ਪੰਨਾ:Mere jharoche ton.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਸਤਕਤਾ ਦਾ ਅਹਿਸਾਨ ਪਿਛਲੀਆਂ ਚੋਣਾਂ ਵਿਚ ਸੈਂਕੜੇ ਮੁਰਬੇ ਜ਼ਮੀਨਾਂ ਦੇ ਮਾਲਕ ਅਸੈਂਬਲੀ ਦੇ ਉਮੈਦਵਾਰ ਖਲੋਤੇ । ਇਹਨਾਂ ਦੀਆਂ ਜ਼ਮੀਨਾਂ ਉਤੇ ਹਜ਼ਾਰ ਹਜ਼ਾਰ ਟੱਬਰ , ਸਰਦੀਆਂ ਗਰਮੀਆਂ ਵਿਚ ਨੰਗੇ ਧੜ ਮੁਸ਼ੱਕਤ ਕਰਦੇ ਹਨ । ਲੱਸੀ ਪੀ ਕੇ ਓ ਵੇਚ ਕੇ ਸੌਂ ਖਾ ਕੇ , ਕਣਕ ਵੇਚ ਕੇ, ਇਹ ਮਾਮਲੇ ਪੂਰੇ ਕਰਦੇ ਹਨ । ਅੰਤ ਜਦੋਂ ਬੋਹਲ ਸਵਾਰ ਲੈਂਦੇ ਹਨ, ਤਾਂ ਸਰਦਾਰ ਦਾ ਕਾਰਿ ਦਾ ਅੱਧਾ ਬੋਹਲ ਹਿਸੇ ਵਿਚ ਤੇ ਬਾਕੀ ਬਹੁਤ ਸਾਰਾ ਹਿੱਸਾ ਕਰਜੇ ਵਿਚ ਲੈ ਜਾਂਦਾ ਹੈ । ਕਾਮੇ ਮੋਢੇ ਤੇ ਪੱਲਾ ਝਾੜ ਕੇ ਅੱਖਾਂ ਵਿਚ ਗਲੇਡ ਭਰਦੇ ਘਰ ਚਲੇ ਜਾਂਦੇ ਹਨ, ਤੇ ਜੇ ਹੁਦਾਰੇ ਦਾਣੇ ਕਿਤੋਂ ਨਾ ਮਿਲਣ ਤਾਂ ਰਾਹੀਂ ਲੋਕਾਂ ਦੇ ਸਿਟੇ ਮਰੋੜ ਉਹ ਵਿਲਕਦੇ ਬਚਿਆਂ ਨੂੰ ਪਰਚਾਂਦੇ ਹਨ । ਇਹ ਸਰਦਾਰ ਚੋਣਾਂ ਸਮੇਂ ਆਪਣੀ ਆਸਤਕਤਾ ਦਾ ਅਹਿਸਾਨ ਜਤਲਾਂਦੇ ਤੇ ਕਹਿੰਦੇ ਸਨ, ਕਿ ਉਹਨਾਂ ਦਾ ਮੁਖ਼ਾਲਫ਼ ਨਾਸਤਕ ਹੈ । ਰਬ ਕਿਸੇ ਆਸਤਕ ਦੇ ਆਸਰੇ ਨਹੀਂ ਖਲੋਤਾ, ਨਾ ਉਹਨੂੰ ਕਿਸੇ ਨਾਸਤਕ ਦਾ ਖੌਫ਼ ਹੈ । ਸਾਰੀ ਦੁਨੀਆਂ ਜੇ ਨਾਸਤਕ ਹੋ ਜਾਏ ਤਾਂ ਵੀ ਸੂਰਜ ਨੂੰ ਇਕ ਮਿੰਟ ਚ ਕਰਾ ਸਕਦੀ । ਆਸਤਕ ਹੋਵੇ ਕੋਈ ਆਪਣੇ ਲਈ, ਨਾਸਤਕ ਹੋਵੇ ਸਵੇਰ ਜਾਂ ਅਵੇਰ ਨਹੀਂ