ਪੰਨਾ:Mere jharoche ton.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਲ ਰਹਿੰਦੇ, ਨਾਖ਼ੁਸ਼ ਰਖਣ ਵਾਲੇ ਸਾਥੀ ਨਾਲ ਵਫ਼ਾ ਨਹੀਂ ਰਖੀ ਜਾ ਸਕਦੀ । ਜਿਨੂੰ ਰਖਣੀ ਪੈ ਜਾਏ, ਜਾਂ ਉਹਦਾ ਸਰੀਰ ਬੀਮਾਰ ਹੋ ਜਾਂਦਾ ਹੈ, ਤੇ ਜਾਂ ਮਨ|

ਸਾਡਾ ਇਹ ਯੁਗ ਮਾਨਸਿਕ ਤੌਰ ਤੇ ਬਿਲਕੁਲ ਲੂਲ੍ਹਾ ਹੋ ਗਿਆ ਹੈ। ਇਹਦੇ ਕਈ ਜਜ਼ਬਾਤੀ ਅੰਗ ਬੱਝੇ ਰਹਿਣ ਕਰਕੇ ਝੜ ਗਏ ਹਨ । ਇਹਦਾ ਇਲਾਜ ਕਿਸੇ ਧਰਮ ਦਾ ਪ੍ਰਚਾਰ ਨਹੀਂ, ਸਮਾਧੀਆਂ ਵਿਚ ਲਿਵ ਲਾਣਾ ਨਹੀਂ, ਪਵਿਤਰਤਾ ਲਈ ਪ੍ਰਾਰਥਨਾਆਂ ਕਰਨਾ ਨਹੀਂ। ਇਹਦਾ ਇਲਾਜ ਇਹ ਹੈ ਕਿ ਜਿਸ ਤਰ੍ਹਾ ਅਸੀ ਆਪਣਾ ਸਰੀਰਕ ਜੀਵਨ ਮਾਦੇ ਦੀਆਂ ਨਵੀਆਂ ਢੂੰਡਾਂ ਦਾ ਅਨਸਾਰੀ ਬਣਾਂਦੇ ਜਾ ਰਹੇ ਹਾਂ - ਦੀਵੇ ਛਡ ਕੇ ਲੈਂਪ, ਲੈਂਪ ਛਡ ਕੇ ਬਿਜਲੀ, ਲਕੜ ਛਡ ਕੇ ਕੋਲਾ, ਕੋਲਾ ਛਡ ਕੇ ਗੈਸ, ਗਡੇ ਛਡ ਕੇ ਟਾਂਗੇ, ਟਾਂਗੇ ਛੱਡ ਕੇ ਰੇਲਾਂ, ਰੇਲਾਂ ਛਡ ਕੇ ਮੋਟਰਾਂ, ਮੋਟਰਾਂ ਛਡ ਕੇ ਹਵਾਈ ਜਹਾਜ਼ ਵਰਤਦੇ ਜਾ ਰਹੇ ਹਾਂ, ਤੇ ਪਤਾ ਨਹੀਂ ਅਗਲੇ ਦਸਾਂ ਵਰ੍ਹਿਅਾਂ ਵਿਚ ਕੀ ਕੁਝ ਵਰਤਣ ਲਗ ਪਵਾਂਗੇ - ਉਸੇ ਤਰ੍ਹਾਂ ਆਪਣੇ ਮਾਨਸਿਕ ਜੀਵਨ ਨੂੰ ਵੀ ਨਵੀਆਂ ਢੂੰਡਾਂ ਦਾ ਅਨਸਾਰੀ ਬਣਾਂਦੇ ਜਾਈਏ|

ਨਵੇਂ ਮਾਰਗ ਦੇ ਵਲਾਂ, ਮੋੜਾਂ ਤੋਂ ਬੇ-ਧਿਆਨ ਰਹਿਣਾ ਤੇ ਪੁਰਾਣੇ ਮਾਰਗ ਦਾ ਚਿਤਰ ਮਨ ਵਿਚ ਵਸਾਈ ਰਖਣਾ ਬੁਢਾਪਾ ਹੈ। ਜਵਾਨੀ ਦਾ ਸੰਬੰਧ ਉਮਰ ਨਾਲ ਨਹੀਂ, ਖ਼ਿਆਲਾਂ ਨਾਲ ਹੈ। ਜਦੋਂ ਕੋਈ ਨਵੀਂ, ਅਸਲੀਅਤ ਨੂੰ ਪਰਵਾਨ ਕਰਨੋ ਇਨਕਾਰ ਕਰਦਾ ਹੈ, ਉਦੋਂ ਉਹ ਬੁਢਾ ਹੋ ਗਿਆ ਹੈ, ਭਾਵੇਂ ਉਹ ਉਮਰ ਵਿਚ ਜਵਾਨ ਹੀ ਹੋਵੇ। ਸਦਾ-ਜਵਾਨੀ ਲਈ ਖ਼ੁਸ਼-ਵਿਆਹ ਲਾਜ਼ਮੀ ਹੈ । -ਤੇ ਸਰਬ-

੭੮