ਪੰਨਾ:Mere jharoche ton.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਲੇ ਮੁਸਾਫ਼ਰ ਨੇ ਤੁਹਾਥੋਂ ਬੜੀ ਆਸ ਨਾਲ ਮੇਰਾ ਪਤਾ ਪੁਛਿਆ ਸੀ, ਕਿਉਂਕਿ ਤੁਸੀਂ ਚਿਟੀ ਸਫ਼ੈਦ ਮਾਲਾਂ ਉਤੇ ਸਿਮੁਨ ਕਰਦੇ ਤੁਰੇ ਜਾਂਦੇ ਸੌ, ਪਰ ਤੁਸਾਂ ਉਤਰ ਦਿਤਾ ਸੀ : “ਮੈਂ ਨਹੀਂ ਦਸਣਾ ਉਹਦਾ ਘਰ - ਉਹ ਨਾਸਤਕ ਹੈ - ਕਿਸੇ ਹੋਰ ਨੂੰ ਜਾ ਪੁਛ ?? ਤੇ ਉਹ ਕਿੰਨਾ ਚਿਰ ਭਟਕਦਾ ਰਿਹਾ ਸੀ। ( ਮੇਰੇ ਤੇ ਉਸ ਮੁਸਾਫ਼ਰ ਉਤੇ ਤੁਹਾਡੀ ਆਸਤਕਤਾ ਦਾ ਕੀ ਅਹਿਸਾਨ ਹੋ ਸਕਦਾ ਹੈ ? ਤੁਸੀਂ ਮੇਰੇ ਮਾਸੂਮ ਬੱਚਿਆਂ ਵਲ ਤਿਉੜੀ ਪਾਕੇ ਵੇਖਦੇ ਹੋ, ਤੇ ਤੁਸੀਂ ਇਕ ਵਾਰੀ ਆਖਿਆ ਸੀ, ਸ਼ਾਇਦ ਨਾਮ-ਖੁਮਾਰੀ ਦੇ ਲੋਰ ਵਿਚ - “ਜੇ ਮੇਰੇ ਕੋਲ ਹਵਾਈ ਜਹਾਜ਼ ਹੋਵੇ ਤੇ ਉਸ ਵਿਚ ਬੰਬ ਹੋਣ, ਤਾਂ ਪਹਿਲਾ ਬੰਬ ਮੈਂ ਤ ਨਗਰ ਤੇ ਸੁਟਾਂ ’’ ਤੁਸੀਂ ਇਕ ਧਾਰਮਕ ਹਲਕੇ ਦੇ ਮੁਖੀ ਹੋ। ਮੈਂ ਆਪਣੇ ਗੁਰੂ ਨੂੰ ਬੜਾ ਪਿਆਰ ਕਰਦਾ ਹਾਂ । ਉਹਦੇ ਤੁਲ - ਮੈਨੂੰ ਕੋਈ ਜਾਪਿਆ ਨਹੀਂ। ਤੁਸੀ ਗੁਰੂ ਤੇ ਸਿਖ ਦੇ ਰਿਸ਼ਤੇ ਨੂੰ ਪਤਾ - ਨਹੀਂ ਕਿਹੜੇ ਲਾਲ ਫੀਤੇ ਨਾਲ ਬੱਧਾ ਵੇਖਦੇ ਹੋ ? ਮੇਰੇ ਲਈ ਇਹ ਉਡਾ ਹੀ ਕੁਦਰਤੀ ਰਿਸ਼ਤਾ ਹੈ, ਜੇਡਾ ਮੈਂ ਆਪਣੀ ਅਤਿ ਚੰਗੀ ਦਾਦੀ ਨਾਲ ਮਹਿਸੂਸ ਕਰਦਾ ਹਾਂ । ਮੈਂ ਆਪਣੀ ਦਾਦੀ ਵਰਗਾ ਕੋਈ ਸ਼ਖ਼ਸ ਨਹੀਂ ਵੇਖਿਆ । ਹੋਵੇਗੀ ਚੰਗ ਚੰਗੇਰੀ ਦੁਨੀਆਂ-ਪਰ . ਮੇਰੀ ਦੁਨੀਆਂ ਦਾ ਉਹ ਫ਼ਰਿਸ਼ਤਾ ਸੀ । ਉਹਨਾਂ ਮੇਰੀ ਜ਼ਿੰਦਗੀ ਨੂੰ ਉਹ ਰੁਚੀਆਂ ਦਿਤੀਆਂ ਜਿਹੜੀਆਂ ਅਜ ਮੇਰੀ ਖ਼ੁਸ਼ੀ ਦਾ ਸੋਮਾ ਹਨ, ਪਰ ਜੇ ਉਹ ਜਿਉਂਦੇ ਹੁੰਦੇ, ਨਾ ਮੈਂ ਆਪਣਾ ਵਿਆਹ ਉਹਨਾਂ ਦੀ ਮਰਜ਼ੀ ਤੇ ਛਡਦਾ ਤੇ ਨਾ ਆਪਣਾ ਪਾਲਿਟਿਕਸ । ਉਹਨਾਂ ਦੇ ਜਿਉਂਦਿਆਂ ਇਕ ਸਾਡੇ ਅਜ਼ੀਜ਼ ਮੁੰਡੇ ਨੇ ਕੁੜਮਾਈ ਛਡ ਦਿਤੀ ਸੀ ਕਿ ਕੁੜੀ ਦਾ ਰੰਗ ਕਾਲਾ ਤੇ ਕੱਦ ਛੋਟਾ ਸੀ। ਮੇਰੀ ਦਾਦੀ ਜੀ ਸੁਣ ਕੇ ਹਥ ਮਲਣ ਲਗ ਪਏ : “ਹਨੇਰ ਪੈ ਗਿਆ ਕਦੇ ਕੁੜੀਆਂ ਦੇ ਰੰਗ ਵੀ ਕਾਲੇ ਤੇ ਕਦ ਛੋਟੇ ਹੋਏ ਨੇ .....ਮੇਰਾ ਵੀ ਕੋਈ ਕਦ ੬੭