ਪੰਨਾ:Mumu and the Diary of a Superfluous Man.djvu/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

45

ਜਾ ਮੇਰੀ ਲਾਡੋ, ਗਵਰੀਲੋ ਕੋਲ ਜਾ ਅਤੇ ਉਸ ਨਾਲ ਗੱਲ ਕਰ। ਕੀ ਉਸ ਲਈ ਕੋਈ ਮਨਹੂਸ ਕੁੱਤਾ ਕਿਸੇ ਹੋਰ ਚੀਜ਼ ਨਾਲੋਂ, ਉਸ ਦੀ ਆਪਣੀ ਮਾਲਕਣ ਦੀ ਜ਼ਿੰਦਗੀ ਨਾਲੋਂ ਵੀ ਵੱਧ ਪਿਆਰਾ ਹੈ? ਮੈਂਨੂੰ ਯਕੀਨ ਨਹੀਂ ਆਉਂਦਾ!" ਏਨਾ ਕਹਿ ਕੇ ਉਸ ਨੇ ਡੂੰਘਾ ਹਾਉਕਾ ਲਿਆ। "ਜਾ, ਮੇਰੀ ਲਾਡੋ, ਜਾ, ਅਤੇ ਗਵਰੀਲੋ ਮਾਤਵੇਇਚ ਨਾਲ ਗੱਲ ਕਰ।" ਮਾਲਕਣ ਕਈ ਵਾਰ ਸ਼ਹੀਦ ਦੀ ਭੂਮਿਕਾ ਧਾਰਨ ਕਰ ਲੈਣਾ ਪਸੰਦ ਕਰਦੀ ਸੀ। ਅਜਿਹੇ ਮੌਕਿਆਂ ਤੇ ਉਸ ਦੀ ਕਮਾਲ ਦੀ ਨਿਮਰਤਾ ਅਤੇ ਹੰਝੂਆਂ ਵਿਚ ਤਰ ਅੱਖੀਆਂ ਸਾਰੇ ਘਰ ਨੂੰ ਬੇਚੈਨ ਕਰ ਦਿੰਦੀਆਂ।

ਨੌਕਰਾਣੀ ਗਵਰੀਲੋ ਨਾਲ ਗੱਲ ਕਰਨ ਚਲੀ ਗਈ। ਦੋਨਾਂ ਦੀ ਇਕ-ਦੂਜੇ ਨਾਲ ਕੀ ਗੱਲਬਾਤ ਹੋਈ ਇਹ ਤਾਂ ਨਹੀਂ ਪਤਾ ਪਰ ਉਸ ਵਿਚ ਤਬਦੀਲ ਨਹੀਂ ਹੁੰਦਾ। ਅੱਧੇ ਘੰਟੇ ਮਗਰੋਂ ਨੌਕਰਾਂ ਦੀ ਭੀੜ ਵਿਹੜੇ ਵਿਚੋਂ ਕੂਚ ਕਰਦੀ ਲੰਘੀ ਅਤੇ ਗਰਾਸੀਮ ਦੇ ਗੜ੍ਹ ਵੱਲ ਚਲੀ ਗਈ।

