ਪੰਨਾ:Mere jharoche ton.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

|

ਇਨਚਾਰਜ ਦੇ ਕੋਲ ਹਾਜ਼ਰ ਹੋਣ ।
ਅਤਿਥੀ-ਸੁਆਗਤ ਜ਼ਿੰਦਗੀ ਦੇ ਅਤਿ ਸੁਹਣੇ ਹੁਨਰਾਂ ਵਿਚੋਂ ਹੈ। ਇਸ ਹੁਨਰ ਵਿਚ ਨਿਪੁੰਨਤਾ ਬਿਨਾਂ ਕੋਈ ਇਸਤ੍ਰੀ ਜਾਂ ਮਰਦ ਸੁਹਣਾ ਨਹੀਂ ਬਣ ਸਕਦਾ ।
ਵਿਆਹ ਦੀ ਰਸਮ ਦਾ ਠੀਕ ਵਕਤ ਰਾਤੀ ਜਾਂਜੀਆਂ ਦਾ ਸਲਾਹ ਨਾਲ ਮੁਕੱਰਰ ਕੀਤਾ ਜਾਏ । ਇਹ ਵਕਤ ਜੇ ਨਾਸ਼ਤੇ ਤੋਂ ਪਹਿਲਾਂ ਹੋਵੇ ਤਾਂ ਚੰਗਾ ਹੈ ।
ਘਰ ਦੇ ਖੁਲੇ ਕਮਰੇ ਜਾਂ ਵਿਹੜੇ ਵਿਚ ਦੋਹਾਂ ਪਰਵਾਰਾ ਦੇ ਬਹਿਣ ਲਈ ਪ੍ਰਬੰਧ ਹੋਵੇ । ਇਸ ਥਾਂ ਦੀ ਸਜਾਵਟ ਬੜੇ ਖ਼ਿਆਲ ਨਾਲ ਕੀਤੀ ਜਾਏ । ਝੰਡੀਆਂ, ਤੇ ਸ਼ਰੀਂਹ ਕੇਲੇ ਦੇ ਪੱਤੇ ਕੋਈ ਚੰਗੀ ਸਜਾਵਟ ਨਹੀਂ।
ਜੇ ਇਹ ਰਸਮ ਮਜ਼ਹਬੀ ਤੌਰ ਤੇ ਅਦਾ ਕਰਨੀ ਹੋਵੇ, ਤਾਂ ਆਪਣੇ ਇਸ਼ਟ ਦਾ ਪ੍ਰਕਸ਼ ਵੀ ਕੀਤਾ ਜਾਏ, ਜਾਂ ਵੇਦੀ ਆਦਿ ਰਡੀ ਜਾਏ ।
ਜਦੋਂ ਸਾਰੇ ਬਹਿ ਜਾਣ ਤਾਂ ਮੌਕੇ ਮੁਤਾਬਕ ਦਸ ਜਾਂ ਵਧ ਮਿੰਟਾਂ ਲਈ ਬੜਾ ਸੁਹਣਾ ਜਿਹਾ ਸੰਗੀਤ ਹੋਵੇ । ਇਹ ਸੰਗੀਤ ਠੀਕ ਵਾਯੂਮੰਡਲ ਪੈਦਾ ਕਰਨ ਵਿਚ ਮਦਦ ਦੇਵੇਗਾ । ਠੀਕ ਵਾਯੂਮੰਡਲ ਉਹ ਹੈ, ਜਿਸ ਵਿਚ ਜ਼ਿੰਦਗੀ ਦੇ ਵਡੇ ਇਕਰਾਰ ਪੂਰਿਆਂ ਕਰਨ ਦੇ ਵਲਵਲੇ ਆਪ ਮੁਹਾਰੇ ਉਠਣ ।
ਇਹ ਘੜੀ ਜ਼ਿੰਦਗੀ ਦੀਆਂ ਬਹੁਤ ਵਡੀਆਂ ਘੜੀਆਂ ਵਿਚੋਂ ਹੈ ।
ਜਦੋਂ ਠੀਕ ਵਾਯੂਮੰਡਲ ਬੱਝ ਜਾਏ, ਓਦੋਂ ਲੜਕੀ ਉਠ ਕੇ ਦੋਹਾਂ ਪਰਵਾਰਾਂ ਨੂੰ ਪ੍ਰਨਾਮ ਕਰੇ ਤੇ ਭਾਵੇਂ ਜ਼ਬਾਨੀ ਤੇ ਭਾਵੇਂ ਪੜ ਕੇ ਹੇਠਲੇ ਭਾਵ ਪ੍ਰਗਟ ਕਰੇ :-
“ਮੇਰੇ ਮਾਤਾ ਪਿਤਾ ਜੀ ਤੇ ਸਾਰੇ ਮੇਰੇ ਸਨੇਹੀਓ !
"ਤੁਹਾਡੇ ਪਿਆਰ ਤੇ ਤੁਹਾਡੀ ਰਹਿਨਮਾਈ ਨੇ, ਮੈਂ ਸਮਝਦੀ ਹਾਂ, ਹੁਣ ਮੈਨੂੰ ਏਸ ਲਾਇਕ ਬਣਾ ਦਿਤਾ ਹੈ ਕਿ ਮੈਂ ਜ਼ਿੰਦਗੀ ਦੀ

੮੫