ਸਮੱਗਰੀ 'ਤੇ ਜਾਓ

ਪੰਨਾ:Mritulok te Hor Natak.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲਰਾਮ ਦੇ ਨਾਟਕਾਂ ਦੀਆਂ ਦੋ ਕਿਤਾਬਾਂ ਨਾਲ਼-ਨਾਲ਼ ਛਪ ਕੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੇ ਚਾਰ ਨਾਟਕ ਸ਼ਾਮਿਲ ਹਨ ਜੋ ਉਸਦੀ ਦੋ ਦਹਾਕਿਆਂ ਦੀ ਮਿਹਨਤ ਤੇ ਲਗਨ ਦਾ ਨਤੀਜਾ ਹਨ। ਬੇਹੱਦ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਪੰਜਾਬੀ ਰੰਗਮੰਚ ਤੇ ਨਾਟਕਾਰੀ ਦੀਆਂ ਚਾਰ ਅਹਿਮ ਸ਼ਖ਼ਸੀਅਤਾਂ ਨੇ ਉਸਦੇ ਵੱਖ-ਵੱਖ ਨਾਟਕਾਂ ਦੇ ਮੁੱਖਬੰਧ ਲਿਖੇ ਹਨ ਤੇ ਪੰਜਾਬੀ ਨਾਟਕਾਰੀ ਦੀ ਦੁਨੀਆ 'ਚ ਉਸਨੂੰ ਜੀ ਆਇਆਂ ਕਿਹਾ ਹੈ। ਨਿਰਦੇਸ਼ਕ ਤੇ ਨਾਟਕਕਾਰ ਕੇਵਲ ਧਾਲੀਵਾਲ ਨੇ ਉਸਦੇ ਨਾਟਕ “ਮ੍ਰਿਤ-ਲੋਕ” ਦਾ ਮੁੱਖਬੰਧ ਲਿਖਿਆ ਹੈ ਤੇ ਇਸੇ ਤਰ੍ਹਾਂ ਆਤਮਜੀਤ ਜੀ ਨੇ “ਤੈਂ ਕੀ ਦਰਦ ਨਾ ਆਇਆ", ਦਵਿੰਦਰ ਦਮਨ ਨੇ “ਸ਼ਹਾਦਤ" ਅਤੇ ਅਜਮੇਰ ਸਿੰਘ ਔਲਖ ਨੇ “ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ" ਦਾ ਮੁੱਖਬੰਧ ਲਿਖਿਆ ਹੈ। ਇਹ ਚਾਰੋ ਸ਼ਖਸੀਅਤਾਂ ਆਪਣੇ ਆਪ ਵਿੱਚ ਪੰਜਾਬੀ ਰੰਗਮੰਚ ਅਤੇ ਨਾਟਕਾਰੀ ਦੇ ਅਜੋਕੇ ਯੁੱਗ ਦੇ ਸਭ ਤੋਂ ਗੂੜ੍ਹੇ ਹਸਤਾਖਰ ਹਨ। ਇਨ੍ਹਾਂ ਸ਼ਖਸੀਅਤਾਂ ਵੱਲੋਂ ਬਲਰਾਮ ਦੀ ਕਿਤਾਬ ਦਾ ਇਹ ਨਿੱਘਾ ਸੁਆਗਤ ਇਸ ਕਿਤਾਬ ਦੇ ਮਹੱਤਵ ਨੂੰ ਦਰਸਾਉਂਦਾ ਇੱਕ ਅਹਿਮ ਸੰਕੇਤ ਹੈ। ਬਲਰਾਮ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਉਸਨੇ ਆਪਣੇ ਨਾਟਕਾਂ ਲਈ ਰੰਗਮੰਚ ਦੀ ਦੁਨੀਆ ਦੀਆਂ ਵਿਲੱਖਣ ਸ਼ਖ਼ਸੀਅਤਾਂ ਦਾ ਥਾਪੜਾ ਤੇ ਪਿਆਰ ਹਾਸਿਲ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਇੱਥੇ ਸਿਰਫ਼ ਇੱਕ ਇਤਿਹਾਸਿਕ ਤੱਬ ਦਾ ਜ਼ਿਕਰ ਕਰਨਾ ਚਾਹਾਂਗਾ, ਜਿਸਦਾ ਇਨ੍ਹਾਂ ਕਿਤਾਬਾਂ 'ਚ ਛਪ ਰਹੇ ਨਾਟਕਾਂ ਨਾਲ਼ ਕੋਈ ਸਿੱਧਾ ਸੰਬੰਧ ਨਹੀਂ ਹੈ। ਉਹ ਤੱਬ ਇਹ ਹੈ ਕਿ ਬਲਰਾਮ ਦਾ ਪਹਿਲਾ ਪੰਜਾਬੀ ਨਾਟਕ ‘ਜੂਠ’ ਹੈ, ਜਿਹੜਾ ਮਸ਼ਹੂਰ ਹਿੰਦੀ ਕਥਾਕਾਰ ਓਮ ਪ੍ਰਕਾਸ਼ ਵਾਲਮੀਕੀ ਦੀ ਸਵੈ-ਜੀਵਨੀ 'ਤੇ ਆਧਾਰਿਤ ਹੈ। ਇਤਫਾਕਨ ਉਹੀ ਪੰਜਾਬੀ ਦਾ ਪਹਿਲਾ ਇੱਕ ਪਾਤਰੀ ਨਾਟਕ ਵੀ ਹੈ, ਉਸਦੀ ਰਚਨਾ ਤੇ ਮੰਚਨ ਦੋਹੇਂ ਇਤਿਹਾਸਿਕ ਤੌਰ 'ਤੇ ਇਨ੍ਹਾਂ ਨਾਟਕਾਂ ਨਾਲ਼ੋਂ ਕਾਫ਼ੀ ਪਹਿਲੋਂ ਦੀ ਗੱਲ ਹੈ। ਹੁਣ ਮੌਜੂਦਾ ਨਾਟਕਾਂ ਦੀ ਗੱਲ ਕਰਦੇ ਹਾਂ। ਲੇਖਕ ਲਈ ਇਹ ਸਾਰੇ ਨਾਟਕ ਇੱਕੋ ਜਿੰਨੀ ਮਹੱਤਤਾ ਰੱਖਦੇ ਹਨ, ਇਹ ਫੈਸਲਾ ਪਾਠਕਾਂ ਉੱਤੇ ਛੱਡ ਦਿੱਤਾ ਗਿਆ ਹੈ ਕਿ ਉਹ ਕਿਸ ਨਾਟਕ ਨੂੰ ਤਰਜੀਹ ਦਿੰਦੇ ਹਨ, ਤੇ ਜਾਹਿਰ ਹੈ ਕਿ ਆਪੋ-ਆਪਣੀਆਂ ਰੁਚੀਆਂ, ਖੂਬੀਆਂ ਤੇ ਸੀਮਾਵਾਂ ਕਾਰਨ ਵੱਖੋ-ਵੱਖ ਪਾਠਕਾਂ ਦੀ ਤਰਜੀਹ ਵੱਖ-ਵੱਖ ਹੋ ਸਕਦੀ ਹੈ, ਨਾਟਕਕਾਰ ਵਾਂਗ ਮੈਂ ਵੀ ਪੜ੍ਹਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਨ 'ਤੇ ਕਿਸੇ ਤਰ੍ਹਾਂ ਦੀ ਪੂਰਵ-ਧਾਰਣਾ ਦੀ ਛਾਪ ਛੱਡਣ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ। ਮੈਂ ਬਲਰਾਮ ਨੂੰ ਲਗਭਗ ਇੱਕ ਚੌਥਾਈ ਸਦੀ ਤੋਂ ਜਾਣਦਾ ਹਾਂ ਤੇ ਇਨ੍ਹਾਂ ਨਾਟਕਾਂ ਦੇ 7 :: ਮ੍ਰਿਲੋਕ ਤੇ ਹੋਰ ਨਾਟਕ