ਪੰਨਾ:Mere jharoche ton.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖ ਰਖਣੀ ਚਾਹੀਦੀ ਹੈ ।
ਲੜਕੇ ਦੇ ਮਾਪੇ ਵੀ ਆਪਣੀ ਮਾਇਕ ਹਾਲਤ ਅਨੁਸਾਰ ਨੂੰਹ, ਪੁਤ੍ ਨੂੰ ਜ਼ਿੰਦਗੀ ਸ਼ੁਰੂ ਕਰਨ ਲਈ ਕੁਝ ਰਕਮ ਵਖਰੀ ਕਰ ਦੇਣ ॥
ਦਾਜ ਦਾ ਪਹਿਲਾ ਹੱਕ ਧੀ ਦਾ, ਦੂਜੇ ਨੰਬਰ ਤੇ ਜਵਾਈ ਦਾ ਤੀਜੇ ਨੰਬਰ ਤੇ ਕੁੜਮਾਂ ਦਾ । ਇਹ ਦਾਜ ਏਸ ਸ਼ਕਲ ਵਿਚ ਤੇ ਏਸ ਸਮਝੌਤੇ ਹੇਠਾਂ ਦੇਣਾ ਚਾਹੀਦਾ ਹੈ ਕਿ ਉਹ ਲੜਕੀ ਦੀ ਮਰਜ਼ੀ ਬਿਨਾ ਉਹਦੀ ਵਰਤੋਂ ਵਿਚੋਂ ਕਿਸੇ ਤਰਾਂ ਨਾ ਕਢਿਆ ਜਾ ਸਕੇ ।
ਕਈ ਮਾਪੇ ਏਸ ਗਲ ਨੂੰ ਸਾਦਗੀ ਤੇ ਨਵੀਨਤਾ ਖ਼ਿਆਲ ਕਰਦੇ ਹਨ ਕਿ ਧੀਆਂ ਨੂੰ ਕੋਈ ਦਾਜ ਨਾ ਦਿਤਾ ਜਾਏ, ਇਹ ਧੀਆਂ ਨਾਲ ਬੇ-ਇਨਸਾਫ਼ੀ ਹੈ । ਦਾਜ ਦੇ ਖ਼ਿਲਾਫ਼ ਆਵਾਜ਼ ਧੀਆਂ ਦੇ ਹੱਕ ਖੋਹਣ ਲਈ ਨਹੀਂ, ਸਿਰਫ਼ ਵਿਖਾਲੇ ਦੀਆਂ ਬੁਰਾਈਆਂ ਦੂਰ ਕਰਨ ਲਈ ਹੈ ।
ਇਹ ਗਲ ਬੜੀ ਜ਼ਰੂਰੀ ਹੈ, ਕਿ ਵਿਆਹ ਕੀਤਾ ਉਦੋਂ ਜਾਏ ਜਦੋਂ ਲੜਕੀ ਤੇ ਲੜਕਾ ਆਪਣਾ ਸੁਤੰਤਰ ਜੀਵਨ ਬਸਰ ਕਰ ਸਕਣ । ਮਜਬੂਰਨ ਨੂੰਹ ਦਾ ਸੱਸ ਨਾਲ ਰਹਿਣਾ ਸਾਰੇ ਪਰਵਾਰ ਦੀ ਖ਼ੁਸ਼ੀ ਦਾ ਘਾਤਕ ਹੁੰਦਾ ਹੈ ।
ਕਿਸੇ ਸ਼ਗਨ, ਕਿਸੇ ਸਾਹ, ਕਿਸੇ ਚੜੇ ਜਾਂ ਡੁਬੇ ਤਾਰੇ ਦੀ ਵਿਚਾਰ ਨਿਸਫ਼ਲ ਹੈ । ਕਿਸੇ ਪਾਂਧੇ, ਕਿਸੇ ਭਾਈ ਦੀ ਜ਼ਰੂਰਤ ਨਹੀਂ, ਸਗੋਂ ਇਹ ਵੇਖਣਾ ਜ਼ਰੂਰੀ ਹੈ ਕਿ ਵਿਆਹ ਕਰਣ ਵਾਲਾ ਹਰਗਿਜ਼ ਓਹ ਨਾ ਹੋਵੇ, ਜਿਦੀ ਸ਼ਖ਼ਸੀਅਤ ਦਾ ਜੋੜੇ ਨੂੰ ਆਦਰ ਨਾ ਹੋਵੇ । ਜਿਦੵ ਆਦਰ ਨਹੀਂ ਉਹ ਪੂਰ ਨਹੀਂ ਸਕਦਾ, ਤੇ ਉਸ ਘੜੀ ਪ੍ਰੇਰਨਾਆਂ ਦੇ ਹੜ ਆਉਣੇ ਜ਼ਰੂਰੀ ਹਨ । ਕਈ ਵਿਆਹ ਸਿਰਫ ਪਹਿਲੀ ਪ੍ਰੇਰਨਾਦੀ ਘਾਟੋ ਕਾਮਯਾਬ ਹੋ ਜਾਂਦੇ ਹਨ ।
ਦੋ ਰਾਤਾਂ ਸਹੁਰੇ ਘਰ ਰਹਿ ਕੇ ਕੁੜੀ ਪੇਕੇ ਵਾਪਸ ਆਈ, ਪੇਕੇ ਆਕੇ ਉਹਨਾਂ ਆਪਣੀ ਜੀਵਨ-ਤਜਵੀਜ਼ ਲਈ ਆਪਣੀ ਮਾਲੀ

}}