ਪੰਨਾ:Mere jharoche ton.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸਾਰੀ ਵਿਚ ਆਪਣੇ ਹਿਸੇ ਦੀ ਜ਼ਿੰਮੇਵਾਰੀ ਲੈ ਸਕਾਂ । ਏਹੋ ਜ਼ਿੰਮੇਵਾਰੀ ਨੂੰ ਨਿਭਾਣ ਲਈ ਮੈਂ ... ... . ਜੀ ਨੂੰ ਅਪਣਾ ਜੀਵਨ-ਸਾਥੀ ਚੁਣਿਆ ਹੈ । ਜਿਹੜੀਆਂ ਉਮੈਦਾ ਤਸਾਂ ਆਪਣੀ ਬੱਚੀ ਕੋਲੋਂ ਰਖੀਆਂ ਹਨ, ਉਹਨਾਂ ਨੂੰ ਸੰਪੂਰਨ ਕਰਨ ਲਈ ਜਿੰਦਾ ਜਿਹੇ ਸਹਾਇਕ' ਦੀ ਮੈਨੂੰ ਲੋੜ ਸੀ, ਉਹੋ ਜਿਹਾ ਸਹਾਇਕ, ਭਰੋਸਾ ਰਖਦੀ ਹਾਂ, ਮੈਨੂੰ ... .... ਜੀ ਵਿਚ ਮਿਲੇਗਾ।
"ਮੈਂ ਆਪਣੀ ਚੋਣ ਲਈ ਆਪ ਸਾਰਿਆਂ ਦੀ ਅਸੀਸ ॥ ਪ੍ਰਵਾਨਗੀ ਮੰਗਦੀ ਹਾਂ !"
ਇਸ ਦੇ ਬਾਅਦ ਲੜਕਾ ਉਠ ਕੇ ਏਸ ਭਾਵ ਵਿਚ ਕੁਝ ਆਖੇ:-
 ਮੈਨੂੰ ਮਾਣ ਹੈ ਕਿ ...ਜੀ ਨੇ ਮੈਨੂੰ ਆਪਣਾ ਜੀਵਨ-ਸਾਥੀ ਚੁਣਿਆ ਹੈ, ਤੇ ਆਪ ਵਰਗੇ ਚੰਗੇ ਪਰਵਾਰ ਵਿਚ ਸ਼ਾਮਲ ਹੋਣ ਦੀ ਇੱਜ਼ਤ ਮੈਨੂੰ ਦਿਤੀ ਹੈ । ਏਸ ਇੱਜ਼ਤ ਦੇ ਲਾਇਕ ਹੋਣ ਲਈ ਮੈਂ ਹਰ ਜਤਨ ਕਰਾਂਗਾ।
“ਮੈਂ ਬੜੇ ਅਦਬ ਨਾਲ ਆਪ ਦੀਆਂ ਸ਼ਭ ਇਛਆਂ ਨੂੰ ਅਸੀਸਾਂ ਲਈ ਬੇਨਤੀ ਕਰਦਾ ਹਾਂ ।"
ਲੜਕੇ ਲੜਕੀ ਦੀ ਸਮਝ ਤੇ ਉਹਨਾਂ ਦੇ ਸ਼ੌਕ ਮੁਤਾਬਕ ਲਫ਼ਜ਼ ਵਧਾਏ ਘਟਾਏ ਜਾ ਸਕਦੇ ਹਨ । ਗਲ ਕੀ ਜਿਨਾਂ ਕੁਝ ਚੰਗੀ ਤਰਾਂ ਆਖਿਆ ਜਾ ਸਕੇ ਉਨਾ ਆਖਣ ਦੀ ਕੋਸ਼ਸ਼ ਕੀਤੀ ਜਾਵੇ ।
ਲੜਕੀ ਲੜਕੇ ਦੇ ਬਾਅਦ ਲੜਕੀ ਤੇ ਪਿਤਾ ਜੀ ਉਠ ਕੇ ਅਸੀਸ ਦੇਣ ਤੇ ਫੇਰ ਲੜਕੇ ਦੇ ਪਿਤਾ ਜੀ ।
ਬਾਅਦ ਵਿਚ ਮਜ਼ਬੀ ਜਾਂ ਕਾਨੂੰਨੀ ਰਸਮ ਅਦਾ ਕੀਤੀ ਜਾਏ।
ਇਹ ਰਸਮ ਇਕ ਘੰਟੇ ਦੇ ਅੰਦਰ ਅੰਦਰ ਮੁਕ ਜਾਣੀ ਚਾਹੀਦੀ। ਹੈ । ਫੁਲ ਸੁਟੇ ਜਾਣ, ਕਵਿਤਾਵਾਂ ਪੜੀਆਂ ਜਾਣ, ਜੋ ਕੁਝ ਸੁਹਣਾ ਲਗੇ ਖ਼ੁਸ਼ੀ ਮਨਾਣ ਲਈ ਕੀਤਾ ਜਾਏ, ਪਰ ਹਰ ਕਰਨੀ ਵਿਚ ਖ਼ਿਆਲ ਤੇ ਪ੍ਰੇਰਨਾ ਹੋਵੇ।

}}