ਪੰਨਾ:Mere jharoche ton.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੰਗਾ - ਪਰ ਜੇ ਤੁਸੀਂ ਤਿਉੜੀ ਪਾਏ ਬਿਨਾਂ ਵੀ ਮਿਲ ਸਕਦੇ ਹੋ - ਤਾਂ ਦੁਨੀਆਂ ਤੁਹਾਡੀ ਅਹਿਸਾਨਮੰਦ ਹੈ । ਦੁਨੀਆਂ ਨਿਕੀਆਂ ਨਿਕੀਆਂ ਮਿਹਰਬਾਨੀਆਂ ਦੀ ਵੀ ਕੁਖੀ ਹੈ । ਤੇ ਜੇ ਤੁਸੀਂ ਆਪਣੇ ਬਚੇ ਪਿਆਰ ਤੇ ਮਿਹਨਤ ਨਾਲ ਪਾਲ ਰਹੇ। ਹੋ- ਉਹਨਾਂ ਨੂੰ ਮਨੁਖਤਾ ਦੀ ਸਾਂਝ ਸਮਝਾ ਰਹੇ ਹੋ, ਉਹਨਾਂ ਨੂੰ । ਸੈ-ਮੁਤਬਰਕਤਾ ਦੀ ਥਾਂ ਇਨਸਾਨ ਦੇ ਇਸ਼ਕ ਦੀ ਚਾਟ ਲਾ ਰਹੇ ਹੋ, ਉਹਨਾਂ ਨੂੰ ਚੰਗੇ ਹਮਵਤਨ ਬਣਨ ਦੀ ਪ੍ਰੇਰਨਾ ਦੇ ਰਹੇ ਹੋ । ਤਾਂ ਦੁਨੀਆਂ ਤੁਹਾਨੂੰ ਯਾਦ ਕਰੇਗੀ, ਤੁਹਾਡੇ ਸਦਕੇ ਜਾਏਗੀ । ਪਰ ਜੇ ਤੁਹਾਡਾ ਖ਼ਿਆਲ ਹੈ ਕਿ ਧਰਤੀ ਤੋਂ ਕਿਸੇ ਉਚੇ ਟਿਕਾਣੇ ਨਾਲ ਤੁਹਾਡੀ ਇਹੋ ਜਿਹੇ ਲਿਵ ਲਗੀ ਹੋਈ ਹੈ, ਕਿ ਤੁਸੀਂ ਆਪਣੇ ਬਚਿਆਂ ਵਲ ਕੋਈ ਧਿਆਨ ਨਹੀਂ ਦੇ ਸਕੇ, ਤਾਂ ਦੁਨੀਆ ਤੁਹਾਡੇ ਭੇਜਨ ਪ੍ਰਾਪਤੀ ਨੂੰ ਭੁਲ ਜਾਏਗੀ ਪਰ ਤੁਹਾਡੀ ਨਿਚੱਜੀ ਸੰਤਾਨ ਦਾ ਗਿਲਾ ਦਿਲ ਵਿਚ ਰਖੇਗੀ । ਜੋ ਦੁਨੀਆਂ ਤੁਹਾਡੇ ਮੁਖ ਦੀਆਂ ਬੀਬੀਆਂ ਲਕੀਰਾਂ , ਤੁਹਾਡੀ - ਜ਼ਬਾਨ ਦੇ ਮਿਠੇ ਸ਼ਬਦਾਂ, ਤੁਹਾਡੀਆਂ ਅੱਖਾਂ ਦੀ ਖੇੜਵੀਂ ਮੁਸ਼ਹਟ। ਤੋਂ ਘੋਲੀ ਜਾਂਦੀ ਹੈ । ਪਰ ਤੁਹਾਡੀਆਂ ਮਾਲੀਆਂ , ਤੇ ਤੁਹਾਡੇ ਮਥਿਆਂ ਤੇ ਸਿਜਦੇ ਦੀਆਂ ਘੜੀਆਂ ਨਿਸ਼ਾਨੀਆਂ ਤੁਹਾਡੀ ਬੇ-ਅਰਾਮ ਕਰਨ ਵਾਲੀ ਪਵਿੱਤਰਤਾ - ਇਹਨਾਂ ਦੀ ਇਹਨੂੰ ਕੋਈ ਕਦਰ ਨਹੀਂ । ਸਗੋਂ ਇਹਨਾਂ ਨਾਲ ਇਹਦੀ ਈਰਖਾ ਹੈ। ਇਹ ਮਨੁਖ ਦੀ ਉਸ . ਤੱਵਜੋ ਨੂੰ ਪੱਲੀ ਰਖਦੀਆਂ ਹਨ, ਜਿਹੜੀ ਉਹਦੇ ਸਾਥੀਆਂ ਦਾ ਹਕ ਹੈ । ਤੁਹਾਨੂੰ ਇਹ ਸੁਣ ਕੇ ਮੇਰੇ ਤੇ ਬੜਾ ਗੁਸਾ ਆਇਆ ਹੈ । ਮੈਂ ਮੰਦਿਰ ਮਸਜਿਦਾਂ ਨੂੰ ਬੇ-ਲੋੜਾ ਆਖ ਦਿਤਾ ਹੈ । ਪਰ ਮੈਂ ਬੇ-ਲੋੜਾ ਨਹੀਂ ਆਖਿਆ, ਮੇਰੀ ਬੜੀ ਰੀਝ ਹੈ, ਕਿ ਹਰ ਪਿੰਡ ਹਰ ਸ਼ਹਿਰ ਵਿਚ ਕੋਈ ਅਸਲੀ ਮੰਦਿਰ ਹੋਵੇ, ਅਸਲੀ ਮਸਜਿਦ ਹੋਵੇ ਜਿਥੇ ਲੋਕ ਸੁਖਨਾ ਸੁਖਣ ਆਉਂਦੇ, ਡੰਡੌਤਾਂ ਕਰਦੇ, ਵਾਲ