ਪੰਨਾ:Mere jharoche ton.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈ ਸਨਿਮ੍ਰ ਖਲੋ ਕੇ ਆਪ ਦੀ ਉਤਸੁਕਤਾ ਦੂਰ ਕਰਦਾ ਹਾਂ।

ਮੈਂ ਆਪ ਦਾ ਇਕ ਬੜਾ ਅਦਨਾ ਜਿਹਾ ਵੀਰ ਹਾਂ ।੧੮੯੫ ਅਪਰੈਲ ਵਿਚ ਮੇਰਾ ਜਨਮ ਸਿਆਲਕੋਟ ਸ਼ਹਿਰ ਵਿਚ ਹੋਇਆ ਸੀ। ਮੇਰੇ ਬਾਬਾ ਜੀ ਤੇ ਉਨਾਂ ਦੇ ਦੋ ਹੋਰ ਭਰਾਵਾਂ ਦੇ ਘਰ ਸਿਰਫ਼ ਇਕੋ ਹੀ ਬੱਚਾ ਮੇਰੇ ਪਿਤਾ ਜੀ ਸਨ । ਮੇਰੇ ਬਾਬਾ ਜੀ ਤੇ ਉਹਨਾਂ ਦੇ ਭਰਾ ਅੰਗਰੇਜ਼ ਫ਼ੌਜ ਵਿਚ ਰਿਸਾਲਦਾਰ ਸਨ । ਮੇਰੇ ਪਿਤਾ ਜੀ ਲਾਡ ਵਿਚ ਪਲਣ ਕਰ ਕੇ ਬਹੁਤਾ ਪੜ੍ਹ ਨਾ ਸਕੇ । ਰੁੜਕੀ ਦੀ ਸਬ ਓਵਰ ਸੀਅਰ ਕਲਾਸ ਉਨ੍ਹਾਂ ਪਾਸ ਕੀਤੀ। ਪਰ ਉਹ ਆਪਣੇ ੳਜ਼ਮਾਨੇ ਦੇ ਬੜੇ ਵਧੀਆ ਆਦਮੀਆਂ ਵਿਚੋਂ ਸਨ । ਮੈਨੂੰ ਉਹਨਾਂ ਦੀ ਬਹੁਤੀ ਸੰਭਾਲ ਨਹੀਂ। ਉਹ ੩੭ ਵਰੇ ਦੀ ਉਮਰ ਵਿਚ ਪੂਰੇ ਹੋ ਗਏ, ਜਿਸ ਵੇਲੇ ਮੈਂ ੯ ਸਾਲ ਦਾ ਸਾਂ । ਪਰ ਮੈਨੂੰ ਇਹ ਯਾਦ ਹੈ ਕਿ ਉਹ ਬੜੇ ਪ੍ਰਭਾਵ-ਸ਼ੀਲ ਤੇ ਮਿਠੇ ਸੁਭਾ ਤੇ ਪਿਆਰ ਵਾਲੇ ਸਨ । ਮਿ੍ਤਭਾਈ ਤੇ      ਪ੍ਰੇਮ ਉਹਨਾਂ ਦੇ ਜੀਵਨ ਦੀ ਚੂਲ ਸੀ । ਉਹ ਬੜੇ ਖ਼ੁਦ-ਮੁਖ਼ਤਾਰ ਤੇ ਰਸਮਾਂ ਤੋਂ ਬਾਗੀ ਸਨ । ਪ੍ਰਚੱਲਤ ਮਜ਼ਹਬ ਦੇ ਰੁਅਬ ਤੋਂ ਉਹ ਬਿਲਕੁਲ ਸੁਤੰਤ੍ ਸਨ । ਜੇ ਉਹਨਾਂ ਦਾ ਜੀਵਨ ਏਡਾ ਮਿਠਾ ਤੇ ਛੋਟਾ ਨਾ ਹੁੰਦਾ, ਤਾਂ ਲੋਕਾਂ ਉਹਨਾਂ ਨੂੰ ਜ਼ਰੂਰ ਕਾਫ਼ਰ ਕਹਿ ਕੇ ਬਦਨਾਮ ਕਰਨਾ ਸੀ । ਉਹਨਾਂ ਨੂੰ ਨੌਕਰੀ ਸੁਖਾਈ ਨਹੀਂ ਸੀ, ਤੇ ਦਸ ਵਰ੍ਹੇ ਨੌਕਰੀ ਕਰਨ fuਛੋਂ ਉਹਨਾਂ ਦੀ ਸੁਤੰਰਤਾ ਦੀ ਇਛਾ ਨੇ ਉਹਨਾਂ ਨੂੰ ਵਿਹਾਰ ਵਿਚ ਲੈ ਆਂਦਾ। ਉਹਨਾਂ ਆਟੇ ਤੇ ਚੂਨੇ ਦੀਆਂ ਚੱਕੀਆਂ ਲਾਈਆਂ । ਪਰ ਅਜੋ ਐਂਜਨ ਮਸ਼ੀਨਾਂ ਅਦਿ ਰੇਲਵੇ ਸਟੇਸ਼ਨ ਉਤੇ ਪਹੁਚੇ ਹੀ ਸਨ ਕਿ ਉਹਨਾਂ ਦੀ ਅਚਾਨਕ ਮੌਤ ਹੋ ਗਈ।

ਇਸ ਕਾਰਖ਼ਾਨੇ ਨੂੰ ਭਾਈਵਾਲ ਰਖ ਕੇ ਪੰਜ ਛੇ ਵਰੇ ਚਲਾਇਆ ਗਿਆ। ਇਹ ਆਪ ਤਾਂ ਚਲ ਨਾ ਸਕਿਆ, ਪਰ ਇਸ ਨੇ ਮੇਰੇ ਲਈ ਉਹ ਅਵਸਥਾ ਜ਼ਰੂਰ ਪੈਦਾ ਕਰ ਦਿਤੀ ਜਿਸ ਦਾ ਮੈਂ ਹਮੇਸ਼ਾ ਸ਼ੁਕਰ