ਪੰਨਾ:Mere jharoche ton.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੀ ਉਮਰ ਦੇ ਔਖੇ ਸਾਲਾਂ ਵਿਚ ਹਰ ਕਦਮ ਤੇ ਸਹਾਇਤਾ ਦਿਤੀ ਜਾਏ। ਤਿੰਨ ਤੋਂ ਛੇ, ਤੇ ਬਾਰਾਂ ਤੋਂ ਅਠਾਰਾਂ ਵਰ੍ਹੇ ਬੜਾ ਧਿਆਨ ਤੇ ਬੜੀ ਕੋਮਲਤਾ ਮੰਗਦੇ ਹਨ।
ਇਸ ਵੇਲੇ ਖੁਲ੍ਹੇ ਦਿਲ ਨਾਲ ਜ਼ਿੰਦਗੀ ਦੀਆਂ: ਅਸਲੀਅਤਾਂ ਨੂੰ ਵਿਚਾਰ ਸਕਣ ਵਾਲੇ ਮਾਪਿਆਂ ਨੂੰ ਸਿਫ਼ਾਰਸ਼ ਕਰਨਾ ਚਾਂਹਦਾ ਹਾਂ ਕਿ ਜੇ ਲੜਕਿਆਂ ਨੇ ਉਮਰ ਦਾ ਬਹੁਤਾ ਹਿਸਾ ਇਕ ਇਸਤ੍ਰੀ ਨਾਲ ਹੀ ਗੁਜ਼ਾਰਨਾ ਹੈ ਤੇ ਜੇ ਇਸ ਇਸਤ੍ਰੀ ਦੀ ਸੰਤਾਨ ਨੇ ਖ਼ਾਨਦਾਨ ਦੇ ਨਕਸ਼ ਬਨਾਣੇ ਤੇ ਭਾਈਚਾਰੇ ਦੇ ਦੁਖ ਸੁਖ ਵਧਾਣੇ ਜਾਂ ਘਟਾਣੇ ਹਨ, ਤਾਂ ਏਸ ਇਸਤ੍ਰੀ ਤਕ ਪਹੁੰਚਣ ਦੇ ਰਾਹ ਹਰ ਪਾਸਿਓ ਬੰਦ ਨਹੀਂ ਰਖਣੇ ਚਾਹੀਦੇ।
ਇਸ ਨਸਲ ਦਾ ਨੌਜਵਾਨ ਚੰਗਾ ਲੜਕਾ ਤੇ ਨੌਜਵਾਨ ਚੰਗੀ ਲੜਕੀ ਬੜੀਆਂ ਤਰਸ ਯੋਗ ਵਿਅਕਤੀਆਂ ਹਨ। ਮੰਦੇ ਲੜਕੇ ਲੜਕੀਆਂ ਨੂੰ ਬਹੁਤਾ ਵਡਾ ਖ਼ਤਰਾ ਨਹੀਂ, ਉਹ ਸਿਰਫ਼ ਗੁਮਰਾਹ ਤੁਰ ਰਹੇ ਹਨ| ਇਕ ਥਾਂ ਨਿਰ ਉਤਸਾਹ ਖਲੋਣ ਵਾਲੀ ਹਾਲਤ ਦਰਦਨਾਕ ਹੁੰਦੀ ਹੈ। ਅਨੇਕਾਂ ਨੌਜਵਾਨ ਚਿਹਰੇ ਬਿਲਕੁਲ ਖ਼ਾਲੀ ਤੇ ਉਦਾਸ ਦਿਸਦੇ ਹਨ। ਇਹਨਾਂ ਚੋਂ ਕਈਆਂ ਦੇ ਦਿਲਾਂ ਵਿਚ ਬੇ-ਭਰੋਸਗੀ, ਕਈਆਂ ਦੇ ਅੰਦਰ ਗੁਨਾਹ ਦਾ ਅਹਿਸਾਸ ਹੈ, ਕਈ ਆਪਣੇ ਪੈਰ ਬੱਝੇ ਹੋਏ ਮਹਿਸੂਸ ਕਰਦੇ ਹਨ।
ਸਾਡਾ ਕੀਮਤੀ ਖ਼ਜ਼ਾਨਾ ਬੇ ਕੀਮਤੀ ਹੁੰਦਾ ਜਾ ਰਿਹਾ ਹੈ। ਮਾਪੇ ਇਹਨਾਂ ਉਦਾਸ ਪੁਤ੍ਰਾਂ ਧੀਆਂ ਦੇ ਮਨਾਂ ਵਿਚ ਝਾਕਣ।
 ਉਹਨਾਂ ਉਤੋਂ ਆਪਣੇ ਤੁਅਸਬਾਂ ਦਾ ਭਾਰ ਲਾਹ ਲੈਣ, ਉਨ੍ਹਾਂ ਨੂੰ ਆਪਣੀ ਦੋਸਤੀ ਦਾ ਹਥ ਦੇਣ । ਗੁੰਝਲੇ ਦਿਲ ਨਾਲੋਂ ਕੋਈ ਵਡਾ ਨਰਕ ਨਹੀਂ। ਇਹ ਮੁਆਮਲਾ ਬਚਿਆਂ ਦਾ ਆਪਣਾ ਹੈ । ਸਾਡਾ ਫ਼ਰਜ਼ ਸਹਾਇਤਾ ਦੇਣੀ ਹੈ । ਅਸੀਂ ਇਸ ਮੁਆਮਲੇ ਨੂੰ ਆਪਣਾ ਬਣਾ ਕੇ ਸਹਾਇਤਾ ਤੋਂ ਵੰਚਿਤ ਹੀ ਨਹੀਂ, ਨਾਰਾਜ਼ਗੀ ਹੇਠਾਂ ਜਵਾਨ

੨੫