ਪੰਨਾ:Mere jharoche ton.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖੋਹਲ ਕੇ ਸਿਰ ਮਾਰਨ ਨੂੰ ਨਾਮ-ਖ਼ੁਆਰੀ ਆਖਦੇ, ਘੰਟੀਆਂ ਖੜਕਾਂਦੇ, ਸੰਖ ਵਜਾਂਦੇ, ਅਧ-ਖੁਲੀਆਂ ਅਖਾਂ ਵਿਚੋਂ ਝਾਕਦੇ ਕਿਸੇ ਰਸਮੀ ਉਲੰਘਣ ਤੋਂ ਕੜਕ, ਕੜਕ ਪੈਂਦੇ ਹਨ - ਉਹ ਥਾਂ ਮੰਦਿਰ ਨਹੀਂ, ਨਾ ਮਸਜਿਦ ਹੈ : ਮੰਦਰ ਕਿਹੜਾ ? ਜਿਥੇ ਕਿਸੇ ਦੀ ਇਬਾਦਤ ਦੀ ਮਜਬੂਰੀ ਨੂੰ ਹੋਵੇ, ਜਿਥੇ ਹਰ ਸ਼ੈ ਸੁਹਣੀ ਤੇ ਅਮਨ-ਭਰਪੂਰ ਹੋਵੇ, ਜਿਥੇ ਦੁਨੀਆਂ ਦੇ ਸ਼ੇਰਾਂ ਤੋਂ ਪਨਾਹ ਮਿਲੇ, ਜਿਥੇ ਕਦਰਤ ਹਸਦੀ ਹੋਵੇ - ਕਿਸੇ ਦਰਿਆ ਦੇ ਕੰਢੇ, ਕਿਸੇ ਝੀਲ ਦੇ ਨੇੜੇ, ਕਿਸੇ ਸੁਹਣੀ ਵਾਦੀ ਵਿਚ, ਕਿਏ ਸੁੰਦਰ ਪਹਾੜੀ ਦੇ ਉਤੇ - ਜਿਥੇ ਸਹਣਿਆਂ ਨਾਲ ਮੇਲ ਹੋਵੇ, ਤਨਖਾਹੀਏ ਪ੍ਰੋਹਤਾਂ ਨਾਲ ਵਾਹ ਨਾ ਪਵੇ, ਸੁਖਾਵੇਂ ਹੋਣ ਨਾਲੋਂ ਵਖਰੀ ਕੋਈ ਮਰਯਾਦਾ ਨਾ ਹੋਵੇ, ਮਨਾਹੀ ਨਾ ਹੋਵੇ, ਜਥੇ ਜ਼ਿੰਦਗੀ ਦੀ ਕਹਾਣੀ ਦੀਆਂ ਸੁਚਜੀਆਂ ਜਿਥੇ ਅਨ-ਮਤੀਆਂ ਨੂੰ ਪੁਸਤਕਾਂ ਹੋਣ, ਜਿਥੋਂ ਕੋਈ ਚੀਜ਼ ਛੋਟੀ ਨਾ ਹੋਵੇ - ਹਰ ਚੀਜ਼ ਵਧੀਆ - ਜਿਥੇ ਅਨੋਖਾ, ਮਠਾ ਤੇ ਵਡਿਆਈਆਂ ਟੈਬਨ ਵਾਲਾ ਵਾਯੂ-ਮੰਡਲ ਹੋਵੇ । ਪਥਰਾਂ ਦੇ ਬੁਤਾਂ, ਜਾਂ ਸੰਗਮਰਮਰੀ ਮਜ਼ਾਰਾਂ, ਜਾਂ ਕਾਗ਼ਜ਼ਾਂ ਦੇ ਵੇਦਾਂ, ਗੁੰਬਾਂ ਨਾਲ ਮੰਦਰ ਮਸਜਿਦ ਨਹੀਂ ਬਣ ਜਾਂਦੇ। । ਜੜਾਊ ਸੁਨਹਿਗੇ ਮੰਦਰਾਂ ਤੇ ਸ਼ਿਵ-ਲਿੰਗ' ਦੁਆਲੇ ਉਸਾਰੀਆਂ ਮਹਿਲ ਮਾੜੀਆਂ ਦਾ ਆਦਮੀ ਉਤੇ ਕੋਈ ਅਹਿਸਾਨ ਨਹੀਂ, ਆਦਮੀ ਕਿਸੇ ਓਸ ਹੁਸੀਨ ਤੇ ਠੰਡ ਦੇ ਕੋਨੇ , ਲਈ ਤਰਸ ਰਿਹਾ ਹੈ, ਜਿਥੇ ਜ਼ਿੰਦਗੀ ਦੇ ਅਖਾੜੇ ਚੋਂ ਪਰਾਂ ਬਹਿ ਕੇ ਉਹ ਦੋ ਘੜੀਆਂ ਆਪਣੀ ਬੜੀ ਰੂਹ ਨੂੰ ਸਸਤਾ ਸਕੇ । ਇਹੋ ਜਿਹੇ ਮੰਦਰ ਕੋਈ ਬਿਰਲਾ ਨਹੀਂ ਬਣਾ ਸਕਦਾ - ਭਰਮਾ ਦੀ ਉੱਘ ਚੋਂ ਜਾਗੀ ਹੋਈ ਜਨਤਾ ਬਣਾਏਗੀ ! . ਮਾਰਚ, ਅਪ੍ਰੈਲ ੧੯੩੬ 50,