ਪੰਨਾ:Mere jharoche ton.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੋਈ ਸਿਖਿਆ ਨਹੀਂ ਦਿਤੀ ਜਾਂਦੀ, ਸਗੋਂ ਵਿਆਹ ਦੀ ਕਮਰ ਕਈ ਬੇਲੋੜੇ ਭਾਰਾਂ ਨਾਲ ਤੋੜ ਦਿਤੀ ਜਾਂਦੀ ਹੈ । ਬਿਨਾਂ ਸੋਚੇ, ਬਿਨਾਂ ਵੇਖੇ, ਉਮਰੋਂ ਪਹਿਲਾਂ ਵਿਆਹ ਕਰ ਦਿਤੇ ਜਾਂਦੇ ਹਨ। ਬੇ-ਤਿਆਰ ਪਤੀ ਪਤਨੀ ਨੂੰ ਪ੍ਰਾਧੀਨ ਰਖਿਆ ਜਾਂਦਾ ਹੈ । ਉਹਨਾਂ ਦਾ ਆਉਣ ਜਾਣ, ਖਾਣ, ਪਹਿਨਣ, ਉਹਨਾਂ ਦੀ ਹਰ ਗਲ ਨੁਕਤਾਚੀਨੀ ਦੇ ਰਹਿਮ ਤੇ ਰਹਿੰਦੀ ਹੈ । ਭਾਈਚਾਰੇ ਦੇ ਦਾਅਵੇ, ਮਜ਼ਬ ਦੇ ਦਾਅਵੇ, ਜਿਉਂਦਿਆਂ ਬਜ਼ੁਰਗਾਂ ਦੇ ਦਾਅਵੇ, ਮੋਇਆਂ ਬਜ਼ੁਰਗਾਂ ਦੇ ਦਾਅਵੇ ਕੱਚੀ ਵਛੇਰੀ ਦਾ ਲੱਕ ਦੋਹਰਾ ਕਰ ਦੇਂਦੇ ਹਨ । - ਨਤੀਜਾ ਇਹ ਨਿਕਲਦਾ ਹੈ, ਕਿ ਸੋਮਚੇ ਭਾਈਚਾਰੇ ਦੀ ਜ਼ਿੰਦਗੀ ਵਿਚੋਂ ਖ਼ੁਸ਼ੀ ਉਡ ਜਾਂਦੀ ਹੈ । ਪਰ ਖ਼ੁਸ਼ੀ ਜ਼ਿੰਦਗੀ ਦੀਆਂ ; ਗਰਾਰੀਆਂ ਦਾ ਚਿਕਨਾ ਤੇਲ ਹੈ | ਇਹੀ ਤੇਲ ਇਹਨਾਂ ਗਰਾਰੀਆਂ ਦੇ ਦੰਦੇ ਠੀਕ ਚਲਦੇ ਰਖ ਸਕਦਾ ਹੈ, ਨਹੀਂ ਤਾਂ ਇਹ ਫਸ ਫੱਸ ਤੁਰਦੇ, ਤੇ ਓੜਕ ਟੁਟ ਖੁਸੀ ਜਾਂਦੇ ਹਨ | ਹਰੇਕ ਘਰ 1 ਦਾ ਫ਼ਰਜ਼ ਸਿਰਫ਼ ਖੁਆ ਪਿਆ ਜਾਂ ਕਾਲਜ ਵਿਚ ੫ ਛਡਣਾ ਹੀ ਨਹੀਂ । ਪੜਾਈ ਨੇ ਜੇ ਤਬੀਅਤ ਵਿਚ ਇਕਸਾਰਤਾ ਪੈਦਾ ਨ ਕੀਤੀ ਹੋਵੇ, ਤਾਂ ਭਾਈਚਾਰੇ ਨੂੰ ਲਾਭ ਦੀ ਥਾਂ ਨੁਕਸਾਨ ਹੁੰਦਾ ਹੈ । ਪੜਿਆ ਹੋਇਆ ਨਾਖ਼ੁਸ਼ ਆਦਮੀ ਬਸਾਇਟੀ ਨੂੰ ਬਹੁਤ ਔਖਿਆਂ ਕਰਦਾ ਹੈ। ਉਹਨਾਂ ਮਾਪਿਆਂ ਨੂੰ ਜਿਹੜੇ ਆਪਣੇ ਧੀਆਂ ਪਾਤਰਾਂ ਨੂੰ ਉਚੀ ਵਿਦਿਆ ਦੇ ਰਹੇ ਹਨ, ਮੈਂ ਦਸਣਾ ਚਾਹੁੰਦਾ ਹਾਂ, ਕਿ ਜੇ ਉਹਨਾਂ : ਆਪਣੇ ਬੱਚਿਆਂ ਨੂੰ ਖੁਬ ਵਿਆਹ ਦੀ ਸਿਖਿਆ , ਚੰਗੀ ਤਰਾਂ ਨਾ ਦਿਤੀ, ਤਾਂ ਭਾਈਚਾਰੇ ਦਾ ਉਹਨਾਂ ਉਤੇ ਬਹੁਤ ਵਡਾ ਗਿਲਾ ਰਹੇਗਾ ।ਤੀ : ਲਓ। 5 । ਇਸ ਵੇਲੇ ਪੜੇ ਹੋਏ ਬਚਿਆਂ ਵਿਚ ਨਾਖ਼ੁਸ਼ੀ ਦੀ ਔਸਤ