ਨਿਰਸੰਦੇਹ, ਗਵਰੀਲੋ ਮੂਹਰੇ ਲੱਗਿਆ ਹੋਇਆ ਸੀ। ਉਸ ਨੇ ਆਪਣਾ ਹੱਥ ਆਪਣੀ ਟੋਪੀ ਨੂੰ ਪਾਇਆ ਹੋਇਆ ਸੀ, ਭਾਵੇਂ ਕੋਈ ਹਵਾ ਨਹੀਂ ਚੱਲ ਰਹੀ ਸੀ ਜੋ ਉਸ ਦੀ ਵਰਦੀ ਦਾ ਇਹ ਲਾਭਦਾਇਕ ਹਿੱਸਾ ਉਡਾ ਕੇ ਲੈ ਜਾਂਦੀ। ਉਸ ਦੇ ਮਗਰ ਘਰ ਦੇ ਸਾਰੇ ਕੋਚਵਾਨ, ਸਈਸ, ਰਸੋਈਏ, ਅਤੇ ਹੋਰ ਘਰੇਲੂ ਨੌਕਰ ਸਨ। ਅੰਕਲ ਖਵੋਸਤ ਆਪਣੀ ਖਿੜਕੀ ਵਿਚੋਂ ਬਾਹਰ ਦੇਖ ਰਿਹਾ ਅਤੇ ਹੁਕਮ ਦੇ ਰਿਹਾ ਸੀ। ਯਾਨੀ ਕਿ ਉਹ ਹਰ ਸੰਭਵ ਦਿਸ਼ਾ ਵਿਚ ਆਪਣੇ ਹੱਥਾਂ ਨਾਲ ਇਸ਼ਾਰੇ ਕਰ ਰਿਹਾ ਸੀ। ਇਸ ਭੀੜ ਦੇ ਪਿੱਛੇ ਕਈ ਫਟੇ-ਪੁਰਾਣੇ ਕੱਪੜਿਆਂ ਵਾਲੇ ਬੱਚੇ ਸਨ ਜਿਨ੍ਹਾਂ ਵਿਚੋਂ ਕੁਝ ਇਸ ਗਲੀ ਦੇ ਨਹੀਂ ਸਨ। ਗਰਾਸੀਮ ਦੇ ਕਮਰੇ ਵੱਲ ਨੂੰ ਜਾ ਰਹੀ ਤੰਗ ਜਿਹੀ ਪੌੜੀ 'ਤੇ ਪੰਜ ਪਹਿਰੇਦਾਰ ਆਪਣੀਆਂ ਲਾਠੀਆਂ ਲਈ ਖੜ੍ਹੇ ਸਨ। ਦੋ ਸਭ ਤੋਂ ਹੇਠਾਂ ਪੱਟੀ 'ਤੇ, ਇਕ ਪੌੜੀਆਂ 'ਤੇ ਅਤੇ ਦੋ ਹੋਰ ਦਰਵਾਜ਼ੇ ਕੋਲ। ਹਮਲਾਵਰਾਂ ਦੀ ਟੁਕੜੀ ਉੱਪਰ ਆ ਚੜ੍ਹੀ ਅਤੇ ਹੇਠਾਂ ਤੋਂ ਉਪਰ ਤਕ ਪੌੜੀਆਂ ਤੇ ਭੀੜ ਜਮ੍ਹਾਂ ਹੋ ਗਈ। ਗਵਰੀਲੋ ਨੇ ਆਪਣੀ ਸੋਟੀ ਨਾਲ ਦਰਵਾਜ਼ਾ ਖੜਕਾਇਆ।

"ਖੋਲ੍ਹੋ!" ਉਸ ਨੇ ਉੱਚੀ ਚੀਖ਼ ਕੇ ਹੁਕਮ ਦਿੱਤਾ।

ਅੰਦਰੋਂ ਮੂਮੂ ਦੀ ਘੁੱਟੀ ਹੋਈ ਆਵਾਜ਼ ਸੁਣਾਈ ਦਿੱਤੀ ਪਰ ਕੋਈ ਜਵਾਬ ਨਹੀਂ ਆਇਆ। "ਖੋਲ੍ਹੋ, ਮੈਂ ਕਹਿੰਦਾ ਹਾਂ ਫੌਰਨ ਖੋਲ੍ਹੋ!" ਉਸ ਨੇ ਆਪਣੀ ਸੋਟੀ ਨਾਲ ਦਰਵਾਜ਼ਾ ਖੜਕਾ ਕੇ ਦੁਬਾਰਾ ਹੁਕਮ ਚਾੜ੍ਹਿਆ।

"ਕੀ ਉਹ ਬੋਲ਼ਾ ਨਹੀਂ, ਗਵਰੀਲੋ? ਤੁਸੀਂ ਉਸ ਤੋਂ ਕਿਵੇਂ ਉਮੀਦ ਕਰ ਸਕਦੇ ਹੋ ਕਿ