ਪੰਨਾ:Mere jharoche ton.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲਾਂ ਨੂੰ ਚੂਰ ਕਰ ਦੇਂਦੇ ਹਾਂ।

 ਜਦੋਂ ਬਚੇ ਦੀ ਉਮਰ ਬਾਰ੍ਹਾ ਵਰ੍ਹਿਆਂ ਤੋਂ ਟਪ ਜਾਏ, ਤਾਂ ਉਹਦੀ ਜਾਗਰਤਾ ਦੇ ਨਾਲ ਨਾਲ ਉਹਨੂੰ ਲੋੜੀਂਦਾ ਲਿੰਗ-ਗਿਆਨ ਦਿਤਾ ਜਾਏ। ਉਹਦੇ ਲਿੰਗ-ਸਵਾਲ.ਤੇ ਉਹਦੀਆਂ ਲਿੰਗ-ਰੀਝਾਂ ਵਿਚ ਪੂਰੀ ਦਿਲਚਸਪੀ ਲਈ ਜਾਏ, ਉਹਨੂੰ ਆਪਣੀ ਦੋਸਤੀ ਦੀ ਤਾਕਤ ਮਹਿਸੂਸ ਕਰਾਈ ਜਾਏ। ਬਚੇ ਨੂੰ ਭਰੋਸਾ ਹੋ ਜਾਏ ਕਿ ਉਹ ਇਕੱਲਾ ਨਹੀਂ ਉਸਨੂੰ ਮਾਪਿਆਂ ਕੋਲੋਂ ਲੁਕ ਛਿਪ ਕੇ ਜੀਉਣ ਦੀ ਕੋਈ ਮਜਬੂਰੀ ਨਹੀਂ, ਉਹਦੇ ਮਾਪੇ ਹਰ ਅਵਸਥਾ ਵਿਚ ਉਹਦੇ ਦੋਸਤ ਹਨ। 
 ਅਠਾਰਾਂ ਵਰ੍ਹਿਆਂ ਦੇ ਬਾਅਦ ਬੱਚੇ ਦੇ ਮੁਆਮਲਿਆਂ ਵਿਚ ਉਹਦੀ ਮਰਜ਼ੀ ਤੋਂ ਬਿਨਾ ਝਾਕਣ ਦਾ ਬਿਲਕੁਲ ਜਤਨ ਨਾ ਕੀਤਾ ਜਾਏ। ਉਹਦੇ ਖ਼ਤ ਨਾ ਖੋਹਲੇ ਜਾਣ, ਉਹਦੀਆਂ ਦੋਸਤੀਆਂ ਉਤੇ ਕੋਈ ਬੰਧਨ ਨਾ ਲਾਇਆ ਜਾਏ।
 ਜੇ ਅਠਾਰਾਂ ਵਰ੍ਹੇ ਤਰਬੀਅਤ ਵਾਲੇ ਘਰ ਵਿਚ ਬੱਚਾ ਪਾਲਿਆ ਹੈ, ਤਾਂ ਉਹ ਆਪਣੀ ਪਰਵਾਹ ਚੰਗੀ ਤਰ੍ਹਾਂ ਕਰ ਸਕਦਾ ਹੈ। ਉਹ ਨਹੀਂ ਵਿਗੜੇਗਾ। ਜਿਹੜਾ ਵੀ ਵਿਗਾੜ ਉਹਦੇ ਵਿਚੋਂ ਕਦੇ ਨਿਕਲੇਗਾ, ਉਹਦਾ ਮੁਢ ਪਹਿਲੀ ਉਮਰ ਵਿਚ ਹੀ ਬਝ ਚੁਕਾ ਹੋਵੇਗਾ, ਉਹ ਕਦੇ ਵੀ ਨਵਾਂ ਨਹੀਂ ਹੋਵੇਗਾ।
 ਬੱਚਿਆਂ ਨੂੰ ਸਾਥੀ ਲਭਣ ਲਈ ਮੈਦਾਨ ਪੈਦਾ ਕਰ ਕੇ ਦੇਣਾ ਵੀ ਮਾਪਿਆਂ ਦਾ ਫ਼ਰਜ਼ ਹੈ । ਦੋਸਤਾਂ ਰਿਸ਼ਤੇਦਾਰਾਂ ਦਾ ਜੀਵਨ ਬਹੁਤ ਹਦ ਤਕ ਸਾਂਝਾ ਕੀਤਾ ਜਾਏ, ਤਾਂ ਕਿ ਬੱਚੇ ਬੱਚੀਆਂ ਮਿਲਣ, ਇਕ ਦੂਜੇ ਨੂੰ ਚੰਗਿਆਂ ਲਗਣ ਦੀ ਕੋਸ਼ਿਸ਼ ਕਰਨ, ਚਿਠੀਆਂ ਲਿਖਣ । ਹਮਦਰਦ ਅੱਖਾਂ ਉਹਨਾਂ ਦੇ ਹਰ ਅਮਲ ਉਤੇ ਰਹਿਣ, ਪਰ ਤਾੜਦੀ ਅੱਖ ਦਾ ਸਹਿਮ ਕਦੇ ਉਹਨਾਂ ਨੂੰ ਨਾ ਹੋਵੇ। ਪਿਆਰ ਤੇ ਪ੍ਰਸੰਸ਼ਾ ਨਾਲ ਗੰਦਗੀ ਨੂੰ ਕਦੇ ਨਾ ਜੋੜਿਆ}}

76

left

੭੬