ਪੰਨਾ:Mere jharoche ton.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਦੀ ਰਸਮ

ਸਾਡੇ ਮੁਲਕ ਦੇ ਕਈ ਹਿਸਿਆਂ ਵਿਚ ਵਿਆਹ ਦੀ ਰਸਮ ਏਨੀ ਗੁੰਝਲਦਾਰ ਬਣ ਗਈ ਹੈ,ਕਿ ਕਈ ਥਾਈਂ ਉਸ ਦੇ ਖ਼ਿਲਾਫ਼ ਕਾਨੂੰਨ ਬਨਾਣੇ ਪਏ ਹਨ।
ਬੰਗਾਲ ਤੇ ਬੰਬਈ ਵਿਚ ਖ਼ਾਸ ਕਰ ਕੁੜੀਆਂ ਦੇ ਵਿਆਹ ਮਾਪਿਆਂ ਦੀ ਚਿੰਤਾ ਬਣੇ ਰਹਿੰਦੇ ਹਨ । ਬੰਗਾਲ ਵਿਚ ਤਾਂ ਕਈ ਕੁੜੀਆਂ ਮਾਪਿਆਂ ਦੀ ਤਕਲੀਫ਼ ਨਾਂ ਸਹਾਰ ਸਕਣ ਕਰ ਕੇ ਖ਼ੁਦਕੁਸ਼ੀ,ਕਰ ਲੈਂਦੀਆਂ ਹਨ ।
ਤੇ ਜਿਨ੍ਹਾਂ ਥੋੜੇ ਲੋਕਾਂ ਲਈ ਵਿਆਹ ਕੋਈ ਮਾਇਕ ਚਿੰਤਾ ਨਹੀਂ, ਉਹ ਵਾਧੂ ਵਖਾਲਿਆਂ ਨਾਲ, ਖ਼ੂਬਸੂਰਤੀ ਤੇ ਖ਼ੁਸ਼ੀ ਦੀ ਥਾਂ, ਏਸ ਰਸਮ ਨੂੰ ਕੋਝ ਤੇ ਕਸ਼ਟ ਬਣਾ ਦੇਂਦੇ ਹਨ ।
ਮੇਰੀ ਪਹਿਲੀ ਸਿਫ਼ਾਰਸ਼ ਰਸਮਾਂ ਬਾਰੇ ਇਹ ਹੈ, ਕਿ ਕੋਈ ਰਸਮ ਏਡੀ ਬੋਲਚਕ ਨਾ ਬਣਾਈ ਜਾਏ ਕਿ ਉਹ ਖ਼ੁਸ਼ੀ ਦੀ ਥਾਂ ਗਲਾਵਾਂ ਬਣ ਜਾਏ । ਰਸਮ ਦਾ ਮਨੋਰਥ ਸ਼ਖ਼ਸੀ ਫ਼ੈਸਲਿਆਂ ਨੂੰ ਸੁਖਾਲਾ ਕਰਨਾ ਹੁੰਦਾ ਹੈ । ਜੇ ਕੋਈ ਰਸਮ ਮੁਸ਼ਕਲਾਂ ਵਧਾਂਦੀ ਹੋਵੇ, ਤਾਂ ਉਹ ਟੁਟਣਾ ਮੰਗ ਰਹੀ ਹੈ ।
ਦੂਜੀ ਸਿਫ਼ਾਰਸ਼ ਇਹ ਸਮਝ ਲੈਣਾ ਹੈ, ਕਿ ਰਸਮ ਜ਼ਿੰਦਗੀ ਵਿਚ



90