ਪੰਨਾ:Mere jharoche ton.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏ (ਉਹ ਬੜੇ ਹੀ ਛੋਟੇ ਸਨ ) - ਪਰ, ਜੀਕਰ ਤੇਰੇ ਬਾਬੇ ਨੇ ਮੈਨੂੰ ਰਖਿਆ - ਕੀ ਮੈਂ ਕਦੇ ਭੁਲ ਸਵਾਂਗ ! ਪਿਆ ਹੋਵੇ ਮੇਰਾ ਪਾਲਿਟਿਕਸ ਵਖਰਾ, ਪਿਆ ਜਾਣਾਂ ਮੈਂ ਕਿੰਨੀ ਸਾਇੰਸ, ਪਈ ਘੁੰਮੇ ਮੇਰੀ ਧਰਤੀ, - ਪਿਆ ਖਲੋਤਾ ਹੋਵੋ ਮੇਰਾ ਸੂਰਜ - ਪਰ ਜੋ ਕੁਝ ਮੈਂ ਹਾਂ, ਉਹ ਉਸੇ ਫ਼ਰਿਸ਼ਤਾ ਔਰਤ ਦੀ ਮੁਹੱਬਤ ਦੇ ਅੰਦਰੋਂ ਬਾਹਰੋਂ ਨੇਕ ਆਤਮਾ ਦਾ ਪੰਗਰਾ ਹਾਂ । 5 ਏਸੇ ਹੀ ਤਰ੍ਹਾਂ ਮੇਰਾ ਰਿਸ਼ਤਾ ਮੇਰੇ ਗੁਰੂ ਨਾਲ ਹੈ । ਮੈਂ ਤੁਹਾਡੇ ਨਾਲ ਬਹਿਸ ਕਰਨ ਨੂੰ ਤਿਆਰ ਨਹੀਂ, ਕਿ ਤੁਸੀਂ ਹਰਫ਼ ਹਰਫ਼ ਉਹਨਾਂ ਦੀ ਪੈਰਵੀ ਕਰਦੇ ਹੋ ਤੇ ਮੈਂ ਗੁਰੂ ਦੀ ਅਵਸ਼ਕਤਾ ਦਾ ਅਰਥ ਇਹ ਲੈਂਦਾ ਹਾਂ ਕਿ ਚੰਗੇ · ਆਦਮੀ ਨੂੰ ਹਮੇਸ਼ਾਂ ਆਪਣੇ ਨਾਲੋਂ ਚੰਗੇਰੀ ਸੰਗਤ ਦਾ ਮਤਲਾਸ਼ੀ ਰਹਿਣਾ ਚਾਹੀਦਾ ਹੈ, ਚੰਗੀਆਂ ਪੁਸਤਕਾਂ ਪੜ੍ਹਨੀਆਂ, ਤੇ ਸਿਖਿਆ ਦਾਇਕ ਫ਼ਿਜ਼ਾ ਵਿਚ ਰਹਿਣਾ ਚਾਹੀਦਾ ਹੈ । ਜੀਵਨ ਇਕ ਸਦੀਵੀ ਸਿਖਿਆ ਹੈ - ਕਦੇ ਸਿਖਿਆ ਦਾ ਅਮਲ ਖ਼ਤਮ ਤੇ ਆਦਮੀ ਨੂੰ ਪੂਰਨਤਾ ਦਾ ਅਭਿਮਾਨ ਹੋ ਨਾ ਜਾਵੇ। ਆ ਮੇਰਾ ਇਹ ਖ਼ਆਲ ਐਵੇਂ , ਦਿਮਾਗੀ ਖਿਚ-ਘਸੀਟ ਹੀ ਸਹੀ। ਤੁਹਾਡਾ ਖ਼ਿਆਲ ਗੁਰਮਤ ਨਿਰਨੇ , ਦਾ ਫੈਸਲਾ ਸਹੀ । ਕੀ ਫ਼ਰਕ ? ਜ਼ਿੰਦਗੀ ਸਾਨੂੰ ਦੋਹਾਂ ਨੂੰ ਆਪਣੀ ਕਸੌਟੀ ਤੇ ਰਗੜੇਗੀ । ਲ ਤੁਹਾਡੀ ਰੋਜ਼ਾਨਾ ਪੁਠੇ ਪੈਰੀ ਕੀਤੀ ਪਰਕਰਮਾਂ ਦਾ ਕੋਈ ਅਹਿਸਾਨ ਨਹੀਂ, ਤੁਹਾਡੇ ਅਖੰਡ ਪਾਠਾਂ ਦਾ ਕੋਈ ਅਹਿਸਾਨ ਨਹੀਂ, ਤੁਹਾਡੇ ਰੋਜ਼ੇ, ਨਮਾਜ਼ਾਂ ਤੇ ਜਗਰਾਤਿਆਂ ਦਾ ਕੋਈ ਅਹਿਸਾਨ ਨਹੀਂ ਹਾਂ, ਜੇ ਤੁਸੀਂ ਬੀਮਾਰ ਨਹੀਂ ਹੁੰਦੇ, ਜੋ ਤੁਹਾਡੇ ਕਪੜਿਆਂ ਚੋਂ ਮਾੜੀ ਗੰਧ ਨਹੀਂ ਆਉਂਦੀ, ਜੇ ਤੁਹਾਡੇ ਘਰ ਦਾ ਆਲਾ ਦੁਆਲਾ ਸੁਹਣਾ ਹੈ, ਜੇ ਤੁਹਾਡਾ ਘਰ ਖੁਸ਼ ਹੈ, ਜੇ ਤੁਹਾਡੇ ਲਈ ਕਿਸੇ ਨੂੰ ਦਾਨ ਨਹੀਂ ਦੇਣਾ ਪੈਂਦਾ, ਜੇ ਤੁਸੀ ਹਸ ਕੇ ਮਿਲ ਸਕੋ ਤਾਂ ਬਹੁਤੇ