ਪੰਨਾ:Mere jharoche ton.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਪਵਿਤਰਤਾ ਪੈਦਾ ਕਰਦਾ ਹੈ, ਤੇ ਇਹ ਅਪਵਿਤਰਤਾ ਦੋਂਹ ਤਕ ਨਹੀਂ ਰਹਿੰਦੀ, ਸਾਰੇ ਭਾਈਚਾਰੇ ਵਿਚ, ਦੁਰ ਦੁਰ ਖਿਲਰ ਜਾਂਦੀ ਹੈ । ਬਚਿਆਂ ਨੂੰ ਖੁਸ਼ ਵਿਆਹ ਲਈ ਤਿਆਰ ਕਰਨਾ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਹੋਣੀ ਚਾਹੀਦੀ ਹੈ । ਅਨਪੜ ਜੋੜਾ ਜੇ ਆਪਸ ਵਿਚ ਖ਼ੁਸ਼ ਰਹਿੰਦਾ ਹੈ, ਭਾਈਚਾਰੇ ਉਤੇ ਭਾਰਾ ਨਹੀਂ, ਸਗੋਂ ਭਾਈਚਾਰੇ ਦੀ ਖ਼ੁਸ਼ੀ ਵਧਾਂਦਾ ਹੈ, ਪਰ ਨਾਖ਼ੁਸ਼ ਜੋੜਾ ਜਿੰਨਾਂ ਬਹੁਤਾ ਪੜਿਆ ਹੈ, ਉਨਾ ਹੀ ਬਹੁਤਾ ਦੁਖਦਾਈ ਹੈ । : ਨb Di ਖ਼ੁਸ਼ ਵਿਆਹ ਦੀ ਨੀਂਹ ਬਚਪਨ ਵਿਚ ਹੀ ਧਰੀ ਜਾਂਦੀ ਹੈ । ਇਹਦੀ ਪਹਿਲੀ ਇਟ ਬਚੇ ਦਾ ਆਪਣੇ ਜਨਮ ਬਾਰੇ ਸਵਾਲ ਹੈ । ਜਿਹੋ ਜਿਹਾ ਜਵਾਬ ਮਾਪੇ ਦੇਦੇ ਹਨ, ਉਹੋ ਜਿਹਾ ਮੁਢ ਬਝਦਾ ਹੈ । ਦੁਜੀ ਇਟ ਉਦਨ ਲਗਦੀ ਹੈ, ਜਿਦਨ ਬੱਚਾ ਸਿਆਣਿਆਂ ਦੀ ਨਜ਼ਰ ਵਿਚ ਕੋਈ ਨਾਮੁਨਾਸਬ ਲਿੰਗਸ਼ੋਸ਼ੀ ਦਾ ਇਜ਼ਹਾਰ ਕਰਦਾ ਹੈ । ਜੇ ਮਾਪਿਆਂ ਨੇ ਉਸ ਵੇਲੇ ਉਹਦੇ ਮਨ ਵਿਚ ਗੁਨਾਹ ਦਾ ਅਹਿਸਾਸ ਪੈਦਾ ਕਰ ਦਿਤਾ ਤਾਂ ਉਹਦੀ ਨੀਂਹ: ਵਿਚ ਅਨ-ਬੁੱਝੇ ਚੁਨੇ ਦੀ ਢੇਮ ਦਬੀ ਗਈ । ਪਤਾ ਨਹੀਂ ਕਦੋਂ ਫੁਲ ਪਵੇ ਤੇ ਸਾਰੀ ਉਸਾਰੀ ਵਿਚ ਤੇੜਾਂ ਪਾ ਦੇਵੇ ॥st ॥ ਤੀਜੀ ਇਟ ਜਦੋਂ ਉਹਦੀ ਦਿਲਚਸਪੀ: ਕਿਸੇ ਲੜਕੇ ਜਾਂ ਲੜਕੀ ਵਿਚ ਜਾਗਦੀ ਹੈ, ਕੋਈ ਖ਼ਤ ਵਿਚੋਂ ਦੀ ਲੰਘਦਾ ਹੈ, ਤੇ ਮਾਪਿਆਂ ਨੂੰ ਪਤਾ ਲਗਦਾ ਹੈ | ਜੇ ਇਸ ਵੇਲੇ ਕਿਸੇ ਨੇ ਅੰਦਰ ਵੜ ਕੇ ਸਿਰ ਤੇ ਦੁਹਬੜਾਂ ਮਾਰੀਆਂ ਤੋਂ ਬਚਿਆਂ ਨੂੰ ਆਖਿਆ ਕਿ ਉਹ ਨਿਜੜੇ ਹੀ ਜੰਮਦੇ, ਤਾਂ ਲਗੀਆਂ ਇਟਾਂ ਦੇ ਜੋੜ ਖ਼ਾਲੀ ਹੋ ਜਾਂਦੇ ਹਨ, ਪੋਲੀ ਦੀਵਾਰ ਖੜੀ ਤਾਂ ਰਹਿੰਦੀ ਹੈ, ਪਰ ਕੋਈ ਧੱਕਾ ਨਹੀਂ ਸਹਾਰ ਸਕਦੀ। ਨਾ ਸਿਆਣਪ ਇਸ ਵਿਚ ਹੈ, ਕਿ ਬਚੇ ਦਾ ਲਿੰਗ-ਵਿਕਾਸ ਉਹਦੇ ਹਰ ਹੋਰ ਵਿਕਾਸ ਨਾਲੋਂ ਬਹੁਤੇ ਧਿਆਨ ਨਾਲ ਜਾਚਿਆ ਜਾਏ ੭ਤੇ