ਪੰਨਾ:Mere jharoche ton.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਇਹ ਰਸਮ ਸਾਦੀ ਤੇ ਕੁਦਰਤੀ ਜਿਹੀ ਹੈ। ਇਹ ਮੇਰਾ ਨਵਾਂ ਖ਼ਿਆਲ ਨਹੀਂ, ਇਹ ਸਾਡੀ ਪੁਰਾਤਨ ਸਭਿਅਤਾ ਦੀ ਰਸਮ ਹੈ । ਜਦੋਂ ਸਾਡੇ ਦੇਸ ਦਾ ਜੀਵਨ ਇਕ ਕੁਦਰਤੀ ਰਵਾਨੀ ਸੀ, ਉਦੋ | ਵਿਆਹ ਹੁਬਹ ਏਸੇ ਤਰਾਂ ਕੀਤੇ ਜਾਂਦੇ ਸਨ। ਵਿਆਹ ਦੇ ਸੰਸਕ੍ਰਿਤ ਮੰਤਰ ਬੜੇ ਖ਼ੂਬਸੂਰਤ ਹਨ ਤੇ ਉਹਨਾਂ ਦਾ ਸਾਰਅੰਸ ਇਹੀ ਹੈ ਜੋ ਮੈਂ ਉਪਰ ਦਿਤਾ ਹੈ । ਕਸਬੀ ਪ੍ਰੋਹਤਾਂ ਨੇ ਏਸ ਰਸਮ ਨੂੰ ਲੰਮਾ ਤੇ ਮਸ਼ੀਨ ਵਗਾ ਨਿਰ-ਆਤਮਾ ਬਣਾ ਦਿਤਾ ਹੈ । ਜਿਉਂਦੇ ਲੋਕ ਇਹਨੂੰ ਫੇਰ ਸਰਜੀਤ ਕਰ ਸਕਦੇ ਹਨ | ਸਾਡੇ ਪੁਰਾਣੇ ਮੰਤਰ ਏਸ ਗਲ ਦੀ ਗਵਾਹੀ ਦੇਦੇ ਹਨ, ਕਿ ਸਾਡੀ ਪੁਰਾਤਨ ਜ਼ਿੰਦਗੀ ਵਿਚ ਬੜੀ ਖੂਬਸੂਰਤੀ ਤੇ ਮੌਲਿਕਤਾ ਸੀ। ਵਿਆਹ ਹੋ ਜਾਣ ਦੇ ਬਾਅਦ ਦੋਵੇਂ ਪਰਵਾਚ , ਇਕੱਠਿਆਂ ਖਾਣਾ ਖਾਣ । ਉਸ ਤੋਂ ਬਾਅਦ ਵਿਦੈਗੀ ਦਾ ਪ੍ਰਬੰਧ ਕੀਤਾ ਜਾਏ । ਲੜਕੀ ਵਾਲੇ ਵਿਦੈਗੀ ਵੇਲੇ ਆਮ ਤੌਰ ਤੇ ਰੋਂਦੇ ਹਨ | ਪਰ ਜੋ ਉਸ ਵੇਲੇ ਦਾ ਵਾਯੂ ਮੰਡਲ ਸੁਹਣਾ ਤੇ ਅਰਥ ਭਰਪੂਰ ਰਖਿਆ ਜਾਏ, ਤਾਂ ਹੋਣ ਦੀ ਥਾਂ ਮਨ ਵਿਚ ਖ਼ੁਸ਼ੀਆਂ ਤੇ ਅਸੀਸਾਂ ਹੋਣਗੀਆਂ । ਵਧਾਈਆਂ ਹੋਣ, ਹਾਸਾ ਹੋਵੇ, ਦਿਲੀ ਸੁਨੇਹੇ ਹੋਣ, ਪਿਆਰ ਹੋਵੇ, ਨਵੀਂ ਜ਼ਿੰਦਗੀ ਲਈ ਸਤਕਾਰ ਤੇ ਚੰਗੀਆਂ ਖ਼ਾਹਿਸ਼ਾਂ ਹੋਣ ! 1 ਏਸ ਵਿਦੈਗੀ ਵੇਲੇ ਦਾਜ ਦੇਣ ਦੀ ਕੋਈ ਚਿੰਤਾ ਨਾ ਹੋਵੇ । ਆਮ ਤੌਰ ਤੇ ਇਸ ਸਮੇਂ ਧਿਆਨ ਕਈ ਪਾਸੀਂ ਖਿਲਰਿਆ ਹੋਣ ਕਰਕੇ ਕਿਸੇ ਪਾਸੇ ਨਾਲ ਵੀ ਪੂਰਾ ਇਨਸਾਫ਼ ਨਹੀਂ ਹੁੰਦਾ । ਲੜਕੀ ਸਹੁਰੇ ਘਰ ਚਲੀ ਜਾਏ। ਇਕ, ਦੋ ਰਾਤਾਂ ਉਥੇ ਸਾਰਿਆਂ ਨੂੰ ਮਿਲ ਕੇ ਵਾਪਸ ਆਵੇ । ਲੜਕਾ ਉਹਦੇ ਨਾਲ ਹੋਵੇ । ਇਸ ਵੇਲੇ ਦਾਜ ਦੇਣ ਦੀ ਸਾਰੀ ਗਲ ਸਾਫ਼ ਕੀਤੀ ਜਾ ਸਕਦੀ ਹੈ । ਮੈਂ ਨਹੀਂ ਕਹਿ ਸਕਦਾ ਕੀ ਬਹੁਤਾ ਚੰਗਾ ਹੋਵੇ । ਕਿਉਂਕਿ </poem>