ਪੰਨਾ:Mere jharoche ton.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੀਤੀ ਜਾ ਸਕਦੀ ਹੈ । ਧੋਤੇ ਪੁਤੇਤੇ ਵਖੋ ਵਖ ਪਾਸਿਆਂ ਤੋਂ ਬਹਿਸ ਦੀ ਥਾਂ ਉਮਰ ਦੇ ਲਿਹਾਜ਼ ਨਾਲ ਰਲ ਮਿਲ ਕੇ ਬੈਠਣ; ਤੋਂ ਖਾਣ ਖਾਣ ਨਾਲੋਂ ਵਾਕਫ਼ ਹੋਣ ਨੂੰ ਵਧੇਰੇ ਜ਼ਰੂਰੀ ਖ਼ਿਆਲ ਕਰਨ
ਖਾਣਾ ਸਾਦਾ ਹੋਵੇ । ਚੀਜ਼ਾਂ ਬਹੁਤੀਆਂ ਨਾ ਹੋਣ, ਪਰ ਹਰ ਚੀਜ ਬੜੇ ਸ਼ੌਕ ਨਾਲ ਤਿਆਰ ਕੀਤੀ ਤੇ ਬੜੀ ਰੀਝ ਨਾਲ ਪ੍ਰੋਸ ਥਾਲੀਆਂ, ਪਲੇਟਾਂ, ਗਲਾਸ, ਚਮਚੇ, ਕੋਈ ਇਕ ਚੀਜ਼ ਵੀ ਮੌਕੇ ਨਾਲੇ ਬੇ-ਤਾਲ ਨਾ ਹੋਵੇ ।
ਖਾਣ ਵਾਲੀ ਥਾਂ ਖਲੀ ਤੇ ਫੁਲਾਂ ਤੋਂ ਖਾਲੀ ਨਾ ਹੋਵੇ ਨਾ ਠੰਢੀ ਹੋਵੇ, ਨਾ ਗਰਮ ਹੋਵੇ । ਖਾਣੇ ਉਤੇ ਹਾਸਾ ਹੋਵੇ, ਮਜਾਕ ਮਸਖ਼ਰੀ ਹੋਵੇ, ਪਰ ਹਰ ਲਫ਼ਜ਼ ਚਮਕੀਲਾ, ਸੁਖਾਵਾਂ ਤੇ ਖੇੜਵਾਂ ਹੋਵੇ ਜ਼ਿੱਚ ਨਾ ਹੋਵੇ, ਹੌਲਾ ਮਹਿਸੂਸ ਨਾ ਕਰੇ ।
ਖਾਣ ਵਾਲਿਆਂ ਤੋਂ ਅਡ ਦੋ ਸਿਆਣੇ ਆਦਮੀ ਉਪਰੋਂ ਸਿਰਫ ਇਹ ਵੇਖਣ ਕਿ ਹਰ ਕਿਸੇ ਨੂੰ ਪੂਰਾ ਧਿਆਨ ਮਿਲ ਰਿਹਾ ਹੈ ।
ਜੇ ਨਾਲ ਦੇ ਕਮਰੇ ਵਿਚ ਸਾਜ਼ ਸੰਗੀਤ ਦੀ ਮਿਠੀ ਜਿਹੀ ਧੁਨੀ ਹੋਵੇ ਤਾਂ ਖਾਣੇ ਦਾ ਸੁਆਦ ਵਧ ਜਾਂਦਾ ਹੈ। ਇਸ ਸੰਗੀਤ ਵਿਚ ਲਫ਼ਜ਼ ਨਾ ਹੋਣ । ਇਸ ਮਤਲਬ ਲਈ ਬੜੇ ਸੁਹਣੇ ਰੀਕਾਡ ਮਿਲ ਸਕਦੇ ਹਨ ।
ਇਹ ਸ਼ਾਮ ਇਕ ਸਾਫ਼ ਸੁਥਰੇ ਘਰ ਦੇ ਘਰੋਗੀ ਵਾਯੂਮੰਡਲ ਵਿਚ ਆਪਣੀ ਜ਼ਿੰਦਗੀ ਦਾ ਅਤਿ ਸੁਹਣਾ ਪਾਸਾ ਸਾਹਮਣੇ ਕਰ ਕੇ ਨਵੀਆਂ ਸਾਂਝਾਂ ਦੇ ਉਤਸ਼ਾਹ ਵਿਚ ਬਿਤਾਈ ਜਾਏ ।
ਰਾਤੀਂ ਅਤਿਥੀਆਂ ਦੇ ਆਰਾਮ ਲਈ ਪੂਰਾ ਧਿਆਨ ਦਿਤਾ ਜਾਏ। ਮਹਿਮਾਨ-ਘਰ ਵਿਚ ਇਕ ਇਹੋ ਜਿਹਾ ਆਦਮੀ ਹਰ ਵੇਲੇ ਰਹੇ , ਜਿਹੜਾ ਹਰ ਕਿਸੇ ਦੀ ਲੋੜ ਵਲ ਫ਼ੌਰਨ ਧਿਆਨ ਦੇ ਸਕੇ ਭਾਵੇਂ ਸਾਬਣ ਤੌਲੀਏ ਆਦਿ ਹਰ ਜਾਂਜੀ ਕੋਲੵ ਆਪਣੇ ਹੋਣੇ ਚਾਹੀਦੈ ਹਨ, ਪਰ ਇਹਤਿਆਤਨ ਕੁਝ ਤੋਲੀਏ, ਸਾਬਣ, ਦਾਤਨਾਂ ਮਹਿਮਾ

੮੪