ਪੰਨਾ:Mere jharoche ton.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਵਧੇਰੇ ਚੰਗਾ ਲਗਦਾ ਹੈ, ਉਸ ਕੋਲ ਜਾਂਦੇ ਹਾਂ । ਟਾਂਗੇ ਵਾਲੇ ਨਾਲ ਗਲ ਕਰਦੇ ਹਾਂ । ਜੇ ਉਹ ਅਖੜ ਜਿਹਾ ਬੋਲਦਾ ਹੈ, ਤਾਂ ਉਹਦੇ ਚੰਗੇ ਘੋੜੇ ਦਾ ਵੀ ਖ਼ਿਆਲ ਨਹੀਂ ਕਰਦੇ । ਉਹ ਕਹਿੰਦਾ ਹੀ ਰਹਿੰਦਾ ਹੈ, ਪਰ ਅਸੀਂ ਕਿਸੇ ਹੋਰ ਕੋਲ ਚਲੇ ਜਾਂਦੇ ਹਾਂ। ਜੇ ਉਹਦਾ ਬੋਲ ਚੁਭਦਾ ਨਹੀਂ, ਤਾਂ ਵੇਖਦੇ ਹਾਂ, ਉਹਦਾ ਘੋੜਾ ਸਾਨੂੰ ਵੇਲੇ ਸਿਰ ਸਟੇਸ਼ਨ ਤੇ ਪਹੁੰਚਾ ਦੇਵੇਗਾ ? ਸਭ ਕੁਝ ਠੀਕ ਵੇਖ ਕੇ ਜਦੋਂ ਅਸੀਂ ਚੜ੍ਹ ਜਾਂਦੇ ਹਾਂ, ਪਰ ਰਾਹ ਵਿਚ ਉਹਦੀਆਂ ਗਦੀਆਂ ਦਾ ਰੰਗ ਸਾਡੇ ਕਪੜਿਆਂ ਨੂੰ ਲਗ ਜਾਂਦਾ ਹੈ, ਕਿਤੋਂ ਉਭਰਿਆ ਕਿਲ ਵਧੀਆ ਸੂਟ ਨੂੰ ਖੁੰਘੀ ਲਾ ਦੇਂਦਾ ਹੈ, ਕੋਈ ਢਿੱਲਾ ਕਾਬਲਾ ਉਖੜ ਉਖੜ ਪੈਂਦਾ ਹੈ । ਘੋੜਾ ਤੇਜ਼-ਰਫ਼ਤਾਰ ਤੇ ਡਰਾਈਵਰ ਮਿਠ ਬੋਲਾ ਹੋਣ ਕਰਕੇ ਅਸੀਂ ਗਡੀ ਤਾਂ ਚੜ੍ਹ ਜਾਂਦੇ ਹਾਂ, ਪਰ ਕਪੜਿਆਂ ਦੇ ਦਾਗ਼ ਤੇ ਸੂਟ ਦੀ ਖੁੰਘੀ ਸਾਡੀਆਂ ਖ਼ਰਾਬ ਯਾਦਾਂ ਰਹਿੰਦੀਆਂ ਹਨ ।
ਸ਼ਾਂਤੀ ਤੇ ਇਕ -ਸੁਰਤਾ ਲਈ ਸਾਨੂੰ ਸਭ ਤੋਂ ਪਹਿਲਾਂ ਆਪਣਾ ਦਰਿਸ਼ ਇਹੋ ਜਿਹਾ ਰਖਣਾ ਚਾਹੀਦਾ ਹੈ, ਕਿ ਉਹ ਕਿਸੇ ਨੂੰ ਸਾਡੇ ਕੋਲੋਂ ਉਪਰਾਮ ਨਾ ਕਰੋ ਦੂਜਿਆਂ ਦੀ ਉਪਰਾਮਤਾ ਸਾਨੂੰ ਅਸ਼ਾਂਤ ਕਰਦੀ ਤੇ ਸਾਡੀ ਤਰੱਕੀ ਰੋਕਦੀ ਹੈ, ਸਰੀਰ ਦਾ ਅੰਗ ਅੰਗ ਸਾਫ਼ ਹੋਵੇ, ਤੇ ਸਾਡੀ ਪੋਸ਼ਾਕ ਸਾਦੀ ਤੇ ਸੁਚੱਜੀ ਹੋਵੇ । ਸਾਦੀ ਏਸ ਲਈ ਕਿ ਮਤੇ ਸਾਡੀ ਸ਼ਖ਼ਸੀਅਤ ਹੀ ਪੋਸ਼ਾਕ ਵਿਚ ਲੁਕ ਜਾਏ । ਸਚੱਜੀ ਏਸ ਲਈ ਕਿ ਪੋਸ਼ਾਕ ਵਿਚੋਂ ਵੀ ਸਿਆਣੇ ਸਾਡੀ ਸ਼ਖ਼ਸੀਅਤ ਦਾ ਨਾਪ ਲੈਂਦੇ ਹਨ ।
ਦੂਜੇ ਦਰਜੇ ਤੇ ਸਾਡੀ ਆਵਾਜ਼ ਮਿਠੀ ਹੋਵੇ । ਕੁਰਖ਼ਤ ਆਵਾਜ ਇਕ ਸੁਰਤਾ ਦੇ ਬਿਪ੍ਰੀਤ । ਸੰਗੀਤ ਭਾਵੇਂ ਉਚਾ ਹੋਵੇ, ਉਹਦੇ ਵਿਚ ਸ਼ਾਂਤੀ ਦਾ ਅਸਰ ਹੁੰਦਾ ਹੈ ਤੇ ਕੁਰਖ਼ਤ ਆਵਾਜ਼ ਭਾਵੇਂ ਹੌਲੀ ਹੋਵੇ, ਉਸ ਵਿਚ ਸ਼ਾਂਤੀ ਨਹੀਂ ਹੁੰਦੀ ।
ਆਵਾਜ਼ ਨੂੰ ਮਿਠਿਆਂ ਤੇ ਭਰਵਾਂ ਕਰਨ ਲਈ ਡੂੰਘੇ ਸਾਹ, ਗਲੇ

੯੪