ਪੰਨਾ:Mere jharoche ton.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੋਈ ਆਪਣੇ ਲਈ । ਆਸਤਕਤਾ ਦਾ ਮੌਲਿਕ ਭਾਵ ਸੀ ਸਾਂਝੀਵਾਲਤਾ । ਮਨੁਖ ਦਾ ਇਕੋ ਅਸਲਾ, ਤੇ ਏਸ ਲਈ ਦੁਖਾਂ ਸੁਖਾਂ ਦੀ ਸਾਂਝ । ਨਾਸਤਕ ਤੋਂ ਭਾਵ ਇਹ ਲਿਆ ਜਾਂਦਾ ਸੀ, ਕਿ ਉਸ ਨੇ ਅਜੇ ਮਨੁਖ ਦੀ ਏਕਤਾ ਨੂੰ ਅਨੁਭਵ ਨਹੀਂ ਕੀਤਾ। ਇਸ ਲਈ ਉਹਦਾ ਰਵਈਆ ਖ਼ੁਦ-ਗ਼ਰਜ਼ ਤੇ ਖ਼ੁਦ-ਪਸੰਦ ਹੋ ਸਕਦਾ ਹੈ । | ਏਸ ਸਾਂਝੀਵਾਲਤਾ ਦੇ ਆਦਰਸ਼ ਨੂੰ ਖ਼ੁਦੀ ਵਿਚ ਬਦਲਣ ਲਈ ਮਨੁਖ ਨੇ ਪ੍ਰਮੇਸ਼ਰ ਨਾਲ ਉਚੇਚੀਆਂ ਮਿਹਰਬਾਨੀਆਂ, ਉਚੇਚੀਆਂ ਨਜ਼ਰਾਂ, ਉਚੇਚੇ ਰਿਸ਼ਤੇ ਈਜਾਦ ਕੀਤੇ । ਇਹਨਾਂ ਈਜਾਦਾਂ ਦਾ ਅਸਰ ਇਹ ਹੋਇਆ ਕਿ ਆਸਤਕਾਂ ਨੇ ਰਬ ਦੇ ਨਾਂ ਉਤੇ ਜਹਾਦ ਕੀਤੇ, ਜਿਉਂਦੇ ਸਾੜੇ, ਕਤਲ ਆਮ ਕਰ ਕੇ ਸਲਤਨਤਾਂ ਬਣਾਈਆਂ, ਤੇ ਓੜਕ ਸੌ ਵਿਚੋਂ ਵੇ ਮਨੁਖਾਂ ਨੂੰ ਰਬ ਦੇ ਸਹਿਮ ਨਾਲ ਆਪਣੇ ਗੋਲੇ ਬਣਾ ਲਿਆ । ਰਾਸ ਪਤੀਨ ਵੱਰਗੇ ਪਾਦਰੀਆਂ ਦੀ ਮਦਦ ਨਾਲ ਜ਼ਾਰ ਨਿਕੋਲਾਈ ਵਰਗਾ ਨਿਗੁਣਾ ਜਿਹਾ ਬੰਦਾ ਸਤਾਰਾਂ ਕਰੋੜ ਰੂਸੀ ਲੋਕਾਂ ਤੇ ਹਕੂਮਤ ਕਰਦਾ ਰਿਹਾ। ਮੇਰੇ ਪਾਠਕ ਵੀ ਕੋਈ ਕੋਈ ਸਵਾਲ ਪੁਛਦੇ ਹਨ ਕਿ ਕੀ ਮੈਂ ਭਗਵਾਨ ਵਿਚ ਵਿਸ਼ਵਾਸ਼ ਰੱਖਦਾ ਹਾਂ ਕਿ ਨਹੀਂ ? ਜਾਪਦਾ ਹੈ, ਉਹਨਾਂ ਦਾ ਯਕੀਨ ਵੀ ਹੈ, ਕਿ ਆਸਤਕ ਹੋਣ ਦੁਨੀਆਂ ਉਤੇ ਕਿਸੇ ਕਿਸਮ ਦਾ ਉਪਕਾਰ ਕਰਨਾ ਹੈ । ਕੋਈ ਰਬ ਦਾ ਆਸਤਕ ਹਜ਼ਾਰ ਹੋਵੇ, ਜਿੰਨਾਂ ਚਿਰ ਉਹ ਮਨੁਖਤਾ ਦਾ ਆਸਤਕ ਨਹੀਂ, ਉਹ ਬਰਬਾਦ ਇਨਸਾਨ ਹੈ । ਹਜ਼ਾਰਾਂ ਟੱਬਰਾਂ ਦੀ ਕਮਾਈ ਚੁਰਾ ਲੈਣ ਵਾਲੇ ਭਾਵੇਂ ਪੰਜ ਨਮਾਜ਼ਾਂ ਪੜਨ ਜਾਂ ਸਾਰਾ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿਣ ਉਹ ਚੋਰ ਹਨ, ਮਨੁਖਾਂ ਦੇ ਦੋਖੀ ਹਨ । ਮੈਨੂੰ ਉਹਦੇ ਅਖ਼ਲਾਕ ਤੇ ਸ਼ੰਕਾ ਹੈ, ਜਿਹੜਾ ਆਪਣੀ ਆਸਤਕਤਾ ੬੩