ਪੰਨਾ:Mumu and the Diary of a Superfluous Man.djvu/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

43

ਮੁੂਮੂ ਦੇ ਅਚਾਨਕ ਭੌਂਕਣ ਦੀ ਆਵਾਜ਼ ਨਾਲ ਉਹ ਇੱਕਦਮ ਚੌਂਕ ਗਈ। ਉਹ ਡਰ ਗਈ ਸੀ।

"ਕੁੜੀਓ! ਕੁੜੀਓ!" ਉਸ ਨੇ ਕ੍ਰੋਧ ਭਰੀ ਆਵਾਜ਼ ਵਿਚ ਹਾਕ ਮਾਰੀ। ਡਰੀਆਂ ਕੁੜੀਆਂ ਜਲਦੀ ਜਲਦੀ ਅੰਦਰ ਆਈਆਂ। "ਓ! ਓਹ! ਕੁੜੀਓ, ਮੈਂ ਮਰ ਰਹੀ ਹਾਂ!" ਮਾਲਕਣ ਕਰਾਹ ਰਹੀ ਸੀ ਅਤੇ ਉਸ ਨੇ ਆਪਣੀਆਂ ਬਾਹਾਂ ਤਰਲੇ ਦੇ ਅੰਦਾਜ਼ ਵਿਚ ਫੈਲਾ ਕੇ ਕਿਹਾ, "ਫਿਰ, ਫਿਰ ਉਹੀ ਕੁੱਤਾ! ਓ, ਡਾਕਟਰ ਨੂੰ ਬੁਲਾਓ!"

ਉਸ ਨੇ ਆਪਣਾ ਸਿਰ ਪਿੱਛੇ ਨੂੰ ਸੁੱਟ ਲਿਆ ਜੋ ਕਿ ਗ਼ਸ਼ ਪੈਣ ਦਾ ਸੰਕੇਤ ਸੀ। ਕੁਝ ਕੁੜੀਆਂ ਘਰ ਦੇ ਡਾਕਟਰ ਕਰੀਟੋਨ ਨੂੰ ਬਲਾਉਣ ਲਈ ਦੌੜ ਗਈਆਂ। ਉਸ ਡਾਕਟਰ ਦਾ ਪੂਰਾ ਵਿਗਿਆਨ ਇਸ ਗੱਲ ਵਿਚ ਸੀ ਕਿ ਉਹ ਬਹੁਤ ਹਲਕੀਆਂ ਜੁੱਤੀਆਂ ਪਹਿਨ ਕੇ ਰੱਖਦਾ ਸੀ ਅਤੇ ਠਰੰਮ੍ਹੇ ਨਾਲ ਨਬਜ਼ ਦੇਖਣ ਦੇ ਸਮਰੱਥ ਸੀ। ਉਸ ਦਾ ਕਿੱਤਾ ਦਿਨ ਵਿਚ ਚੌਦਾਂ ਘੰਟੇ ਸੁੱਤਾ ਰਹਿਣਾ, ਬਾਕੀ ਸਮਾਂ ਪਛਤਾਵੇ ਵਿਚ ਝੂਰਦੇ ਰਹਿਣਾ ਅਤੇ ਮਾਲਕਣ ਨੂੰ ਸਰਬਤੀ ਬੂੰਦਾਂ ਪਿਲਾਉਣਾ।"

ਉਹ ਤੁਰੰਤ ਮਾਲਕਣ ਦੇ ਬਿਸਤਰ ਕੋਲ ਪਹੁੰਚ ਗਿਆ ਅਤੇ ਉਸ ਦੇ ਨੱਕ ਦੇ ਹੇਠਾਂ ਕੁਝ ਖੰਭਾਂ ਨੂੰ ਜਲਾਇਆ। ਉਸ ਦਾ ਇਹ ਬੇਹੋਸ਼ੀ ਲਈ ਆਮ ਨੁਸਖ਼ਾ ਸੀ। ਮਾਲਕਣ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਆਪਣੀ ਮਨਪਸੰਦ ਦਵਾਈ ਦੇ ਗਲਾਸ ਲਈ ਹੱਥ ਵਧਾਇਆ ਜੋ ਚਾਂਦੀ ਦੀ ਤਸਤਰੀ ਵਿਚ ਤਿਆਰ ਸੀ। ਇਸ ਤੋਂ ਬਾਅਦ ਉਸ ਨੇ ਇਕ ਰੋਣ ਵਾਲੀ ਆਵਾਜ਼ ਵਿਚ ਕੁੱਤੇ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਮਾੜੀ ਕਿਸਮਤ ਲਈ ਸੇਵਾਦਾਰ ਨੂੰ ਸ਼ਿਕਾਇਤ ਕੀਤੀ ਕਿ ਬੁੱਢੇ ਵਾਰੇ ਕੋਈ ਉਸ ਇਕੱਲੀ ਔਰਤ ਦੀ ਦੇਖਭਾਲ ਨਹੀਂ ਕਰਦਾ। ਹਰ ਕੋਈ ਚਾਹੁੰਦਾ ਸੀ ਕਿ ਉਹ ਮਰ ਜਾਵੇ।

ਇਸ ਦੌਰਾਨ ਮੰਦਭਾਗੀ ਮੂਮੂ ਦਾ ਭੌਂਕਣਾ ਜਾਰੀ ਰਿਹਾ ਜਦੋਂ ਕਿ ਗਰਾਸੀਮ ਨੇ ਉਸ ਨੂੰ ਵਾੜ ਤੋਂ ਪਰ੍ਹੇ ਖਿੱਚਣ ਦੀ ਕੋਸ਼ਿਸ਼ ਕੀਤੀ।

"ਦੇਖੋ ਹੁਣ ਫਿਰ," ਔਰਤ ਨੂੰ ਦੁਹਾਈ ਦਿੱਤੀ ਅਤੇ ਆਪਣੀਆਂ ਨਿਰਾਸ਼ ਨਜ਼ਰਾਂ ਉਸ ਪਾਸੇ ਮੋੜ ਲਈਆਂ। ਡਾਕਟਰ ਨੇ ਮੁੱਖ ਨੌਕਰਾਣੀ ਦੇ ਕੰਨ ਵਿਚ ਕੁਝ ਕਿਹਾ। ਉਹ ਦੌੜ ਗਈ ਅਤੇ ਕੋਚਵਾਨ ਨੂੰ ਹਿਲਾ ਕੇ ਜਗਾਇਆ। ਘਬਰਾਏ ਹੋਏ ਸੇਵਾਦਾਰ ਨੇ ਸਾਰੇ ਲਾਣੇ ਨੂੰ ਜਗਾਉਣ ਦਾ ਹੁਕਮ ਦੇ ਦਿੱਤਾ।

ਜਦ ਗਰਾਸੀਮ ਨੇ ਰੋਸ਼ਨੀਆਂ ਅਤੇ ਪਰਛਾਈਆਂ