹੈ । ਉਹ ਕਦੇ ਮੰਨ ਸਕਦਾ ਹੈ, ਕਿਸੇ ਇਕ ਫ਼ਿਰਕੇ, ਕਿਸੇ ਇਕ ਭਾਈਚਾਰੇ, ਇਥੇ ਇਕ ਕੌਮ ਦਾ ਲੀਡਰ ਹੋਣਾ ? ਸਾਰੀ ਦੁਨੀਆ ਉਹਦੇ ਲਈ ਛੋਟੀ ਹੋ ਜਾਂਦੀ ਹੈ । ਧਨ !... ... ... ਡੈਟਰਾਇਟ (ਅਮਰੀਕਾ) ਦੇ ਇਕ ਲੱਖ-ਪਤੀ ਨੇ ਮੇਰਾ ਇਕ ;ਪਨਾ ਪੜ ਕੇ ਆਖਿਆ ਸੀ, “ਤੇਰੇ ਵਰਗਾ ਇਕ ਸੁਨਹਿਰੀ ਸੁਪਨਾ ਵੇਖਣ ਲਈ ਮੈਂ ਆਪਣੇ ਲੱਖਾਂ ਦੇ ਸਕਦਾ ਹਾਂ" ... ... .... ਭਲਾ ਮੈਂ ਆਪਣੇ ਸੁਪਨਿਆਂ ਦੀ ਗੁਲਾਬੀ ਦੁਨੀਆਂ ਛੱਡ ਕੇ ਚਾਂਦੀ ਸੋਨੇ ਦੀ ਚਿਟੀ ਪੀਲੀ ਦੁਨੀਆਂ ਵਿਚ ਕਿਵੇਂ ਰਹਿ ਸਕਦਾ ਹਾਂ ? ਮੇਰੀ ਦੁਨੀਆਂ ਵਿਚ ਕਦਮ ਕਦਮ ਤੇ ਪਿਆ ਧਨ ਵਰਤੇ ਜਾਣ ਲਈ ਖ਼ਾਮੋਸ਼ ਤਰਲੇ ਕਰਦਾ ਰਹਿੰਦਾ ਹੈ । (s FLE ਕਮਿਉਨਿਸਟਾਂ ਨਾਲ ਤੁਹਾਡੇ ਰਲ ਜਾਣ ਦੇ ਲੋਕ ਬੜੇ ਤਾਅਨੇ 5 ਦੇ ਹਨ । ਇਹ ਵੀ ਕਹਿੰਦੇ ਨੇ, ਸਰਕਾਰ ਤੁਹਾਨੂੰ ਫੜ ਲਏਗੀ - ਤੁਸੀ ਜੇ ਆਜ਼ਾਦ ਰਹਿ ਸਕੇ - ਤਾਂ ਕੈਦ ਨਾ ਹੋਣ - ਬੜਾ ਚਿਰ ਮੇਰੀ ਜ਼ਿੰਦਗੀ ਇਕ ਕੈਦ ਬਣੀ ਰਹੀ ਹੈ - ਅਜ ਚਾਨਣ ਚੰਗਾ ਹੈ - ਤੁਹਾਡੇ ਨਾਲ ਨਾਲ ਫੇਰ ਏਸ ਰੂਹ ਨੂੰ ਕੈਦ ਹੋਣਾ ਪਵੇਗਾ। ਲਸਨ ਕਮਿਊਨਿਜ਼ਮ ਮੇਰਾ ਸੁਪਨਾ ਹੈ । ਅਨਚਾਹੇ ਅਨਸਲਾਹੇ ਲਈ ਹਮੇਸ਼ਾ ਮੇਰੀ ਦੁਹ ਪਜਦੀ ਰਹੀ ਹੈ । ਜੇ ਕਮਿਊਨਿਜ਼ਮ ਚੰਗਾ ਹੈ, ਤਾਂ ਕਮਿਊਨਿਸਟ ਖ਼ਰਾਬ ਨਹੀਂ ਹੋ ਸਕਦੇ,ਕਮਿਉਨਿਜ਼ਮ ਇਕ ਇਨਕਲਾਬ ਹੈ, ਮਨੁੱਖਤਾ ਦੇ ਸਦੀਆਂ ਤੋਂ ਦਬੇ ਤਬਕੇ ਉਤੇ ਆਉਣ ਵਾਲੇ ਹਨ । ਇਹਨਾਂ ਤਬਕਿਆਂ ਦੇ ਹਾਮੀਆਂ ਨੂੰ ਸਰਕਾਰ, ਮਜ਼ਬ, ਸਰਮਾਇਆ, ਤੋਂ ਪੁਰਾਤਨਤਾ ਸਭ ਮਾੜੀ ਨਜ਼ਰ ਨਾਲ ਵੇਖਣਗੇ । ... . ਮੈਂ ਇਹਨਾਂ ਨੂੰ ਮਾੜੀ ਨਜ਼ਰ ਨਾਲ ਨਹੀਂ ਵੇਖਿਆ । ੬o