ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੇਰੀ ਜੀਵਨ ਕਹਾਣੀ
ਆਪ ਮੇਰੀ ਜੀਵਨ-ਕਹਾਣੀ ਸੁਨਣਾ ਚਾਹੁੰਦੇ ਹੋ। ਮੈਨੂੰ ਇਸ ਗੱਲ ਦਾ ਭੁਲੇਖਾ ਕੋਈ ਨਹੀਂ ਕਿ ਇਸ ਚਾਹ ਵਿਚ ਮੇਰੀ ਵਡਿੱਤਣ ਦਾ ਕੋਈ ਇਕਬਾਲ ਹੈ। ਇਹ ਚਾਹ ਆਪ ਦੀ ਕੁਦਰਤੀ ਹੈ। ਆਪ ਜਾਣਨਾ ਚਾਹੁੰਦੇ ਹੋ,ਇਹ ਕੌਣ ਹੈ ਜਿਸ ਨੇ ਅਗਾਂਹ ਤਕਦਿਆਂ ਦੀਆਂ ਧੌਣਾਂ ਭੁਆ ਕੇ ਆਪਣੇ ਵਲ ਤਕਾ ਲਿਆ ਹੈ। ਆਪ ਦੀਆਂ ਅੱਖੀ ਡੈਸ ਵਲ ਸਨ, ਆਪ ਸੁਹਣੇ ਸੁਹਣੇ ਵਖਿਆਨ ਸੁਣ ਰਹੇ ਸਓ। ਸਕੀਰਤਨ ਦਾ ਰਸ ਮਾਣ ਰਹੇ ਸਓ, ਇਹ ਕੌਣ ਹੈ ਜਿਸ ਨੇ ਸਜੇ ਦੀਵਾਨ ਵਿਚ ਇਸ ਤਰ੍ਹਾਂ ਦੀ ਖਲਬਲੀ ਪੁਆ ਦਿਤੀ ਹੈ।